ਇਟਲੀ ਦੀਆਂ ਨਗਰ ਕੌਂਸਲ ਚੋਣਾਂ 'ਚ ਕਿਸਮਤ ਅਜਮਾਉਣ ਲਈ ਤਿਆਰ-ਬਰ-ਤਿਆਰ ਇਹ ਪੰਜਾਬੀ

Monday, May 01, 2023 - 03:58 PM (IST)

ਇਟਲੀ ਦੀਆਂ ਨਗਰ ਕੌਂਸਲ ਚੋਣਾਂ 'ਚ ਕਿਸਮਤ ਅਜਮਾਉਣ ਲਈ ਤਿਆਰ-ਬਰ-ਤਿਆਰ ਇਹ ਪੰਜਾਬੀ

ਰੋਮ (ਦਲਵੀਰ ਕੈਂਥ) ਇਟਲੀ ਦੀ ਸਿਆਸਤ ਵਿੱਚ ਇਟਲੀ ਦੇ ਭਾਰਤੀਆਂ ਦੀ ਆਮਦ ਸਮੁੱਚੇ ਭਾਰਤੀ ਭਾਈਚਾਰੇ ਲਈ ਚੰਗਾ ਸੰਕੇਤ ਹੀ ਨਹੀਂ ਸਗੋਂ ਆਗਾਜ਼ ਹੈ ਉਸ ਇਨਕਲਾਬ ਦਾ ਜਿਹੜਾ ਭਾਰਤ ਤੇ ਇਟਲੀ ਦੇ ਆਪਸੀ ਸੰਬਧਾਂ ਵਿੱਚ ਨਿਵੇਕਲਾ ਪਿਆਰ ਪੈਦਾ ਕਰੇਗਾ। ਅਜੋਕੇ ਦੌਰ ਵਿੱਚ ਇਟਲੀ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਇਹ ਗੱਲ ਭਲੀਭਾਂਤ ਸਮਝ ਲੱਗ ਚੁੱਕੀ ਹੈ ਕਿ ਇਟਲੀ ਵਿੱਚ ਹੁਣ ਭਾਰਤੀ ਲੋਕਾਂ ਨੂੰ ਸ਼ਾਮਲ ਕਰਨਾ ਸਮੇਂ ਦੀ ਮੁੱਖ ਮੰਗ ਹੈ। ਜਿਸ ਤਹਿਤ ਇਟਲੀ ਦੀਆਂ ਰਾਸ਼ਟਰੀ ਤੇ ਸੂਬਾ ਪੱਧਰੀ ਰਾਜਨੀਤਕ ਪਾਰਟੀਆਂ ਵਲੋਂ ਵੱਖ-ਵੱਖ ਇਲਾਕਿਆਂ ਦੀਆਂ ਹੋਣ ਵਾਲੀਆਂ ਕਮੂਨੇ (ਨਗਰ ਕੌਂਸਲ ਜਾਂ ਨਿਗਮ) ਦੀਆਂ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। 

PunjabKesari

PunjabKesari

ਇਟਲੀ ਦੀ ਰਾਸ਼ਟਰੀ ਪਾਰਟੀ ਪੀ ਡੀ ਚੈਂਤਰੋ ਸਨੀਸਤਰਾਂ ਨੇ ਸਿੰਦਕੋ ਮੋਨਜਾ ਯਾਨੀਬੋਨੀ ਲਈ ਅਮਰਜੀਤ ਕੁਮਾਰ ਥਿੰਦ (ਜੋ ਕਿ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਨਾਲ ਸੰਬੰਧਿਤ) ਨੂੰ ਜ਼ਿਲ੍ਹਾ ਮੋਦਨਾ ਦੇ ਸ਼ਹਿਰ ਦੇ ਕਮੂਨੇ ਦੀ ਕੰਪੋਸਨਦੋ ਲਈ ਸਲਾਹਕਾਰ ਵਜੋਂ ਆਪਣਾ ਉਮੀਦਵਾਰ ਐਲਾਨਿਆ। ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਤੈਰਾਚੀਨਾ ਦੇ ਕਮੂਨੇ ਵਲੋਂ ਕੁਲਦੀਪ ਕੁਮਾਰ (ਜੋ ਕਿ ਪੰਜਾਬ ਦੇ ਪਿੰਡ ਮਨਸੂਰਪੁਰ ਜ਼ਿਲ੍ਹਾ ਜਲੰਧਰ) ਨੂੰ ਫੋਰਸਾ ਐਂਡ ਕੋਰਾਜੀਓ ਪਾਰਟੀ ਵਲੋਂ ਸਿੰਦਕੋ ਮਾਸੀਮਿਲੀਆਨੋ ਫੋਰਨਾਰੀ ਲਈ ਅਤੇ ਪੰਜਾਬੀ ਨੌਜਵਾਨ ਜ਼ਿਲ੍ਹਾ ਲਾਤੀਨਾ ਦੇ ਤੈਰਾਚੀਨਾ ਤੋਂ ਅਜੈ ਰਤਨ (ਜੋ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਹੈ) ਨੂੰ ਦੈਸਤਰਾ ਪਾਰਟੀ ਵਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਟੋਰਾਂਟੋ ਵਿਖੇ ਖਾਲਸਾ ਡੇਅ ਪਰੇਡ ਆਯੋਜਿਤ, PM ਟਰੂਡੋ ਨੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਤਿੰਨਾਂ ਉਮੀਦਵਾਰਾਂ ਵਲੋਂ ਪਹਿਲਾਂ ਤਾਂ ਆਪੋ-ਆਪਣੀਆਂ ਪਾਰਟੀਆਂ ਦੇ ਮੁੱਖੀਆਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪੰਜਾਬੀ ਭਾਈਚਾਰੇ 'ਤੇ ਅਤੇ ਉਹਨਾਂ 'ਤੇ ਭਰੋਸਾ ਜਤਾਇਆ ਤੇ ਉਹਨਾਂ ਕਮੂਨੇ ਦੇ ਸਲਾਹਕਾਰ ਵਜੋਂ ਉਮੀਦਵਾਰ ਐਲਾਨਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲ਼ੀ 14 ਤੇ 15 ਮਈ ਨੂੰ ਵੋਟਾਂ ਲੈ ਕੇ ਸੀਟ ਜਿੱਤ ਕੇ ਅਸੀਂ ਪਾਰਟੀ ਅਤੇ ਆਪਣੇ ਸਿੰਦਕੋ ਦੀ ਝੋਲੀ ਪਾਵਾਂਗੇ। ਦੂਜੇ ਪਾਸੇ ਉਨ੍ਹਾਂ ਕਿਹਾ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਮਸਲੇ ਹਨ, ਜਿਨ੍ਹਾਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਯਤਨ ਕਰਾਂਗੇ। ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਵੋਟਰ ਕਿਸ-ਕਿਸ ਉਮੀਦਵਾਰ ਨੂੰ ਕਿੰਨੀਆਂ-ਕਿੰਨੀਆਂ ਵੋਟਾਂ ਪਾਉਂਦੇ ਹਨ। ਖੈਰ ਪੰਜਾਬੀ ਵਧਾਈ ਦੇ ਪਾਤਰ ਹਨ ਕਿ ਇਟਾਲੀਅਨ ਲੋਕ ਜਿਸ ਤਰ੍ਹਾਂ ਉਨ੍ਹਾਂ ਦੇ ਕੰਮਾਂ-ਕਾਰਾਂ ਤੋਂ ਖੁਸ਼ ਹਨ। ਆਸ ਹੈ ਕਿ ਪੰਜਾਬੀ ਚੋਣਾਂ ਵਿੱਚ ਉਨ੍ਹਾਂ ਦੀ ਆਸ 'ਤੇ ਪੂਰਾ ਉਤਰਨਗੇ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਟਲੀ ਵਿੱਚ ਭਾਰਤੀਆਂ ਦਾ ਰਾਜਨੀਤੀ ਵਿੱਚ ਕਿਰਦਾਰ ਕਿੰਨਾ ਉੱਚਾ ਹੋਵੇਗਾ। ਦੱਸਣਯੋਗ ਹੈ ਕਿ ਇਸ ਤੋ ਪਹਿਲਾਂ ਵੀ ਇਟਲੀ ਦੇ ਪੰਜਾਬੀਆਂ ਨੂੰ ਇਟਲੀ ਦੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਬਣਾਇਆ ਜਾ ਚੁੱਕਾ ਹੈ, ਜਿਹਨਾਂ ਵਿੱਚ ਉਹਨਾਂ ਨੂੰ ਜਿੱਤ ਮਿਲੀ ਅਤੇ ਉਹ ਇਟਲੀ ਦੇ ਸਰਕਾਰੇ ਦਰਬਾਰੇ ਚੰਗਾ ਰੋਲ ਨਿਭਾਅ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News