ਇਟਲੀ ਕਾਂਗਰਸ ਨੇ ਸੋਢੀ ਮਕੌੜਾ ਨੂੰ ਲਾਸੀਓ ਸਟੇਟ ਦਾ ਥਾਪਿਆ ਪ੍ਰਧਾਨ

Thursday, Sep 23, 2021 - 01:45 PM (IST)

ਇਟਲੀ ਕਾਂਗਰਸ ਨੇ ਸੋਢੀ ਮਕੌੜਾ ਨੂੰ ਲਾਸੀਓ ਸਟੇਟ ਦਾ ਥਾਪਿਆ ਪ੍ਰਧਾਨ

ਮਿਲਾਨ/ਇਟਲੀ (ਸਾਬੀ ਚੀਨੀਆ): ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਕੋਆਰਡੀਨੇਟਰ ਰਾਜਵਿੰਦਰ ਸਿੰਘ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ ਵੱਲੋਂ ਸੋਢੀ ਮਕੌੜਾ ਨੂੰ ਇਟਲੀ ਦੇ ਸੂਬਾ ਲਾਸੀਓ ਦਾ ਪ੍ਰਧਾਨ ਬਣਾਇਆ ਗਿਆ, ਜਿਸ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਨੌਜਵਾਨਾਂ ਦੁਆਰਾ ਸੌਢੀ ਮਕੌੜਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਵੱਲੋਂ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਵੀ ਕੀਤਾ ਗਿਆ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਨਾਗਰਾ, ਪਰਮਜੀਤ ਸਿੰਘ ਪੰਮਾ, ਹਰਮਨ ਮਾਂਗਟ, ਪ੍ਰਿੰਸ ਕੁਮਾਰ ਗੁਰਾ, ਕੁਲਦੀਪ ਸਿੰਘ ਸਿੱਧੂ, ਜਗਤਾਰ ਸਿੰਘ ਤਾਰੀ, ਪ੍ਰਭਜੋਤ ਸਿੰਘ ਮਕੌੜਾ ਅਤੇ ਬਲਜਿੰਦਰ ਸਿੰਘ ਖੰਟ ਨੇ ਕਾਂਗਰਸ ਹਾਈਕਮਾਨ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਯੌਰਪ ਦੇ ਕੋਆਰਡੀਨੇਟਰ ਰਾਜਵਿੰਦਰ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ, ਮੀਤ ਪ੍ਰਧਾਨ ਅਤੇ ਬੁਲਾਰਾ ਹਰਕੀਰਤ ਸਿੰਘ ਮਾਧੋਝੰਡਾ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਠੀਕਰੀਵਾਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਸੋਢੀ ਮਕੌੜਾ ਨੂੰ ਨਵੀ ਜ਼ਿੰਮੇਵਾਰੀ ਲਈ ਵਧਾਈ ਦਿੱਤੀ।  

ਪੜ੍ਹੋ ਇਹ ਅਹਿਮ ਖਬਰ -ਇਟਲੀ 'ਚ ਨਿਰੰਤਰ ਵੱਧ ਰਹੀ 'ਮਹਿੰਗਾਈ' ਆਮ ਲੋਕ ਲਈ ਬਣ ਰਹੀ ਮੁਸੀਬਤ

ਇਸ ਮੌਕੇ ਸੋਢੀ ਮਕੌੜਾ ਨੇ ਕਿਹਾ ਕਿ ਉਹ ਹਾਈ ਕਮਾਨ ਦੁਆਰਾ ਦਿੱਤੀ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਸੂਬਾ ਲਾਸੀਓ ਅਤੇ ਇਟਲੀ ਦੇ ਹੋਰ ਰਾਜਾਂ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਤੱਕ ਇੰਡੀਅਨ ਓਵਰਸੀਜ਼ ਕਾਂਗਰਸ ਦੀਆਂ ਨੀਤੀਆਂ ਪਹੁੰਚਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਜਲਦੀ ਹੀ ਲਾਸੀਓ ਸੂਬੇ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।


author

Vandana

Content Editor

Related News