ਮਹਿੰਗਾ ਪੈ ਸਕਦਾ ਹੈ ਇਟਲੀ ਘੁੰਮਣਾ, ਕੋਰੋਨਾ ਨੇ ਬੁਰੇ ਜਕੜੇ ਇਹ ਤਿੰਨ ਇਲਾਕੇ

Sunday, Mar 01, 2020 - 02:35 PM (IST)

ਮਹਿੰਗਾ ਪੈ ਸਕਦਾ ਹੈ ਇਟਲੀ ਘੁੰਮਣਾ, ਕੋਰੋਨਾ ਨੇ ਬੁਰੇ ਜਕੜੇ ਇਹ ਤਿੰਨ ਇਲਾਕੇ

ਰੋਮ— ਯੂਰਪ 'ਚ ਇਨੀਂ ਦਿਨੀਂ ਇਟਲੀ ਸਭ ਤੋਂ ਬੁਰੇ ਹਾਲਾਤ 'ਚੋਂ ਲੰਘ ਰਿਹਾ ਹੈ। ਇਟਲੀ 'ਚ ਵਾਇਰਸ ਦੀ ਵਜ੍ਹਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 29 ਹੋ ਗਈ ਹੈ। ਉੱਥੇ ਹੀ, ਇਨਫੈਕਟਡ ਮਾਮਲਿਆਂ ਦੀ ਗਿਣਤੀ ਪਿਛਲੇ ਦਿਨ ਦੇ ਮੁਕਾਬਲੇ 27 ਫੀਸਦੀ ਯਾਨੀ 240 ਵੱਧ ਕੇ 1,128 'ਤੇ ਪਹੁੰਚ ਗਈ ਹੈ।

 

PunjabKesari

ਇਟਲੀ 'ਚ ਲੋਂਬਾਰਡੀ, ਵੇਨੇਟੋ ਤੇ ਐਮਿਲਿਆ ਰੋਮਾਗਨਾ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਵਾਇਰਸ ਨੂੰ ਕਾਬੂ ਕਰਨ ਦੀ ਕੋਸ਼ਿਸ਼ 'ਚ ਉੱਤਰੀ ਇਟਲੀ 'ਚ ਸਕੂਲ ਤੇ ਯੂਨੀਵਰਸਟੀਜ਼ ਲਗਾਤਾਰ ਦੂਸਰੇ ਹਫਤੇ ਬੰਦ ਰਹਿਣਗੇ। ਸਭ ਤੋਂ ਵੱਧ ਪ੍ਰਭਾਵਿਤ ਤਿੰਨ ਖਿੱਤਿਆਂ ਵਿਚਲੇ ਸਕੂਲ ਤੇ ਯੂਨੀਵਰਸਿਟੀਜ਼ ਘੱਟੋ-ਘੱਟ 8 ਮਾਰਚ ਤੱਕ ਬੰਦ ਰਹਿ ਸਕਦੇ ਹਨ। ਇਟਲੀ ਦੇ ਗੁਆਂਢੀ ਵੀ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕਦਮ ਉਠਾ ਰਹੇ ਹਨ। ਫਰਾਂਸ ਨੇ ਸ਼ਨੀਵਾਰ ਨੂੰ 5,000 ਤੋਂ ਵੱਧ ਲੋਕਾਂ ਦੇ ਜਨਤਕ ਇਕੱਠ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ।

ਇਟਲੀ ਦੀ ਨਾਜ਼ੁਕ ਅਰਥਵਿਵਸਥਾ 'ਤੇ ਪੈਣ ਵਾਲੇ ਸੰਭਾਵਿਤ ਬੁਰੇ ਪ੍ਰਭਾਵਾਂ ਨੂੰ ਲੈ ਕੇ ਸਰਕਾਰ ਕਾਫੀ ਚਿੰਤਤ ਹੈ। ਇਟਲੀ ਦੀ ਕੈਬਨਿਟ ਨੇ ਸ਼ੁੱਕਰਵਾਰ ਨੂੰ ਲੋਂਬਾਰਡੀ ਤੇ ਵੇਨੇਟੋ 'ਚ ਕਾਰੋਬਾਰਾਂ ਦੀ ਸਹਾਇਤਾ ਲਈ ਸੀਮਿਤ ਕਦਮ ਪੇਸ਼ ਕੀਤੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਪ੍ਰਭਾਵਿਤ ਕੰਪਨੀਆਂ ਨੂੰ ਹੋਰ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਇਸ ਲਈ ਸਰਕਾਰ ਸੰਸਦ 'ਚ ਬਜਟ ਘਾਟਾ ਵਧਾਉਣ ਦੀ ਮੰਗ ਕਰ ਸਕਦੀ ਹੈ। ਵਾਇਰਸ ਦੀਆਂ ਰਿਪੋਰਟਾਂ ਦੀ ਵਜ੍ਹਾ ਨਾਲ ਸਭ ਤੋਂ ਵੱਧ ਮਾਰ ਇਟਲੀ ਦੇ ਟੂਰਿਜ਼ਮ ਸੈਕਟਰ ਨੂੰ ਪੈ ਰਹੀ ਹੈ।
ਲੋਕ ਹੋਟਲ ਅਤੇ ਟਰੈਵਲ ਏਜੰਟਾਂ ਨਾਲ ਕੀਤੀ ਬੁਕਿੰਗ ਧੜੱਲੇ ਨਾਲ ਰੱਦ ਕਰਵਾ ਰਹੇ ਹਨ। ਯੂ. ਐੱਸ. ਵੱਲੋਂ ਆਪਣੇ ਨਾਗਰਿਕਾਂ ਨੂੰ ਇਟਲੀ ਦੀ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦੇਣ ਮਗਰੋਂ ਇਟਲੀ ਦੀ ਟੂਰਿਜ਼ਮ ਇੰਡਸਟਰੀ ਦੀ ਮੁਸ਼ਕਲ 'ਚ ਹੋਰ ਵਾਧਾ ਹੋ ਗਿਆ ਹੈ। ਯੂ. ਐੱਸ. ਏਅਰਲਾਈਨਾਂ ਨੇ 25 ਅਪ੍ਰੈਲ ਤੱਕ ਲਈ ਮਿਲਾਨ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮਿਲਾਨ ਇਟਲੀ ਦੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਂਬਾਰਡੀ ਖੇਤਰ 'ਚ ਹੈ।

PunjabKesari


Related News