...ਜਦੋਂ ਇਕ MP ਆਪਣੇ ਨੰਨ੍ਹੇ-ਮੁੰਨੇ ਬੱਚੇ ਨਾਲ ਸੰਸਦ ਮੈਂਬਰ ਦੇ ਚੈਂਬਰ 'ਚ ਹੋਈ ਦਾਖਲ
Thursday, Jun 08, 2023 - 12:12 AM (IST)
ਰੋਮ/ਇਟਲੀ (ਦਲਵੀਰ ਕੈਂਥ, ਟੇਕ ਚੰਦ ਜਗਤਪੁਰ) : ਇਟਾਲੀਅਨ ਲੋਕਾਂ ਨੇ ਇਕ ਵਾਰ ਫਿਰ ਸੱਚ ਕਰ ਦਿਖਾਇਆ ਹੈ ਕਿ ਇੱਥੇ ਔਰਤ ਹੋਣ ਦੇ ਰੁਤਬੇ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਇਹ ਰੁਤਬਾ ਉਸ ਵੇਲੇ ਦੁੱਗਣਾ ਹੋ ਜਾਂਦਾ ਹੈ, ਜਦੋਂ ਔਰਤ ਮਾਂ ਦੇ ਰੂਪ ਵਿੱਚ ਹੋਵੇ, ਫਿਰ ਉਹ ਔਰਤ ਚਾਹੇ ਸੰਸਦ ਮੈਂਬਰ ਹੋਵੇ ਜਾਂ ਆਮ, ਸਾਰੇ ਉਸ ਦੀ ਜ਼ਿੰਮੇਵਾਰੀ ਨੂੰ ਸਲੂਟ ਕਰਦੇ ਹਨ। ਅਜਿਹਾ ਹੀ ਇਕ ਮਮਤਾ ਭਰਿਆ ਨਜ਼ਾਰਾ ਯੂਰਪੀਅਨ ਦੇਸ਼ ਇਟਲੀ 'ਚ ਦੇਖਣ ਨੂੰ ਮਿਲਿਆ, ਜਿਸ ਨੇ ਬੀਤੇ ਦਿਨ ਇਕ ਨਵਾਂ ਇਤਿਹਾਸ ਸਿਰਜਿਆ, ਜਿੱਥੇ ਇਟਲੀ ਦੀ ਸੰਸਦ ਵਿੱਚ ਇਕ ਮਾਂ (ਅਹੁਦੇ ਵਜੋਂ ਡਿਪਟੀ) ਆਪਣੀ ਮਮਤਾ ਦਾ ਨਿੱਘ ਦਿੰਦੀ ਹੋਈ ਅਤੇ ਆਪਣੇ ਕੰਮ ਦੇ ਨਾਲ-ਨਾਲ ਆਪਣੀ ਮਮਤਾ ਦੀ ਦੇਖਭਾਲ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ : ਸ਼ਾਪਿੰਗ ਮਾਲ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਾਉਣ 'ਤੇ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ, ਕਹੀ ਇਹ ਗੱਲ
ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਟਲੀ ਦੀ ਸੰਸਦ 'ਚ ਇਕ ਮਾਂ ਜੋ ਕਿ ਲੋਕਾਂ ਦੁਆਰਾ ਚੁਣੀ ਹੋਈ ਸੰਸਦ ਮੈਂਬਰ ਹੈ, ਆਪਣੇ ਬੱਚੇ ਨੂੰ ਨਾਲ ਲੈ ਕੇ ਸੰਸਦ ਵਿੱਚ ਦਾਖਲ ਹੋਈ। ਇਸ ਮੌਕੇ ਚੈਂਬਰ ਵਿੱਚ ਮੌਜੂਦ ਬਾਕੀ ਸੰਸਦ ਮੈਂਬਰਾਂ ਵੱਲੋਂ ਉਸ ਦਾ ਤਾੜੀਆਂ ਨਾਲ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਇਸ ਗੱਲ ਦੀ ਸ਼ਲਾਘਾ ਵੀ ਕੀਤੀ ਗਈ। ਸੰਸਦ ਮੈਂਬਰ ਨੇ ਸੰਸਦ ਦੀ ਕਾਰਵਾਈ ਵਿੱਚ ਸ਼ਮੂਲੀਅਤ ਕਰਦਿਆਂ ਜਨਤਕ ਪ੍ਰਸ਼ਾਸਨ ਦੇ ਫਰਮਾਨ ਕਾਨੂੰਨ 'ਤੇ ਅੰਤਿਮ ਵੋਟਿੰਗ ਵਿੱਚ ਹਿੱਸਾ ਲਿਆ। ਇਸ ਮੌਕੇ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ।
ਤਾਮਿਲਨਾਡੂ : ਮੰਦਰ 'ਚ ਅਨੁਸੂਚਿਤ ਜਾਤੀ ਮੈਂਬਰਾਂ ਦੇ ਦਾਖ਼ਲ ਹੋਣ 'ਤੇ ਹੰਗਾਮਾ, ਦ੍ਰੌਪਦੀ ਅੰਮਾਨ ਮੰਦਰ ਸੀਲ
ਇਟਲੀ ਦੇ ਇਤਿਹਾਸ ਵਿੱਚ ਇਹ ਨਿਵੇਲਾ ਮਮਤਾ ਭਰਿਆ ਕੰਮ ਕੀਤਾ ਹੈ। ਡਿਪਟੀ ਜੀਲਦਾ ਸਪੋਰਤੀਏਲ ਜਿਹੜੀ ਕਿ ਕੰਪਾਨੀਆ ਸੂਬੇ ਤੋਂ ਸੰਸਦ ਮੈਂਬਰ ਬਣੀ ਹੈ ਤੇ 5 ਸਟਾਰ ਮੂਵਮੈਂਟ ਪਾਰਟੀ ਵੱਲੋਂ ਸੰਸਦ ਦੀ ਮੈਂਬਰ ਬਣ ਕੇ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਕਰ ਰਹੀ ਹੈ। ਜਦੋਂ ਸੰਸਦ ਵਿੱਚ ਪਿਛਲੇ ਦਰਵਾਜ਼ੇ ਰਾਹੀਂ ਜੀਲਦਾ ਸਪੋਰਤੀਏਲ ਦਾਖਲ ਹੋਈ ਤਾਂ ਬੱਚੇ 'ਤੇ ਸਪੋਰਟੀਲੋ, ਚਿੱਟੇ ਬਲਾਊਜ਼ ਪਹਿਨੇ ਹੋਏ ਸਨ ਤੇ ਉਸ ਦੇ ਸਿਰ ਨੂੰ ਇਕ ਕਾਲੇ ਦੀ ਟੋਪੀ ਨਾਲ ਢਕਿਆ ਹੋਇਆ ਸੀ ਤਾਂ ਜੋ ਬੱਚੇ ਨੂੰ ਏਅਰ ਕੰਡੀਸ਼ਨਿੰਗ ਦੀ ਠੰਡ ਤੋਂ ਬਚਾਇਆ ਜਾ ਸਕੇ। ਡਿਪਟੀ ਦਾ ਇਹ ਬੱਚਾ ਸੰਸਦ ਅੰਦਰ ਉਹ ਬਹੁਤ ਸ਼ਾਂਤ ਸੀ ਅਤੇ ਸੰਸਦ ਦੇ ਕੁਝ ਨੁਮਾਇੰਦਿਆਂ ਨੇ ਉਸ ਨੂੰ ਮਿਲ ਕੇ ਦੇਖਿਆ ਤੇ ਵਧਾਈ ਵੀ ਦਿੱਤੀ। ਇਸ ਨਜ਼ਾਰੇ ਨੇ ਸੰਸਦ ਵਿੱਚ ਸਭ ਮੈਂਬਰਾਂ ਨੂੰ ਭਾਵੁਕ ਕਰ ਦਿੱਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।