ਯੂਰੋ 2020 ਫੁੱਟਬਾਲ ਕੱਪ ਦਾ ਫਾਈਨਲ ਮੈਚ ਦੇਖਣ ਲਈ ਪਹੁੰਚਣਗੇ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਤਾਰੇਲਾ

Friday, Jul 09, 2021 - 02:55 PM (IST)

ਰੋਮ (ਕੈਂਥ): ਯੂਰੋ 2020 ਫੁੱਟਬਾਲ ਚੈਪੀਂਅਨਸਿ਼ਪ ਦਾ ਫਾਈਨਲ ਮੁਕਾਬਲਾ ਇਟਲੀ ਅਤੇ ਇੰਗਲੈਂਡ ਦੀਆ ਫੁੱਟਬਾਲ ਟੀਮਾਂ ਵਿਚਕਾਰ ਹੋਵੇਗਾ। ਇਹ ਮੁਕਾਬਲਾ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ Wembley Stadium ਵਿਚ ਹੋਵੇਗਾ, ਜਿਸ ਵਿਚ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਤਾਰੇਲਾ ਇਟਲੀ ਖਿਡਾਰੀਆਂ ਵਿਚ ਜੋਸ਼ ਭਰਨ ਲਈ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ।

ਪੜ੍ਹੋ ਇਹ ਅਹਿਮ ਖਬਰ- ਮੌਰੀਸਨ ਨੇ ਕੋਵਿਡ ਟੀਕਿਆਂ ਦੀ ਸਪਲਾਈ ਵਧਾਉਣ ਸੰਬੰਧੀ ਕੀਤਾ ਐਲਾਨ 

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਇਟਲੀ ਨੇ ਸਪੇਨ ਨੂੰ ਅਤੇ ਇੰਗਲੈਂਡ ਨੇ ਡੈਨਮਾਰਕ ਨੂੰ ਹਰਾ ਕੇ ਯੂਰੋ 2020 ਫੁੱਟਵਾਲ ਚੈਪੀਂਅਨਸਿ਼ਪ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ।ਇਹ ਫਾਈਨਲ ਮੈਚ 11 ਜੁਲਾਈ ਦਿਨ ਐਤਵਾਰ ਨੂੰ ਰਾਤ 20:00 ਵਜੇ ਸੁਰੂ ਹੋਵੇਗਾ। ਉੱਥੇ ਹੀ  ਇਤਾਲਵੀ ਫੁੱਟਬਾਲ ਫੈਡਰੇਸ਼ਨ (ਐਫਆਈਜੀਸੀ) ਨੇ ਵੀਰਵਾਰ ਨੂੰ ਕਿਹਾ ਕਿ ਇਟਲੀ ਦੇ 1000 ਖੇਡ ਪ੍ਰਸ਼ੰਸਕਾਂ ਨੂੰ ਲੰਡਨ ਜਾਣ ਦੀ ਆਗਿਆ ਦਿੱਤੀ ਜਾਏਗੀ ਅਤੇ ਉਨ੍ਹਾਂ ਦੀ ਵਾਪਸੀ 'ਤੇ ਪੰਜ ਦਿਨਾਂ ਲਈ ਕੁਆਰੰਟੀਨ ਸਖ਼ਤ ਸ਼ਰਤਾਂ ਦੇ ਅਧੀਨ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- ਪਹਿਲੀ ਵਾਰ ਅਫਰੀਕੀ-ਅਮਰੀਕੀ ਬੱਚੀ ਜੈਲਾ ਨੇ ਜਿੱਤਿਆ ਵੱਕਾਰੀ 'ਸਪੈਲਿੰਗ ਬੀ' ਮੁਕਾਬਲਾ


Vandana

Content Editor

Related News