ਇਟਲੀ ਪੁਲਸ ਨੇ ਮੁਸਲਿਮ ਦੇਸ਼ਾਂ ਤੋਂ ਲੋਕਾਂ ਨੂੰ ਯੂਰਪ ਭੇਜਣ ਵਾਲਾ ਗਿਰੋਹ ਕੀਤਾ ਗ੍ਰਿਫ਼ਤਾਰ

12/06/2020 5:38:11 PM

ਰੋਮ (ਬਿਊਰੋ): ਮੁਸਲਿਮ ਦੇਸ਼ਾਂ ਤੋਂ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਯੂਰਪੀ ਦੇਸ਼ਾਂ ਵਿਚ ਪਹੁੰਚਾਉਣ ਵਾਲੇ ਸ਼ੱਕੀ 19 ਅਪਰਾਧੀਆਂ ਨੂੰ ਇਟਲੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਅਪਰਾਧੀ ਅਫਗਾਨਿਸਤਾਨ, ਈਰਾਕ, ਈਰਾਕ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਇਟਲੀ ਅਤੇ ਉਸ ਦੇ ਬਾਅਦ ਉੱਥੋਂ ਉੱਤਰੀ ਯੂਰਪ ਵਿਚ ਫਰਾਂਸ ਤੱਕ ਪਹੁੰਚਾਉਣ ਵਿਚ ਲੱਗੇ ਹੋਏ ਸਨ। ਪੁਲਸ ਹੁਣ ਉਹਨਾਂ ਦੀ ਅੱਤਵਾਦੀਆਂ ਦੇ ਨਾਲ ਸੰਪਰਕਾਂ ਦੀ ਵੀ ਤਲਾਸ਼ ਕਰ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਚ ਕਿਸਾਨਾਂ ਦੇ ਹੱਕ 'ਚ ਵੱਡੇ ਰੋਸ ਪ੍ਰਦਰਸ਼ਨ (ਤਸਵੀਰਾਂ)

ਸਮਾਚਾਰ ਏਜੰਸੀ ਸ਼ਿਨਹੂਆ ਦੇ ਮੁਤਾਬਕ, ਇਹ ਅਪਰਾਧੀ ਪ੍ਰਵਾਸੀਆਂ ਨੂੰ ਸਮੁੰਦਰ ਦੇ ਰਸਤੇ ਲਿਜਾਣ, ਫਰਜ਼ੀ ਕਾਗਜ਼ਾਤ ਬਣਾਉਣ, ਉਹਨਾਂ ਦੇ ਜਾਣ ਦਾ ਸਾਧਨ ਉਪਲਬਧ ਕਰਾਉਣ ਦੇ ਨਾਲ ਹੀ ਹਾਊਸਿੰਗ ਅਤੇ ਵਰਕ ਕੰਟ੍ਰੈਕਟ ਤਿਆਰ ਕਰਨ ਦਾ ਵੀ ਕੰਮ ਕਰਦੇ ਹਨ। ਜ਼ਿਆਦਾਤਰ ਪ੍ਰਵਾਸੀਆਂ ਨੂੰ ਸਰਹੱਦ ਤੋਂ ਰਾਤ ਦੇ ਸਮੇਂ ਪਾਰ ਕਰਾਇਆ ਜਾਂਦਾ ਹੈ। ਇਸ ਲਈ ਇਹਨਾਂ ਤੋਂ ਕਾਫੀ ਮੋਟੀ ਰਾਸ਼ੀ ਲਈ ਜਾਂਦੀ ਹੈ। ਇਟਲੀ ਦੇ ਅੰਦਰੂਨੀ ਮੰਤਰੀ ਲੁਸਿਆਨਾ ਲੇਮੋਰਜੇਸ ਦੇ ਮੁਤਾਬਕ, ਪਿਛਲੇ ਇਕ ਸਾਲ ਵਿਚ 21 ਹਜ਼ਾਰ ਅਜਿਹੇ ਪ੍ਰਵਾਸੀਆਂ ਨੂੰ ਸਰਹੱਦ ਪਾਰ ਕਰਾਇਆ ਗਿਆ। ਇਹਨਾਂ ਵਿਚੋਂ 5 ਹਜ਼ਾਰ ਲੋਕਾਂ ਨੂੰ ਫੜ ਲਿਆ ਗਿਆ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਈਸਾਈ ਕੁੜੀ ਵੱਲੋਂ ਵਿਆਹ ਪ੍ਰਸ਼ਤਾਵ ਠੁਕਰਾਉਣ 'ਤੇ ਮੁਸਲਿਮ ਮੁੰਡੇ ਨੇ ਮਾਰੀ ਗੋਲੀ

ਨੋਟ- ਇਟਲੀ ਪੁਲਸ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਯੂਰਪ ਭੇਜਣ ਵਾਲੇ ਗਿਰੋਹ ਨੂੰ ਫੜਨ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News