ਹੈਰਾਨੀਜਨਕ! ਇਕੋ ਸਮੇਂ HIV, ਕੋਰੋਨਾ ਅਤੇ ਮੰਕੀਪਾਕਸ ਦਾ ਸ਼ਿਕਾਰ ਹੋਇਆ ਇਟਲੀ ਦਾ ਸ਼ਖਸ
08/24/2022 4:54:24 PM

ਰੋਮ (ਬਿਊਰੋ): ਇਟਲੀ ਵਿੱਚ ਖੋਜੀਆਂ ਸਾਹਮਣੇ ਇੱਕ ਅਜੀਬ ਮਾਮਲਾ ਆਇਆ। ਇੱਥੇ ਇੱਕ ਵਿਅਕਤੀ ਇੱਕੋ ਸਮੇਂ ਮੰਕੀਪਾਕਸ, ਕੋਰੋਨਾ ਵਾਇਰਸ ਅਤੇ ਐੱਚ.ਆਈ.ਵੀ. ਨਾਲ ਸੰਕਰਮਿਤ ਹੋਇਆ ਹੈ। ਜਾਣਕਾਰੀ ਮੁਤਾਬਕ ਉਹ ਸਪੇਨ ਦੀ ਯਾਤਰਾ ਤੋਂ ਬਾਅਦ ਸੰਕਰਮਿਤ ਹੋਇਆ ਹੈ। ਮਰੀਜ਼ 36 ਸਾਲ ਦਾ ਇਟਲੀ ਦਾ ਨਾਗਰਿਕ ਹੈ। ਸਪੇਨ ਤੋਂ ਪੰਜ ਦਿਨਾਂ ਦੀ ਯਾਤਰਾ ਤੋਂ ਵਾਪਸ ਆਉਣ ਦੇ 9 ਦਿਨਾਂ ਬਾਅਦ ਉਸਨੂੰ ਬੁਖਾਰ, ਗਲੇ ਵਿੱਚ ਖਰਾਸ਼, ਥਕਾਵਟ, ਸਿਰ ਦਰਦ ਅਤੇ ਕਮਰ ਵਿੱਚ ਸੋਜ ਹੋ ਗਈ। ਉਸ ਨੇ ਬਿਨਾਂ ਕੰਡੋਮ ਦੇ ਇੱਕ ਆਦਮੀ ਨਾਲ ਸੈਕਸ ਕੀਤਾ ਸੀ।
ਜਰਨਲ ਆਫ਼ ਇਨਫੈਕਸ਼ਨ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਲੱਛਣਾਂ ਦੇ ਤਿੰਨ ਦਿਨਾਂ ਬਾਅਦ ਹੀ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ। ਜਨਵਰੀ ਵਿੱਚ ਇਹ ਵਿਅਕਤੀ ਟੀਕਾ ਲੱਗਣ ਦੇ ਕੁਝ ਦਿਨਾਂ ਬਾਅਦ ਹੀ ਕੋਰੋਨਾ ਸੰਕਰਮਿਤ ਹੋ ਗਿਆ ਸੀ। ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੇ ਕੁਝ ਘੰਟਿਆਂ ਬਾਅਦ, ਉਸਦੇ ਖੱਬੇ ਹੱਥ ਵਿੱਚ ਇੱਕ ਮੁਹਾਸਾ ਦਿਖਾਈ ਦਿੱਤਾ ਅਤੇ ਕੁਝ ਹੀ ਦਿਨਾਂ ਵਿੱਚ ਉਸਦੇ ਸਾਰੇ ਸਰੀਰ ਵਿੱਚ ਛਾਲੇ ਫੈਲ ਗਏ। ਫਿਰ ਉਸ ਨੂੰ ਸਿਸਲੀ ਦੇ ਪੂਰਬੀ ਤੱਟ 'ਤੇ ਕੈਟਾਨੀਆ ਸ਼ਹਿਰ ਦੇ ਐਮਰਜੈਂਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ! ਮੌਤ ਦੇ 12 ਘੰਟੇ ਬਾਅਦ ਜ਼ਿੰਦਾ ਹੋਈ 3 ਸਾਲਾ ਮਾਸੂਮ, ਲੋਕਾਂ ਨੇ ਕਿਹਾ ਚਮਤਕਾਰ
ਕੁਝ ਦਿਨ ਪਹਿਲਾਂ ਐਚ.ਆਈ.ਵੀ ਸੰਕਰਮਿਤ ਹੋਇਆ ਸ਼ਖਸ
ਹਸਪਤਾਲ ਵਿੱਚ ਉਸ ਦੇ ਕਈ ਟੈਸਟ ਕੀਤੇ ਗਏ, ਜਿਸ ਵਿੱਚ ਉਹ ਮੰਕੀਪਾਕਸ, ਕੋਵਿਡ-19 ਅਤੇ ਐੱਚ.ਆਈ.ਵੀ. ਪਾਜ਼ੇਟਿਵ ਪਾਇਆ ਗਿਆ। ਐੱਚ.ਆਈ.ਵੀ. ਦੇ ਵੇਰਵਿਆਂ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਹ ਹਾਲ ਹੀ ਵਿੱਚ ਸੰਕਰਮਿਤ ਹੋਇਆ ਹੈ। ਉਸ ਨੂੰ ਕੋਰੋਨਾ ਅਤੇ ਮੰਕੀਪਾਕਸ ਤੋਂ ਠੀਕ ਹੋਣ ਤੋਂ ਬਾਅਦ ਲਗਭਗ ਇੱਕ ਹਫ਼ਤੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਕੈਟਾਨੀਆ ਯੂਨੀਵਰਸਿਟੀ ਦੇ ਖੋਜੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਕਿਵੇਂ ਕੋਰੋਨਾ ਅਤੇ ਮੰਕੀਪਾਕਸ ਵਾਇਰਸ ਦੇ ਲੱਛਣ ਇੱਕ ਦੂਜੇ 'ਤੇ ਹਾਵੀ ਹੋ ਸਕਦੇ ਹਨ।
ਤਿੰਨੋਂ ਵਾਇਰਸਾਂ ਦੇ ਸੁਮੇਲ ਨਾਲ ਨੁਕਸਾਨ ਦਾ ਕੋਈ ਸਬੂਤ ਨਹੀਂ
ਖੋਜੀਆਂ ਨੇ ਕਿਹਾ ਕਿ ਇਹ ਇਕੋ ਇਕ ਅਜਿਹਾ ਮਾਮਲਾ ਹੈ ਜਿਸ ਵਿਚ ਮੰਕੀਪਾਕਸ, ਕੋਰੋਨਾ ਵਾਇਰਸ ਅਤੇ ਐੱਚ.ਆਈ.ਵੀ. ਦੇ ਤਿੰਨੋਂ ਸੰਕਰਮਣ ਇਕੱਠੇ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਦਰਸਾਉਣ ਲਈ ਕੋਈ ਪੁਖਤਾ ਸਬੂਤ ਨਹੀਂ ਹੈ ਕਿ ਤਿੰਨੋਂ ਵਾਇਰਸਾਂ ਦੇ ਸੁਮੇਲ ਨਾਲ ਗੰਭੀਰ ਸਥਿਤੀ ਪੈਦਾ ਹੁੰਦੀ ਹੈ। ਹਾਲਾਂਕਿ ਖੋਜੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਮੰਕੀਪਾਕਸ ਦੇ ਮਾਮਲੇ ਵੱਧ ਰਹੇ ਹਨ, ਅਜਿਹੇ ਵਿਚ ਪੂਰੀ ਦੁਨੀਆ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।