ਇਟਲੀ : ਮਿਲਾਨ ਵਿਖੇ "ਦਿਲ ਸੇ ਦੀਵਾਲੀ, ਮੇਲੇ ਦੌਰਾਨ ਭਾਰਤੀਆਂ ਨੇ ਬੰਨ੍ਹਿਆ ਰੰਗ (ਤਸਵੀਰਾਂ)
Monday, Nov 20, 2023 - 05:58 PM (IST)
ਮਿਲਾਨ/ਇਟਲੀ (ਸਾਬੀ ਚੀਨੀਆ) ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੁਆਰਾ ਇੰਡੀਅਨ ਐਸੋਸ਼ੀਏਸ਼ਨ ਆਫ ਨੌਰਥਰਨ ਇਟਲੀ ਅਤੇ ਇਟਾਲੀਅਨ ਪ੍ਰਸ਼ਾਸ਼ਨ ਦੇ ਸਹਿਯੋਗ ਸਦਕਾ ਕਰਵਾਇਆ ਗਿਆ "ਦੀਵਾਲੀ ਮੇਲਾ ਦਰਸ਼ਕਾਂ ਦੇ ਦਿਲਾਂ 'ਤੇ ਅਮਿੱਟ ਛਾਪ ਛੱਡ ਗਿਆ।" ਦਿਲ ਸੇ ਦੀਵਾਲੀ" ਟਾਇਟਲ ਹੇਠ ਕਰਵਾਏ ਗਏ ਇਸ ਵਾਕਾਰੀ ਸੱਭਿਆਚਾਰਕ ਮੇਲੇ ਦੌਰਾਨ ਭਾਰਤੀ ਸੰਸਕ੍ਰਿਤੀ ਅਤੇ ਭਾਰਤੀ ਲੋਕ ਨਾਚਾਂ ਦੀ ਵਿਲੱਖਣ ਝਲਕ ਦੇਖਣ ਨੂੰ ਮਿਲੀ।
ਮੇਲੇ ਦਾ ਆਗਾਜ ਮਿਲਾਨ ਸਥਿੱਤ ਭਾਰਤੀ ਕੌਂਸਲੇਟ ਮੈਡਮ ਟੀ ਆਜੁਗਲਾ ਜਾਮੀਰ ਦੁਆਰਾ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਮੈਡਮ ਆਜੁਗਲਾ ਜਾਮੀਰ ਦੁਆਰਾ ਇਸ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ। ਇਸ ਮੌਕੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਨੇ ਆਪੋ ਆਪਣੇ ਰਾਜਾਂ ਦੇ ਲੋਕ ਨਾਚ ਪੇਸ਼ ਕਰਕੇ ਇਸ ਮੇਲੇ ਨੂੰ ਚਾਰ ਚੰਨ ਲਗਾ ਦਿੱਤੇ। ਅਤੇ ਸੰਗੀਤਕ ਧੁਨਾਂ ਨਾਲ਼ ਮਾਹੌਲ ਰੰਗਮਈ ਬਣ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਦੁਬਈ 'ਚ ਭਾਰੀ ਮੀਂਹ ਕਾਰਨ ਸੜਕਾਂ 'ਤੇ ਭਰਿਆ ਪਾਣੀ, ਹਵਾਈ ਸੇਵਾਵਾਂ ਪ੍ਰਭਾਵਿਤ, ਐਲਰਟ ਜਾਰੀ (ਵੀਡੀਓ)
ਭੰਗੜਾ ਬੁਆਇਜ ਐਂਡ ਗਰਲਜ ਗਰੁੱਪ ਇਟਲੀ ਦੁਆਰਾ ਪਾਏ ਗਏ ਭੰਗੜੇ ਦੀ ਦਰਸਕਾਂ ਦੁਆਰਾ ਖੂਬ ਸ਼ਾਲਾਘਾ ਕੀਤੀ ਗਈ। ਵੱਖ-ਵੱਖ ਦੇਸ਼ਾਂ ਦੇ ਅੰਬੈਸਡਰਜ, ਯੁਨੀਅਨ ਇੰਦੂਸਤਾ ਇਤਾਲੀਆਨਾ ਅਤੇ ਸਿੱਖ ਕਮਿਉਨਟੀ ਇਟਲੀ ਅਤੇ ਕੁੱਝ ਹੋਰ ਪ੍ਰਮੁੱਖ ਇੰਡੀਅਨ ਸੰਸਥਾਂਵਾਂ ਦੇ ਨੁੰਮਾਇਦਿਆਂ ਨੇ ਵੀ ਇਸ ਦੀਵਾਲੀ ਸੱਭਿਆਚਾਰਕ ਮੇਲੇ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।