ਇਟਲੀ ਦੇ ਓੁੱਘੇ ਕਾਰੋਬਾਰੀ ਡਾ. ਧਰਮਪਾਲ ਨੂੰ ਸਦਮਾ, ਮਾਤਾ ਦਲੀਪ ਕੌਰ ਦਾ ਦੇਹਾਂਤ
Tuesday, Sep 14, 2021 - 02:44 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): 'ਆਸ ਦੀ ਕਿਰਨ' ਸੰਸਥਾ ਇਟਲੀ ਦੇ ਆਗੂ ਤੇ ਕਾਰੋਬਾਰੀ ਡਾ. ਧਰਮਪਾਲ ਲਵੀਨੀਓ ਦੇ ਮਾਤਾ ਦਲੀਪ ਕੌਰ (83) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦੇ ਅਕਾਲ ਚਲਾਣੇ ਨੂੰ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ 'ਆਸ ਦੀ ਕਿਰਨ' ਦੇ ਸਮੂਹ ਮੈਂਬਰਾਂ, ਸਿਆਸੀ ਅਤੇ ਧਾਰਮਿਕ ਅਦਾਰਿਆਂ ਨਾਲ ਸਬੰਧਤ ਸ਼ਖ਼ਸੀਅਤਾਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ - ਵੱਡਾ ਖ਼ੁਲਾਸਾ : ਕੈਨੇਡਾ ਦੀ ਯੂਨੀਵਰਸਿਟੀ 'ਚ ਨਸ਼ੀਲਾ ਪਦਾਰਥ ਦੇ ਕੇ ਵਿਦਿਆਰਥਣਾਂ ਦਾ ਕੀਤਾ ਗਿਆ ਜਿਨਸੀ ਸ਼ੋਸ਼ਣ
ਇਸ ਮੌਕੇ 'ਪੰਜਾਬੀ ਨਿਊਜ਼ ਇਟਲੀ', ਪਿੰਦਰ ਅਪਰੀਲੀਆ, ਵਿਕਟਰੀ ਫਾਸਟ ਫੂਡ ਫੌਂਦੀ ਲਾਤੀਨਾ, ਮਾਹਲਾ ਹੇਅਰ ਡਰੈੱਸਰ, ਜੀਆਰਜੇ ਕਾਰਵਾਸ਼, ਸੋਮ ਨਾਥ ਸਮੇਤ ਇਲਾਕੇ ਦੀਆਂ ਅਨੇਕਾਂ ਮਾਣਮੱਤੀਆਂ ਸ਼ਖ਼ਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਮਾਤਾ ਜੀ ਦੀ ਵਿਛੜੀ ਰੂਹ ਲਈ ਅਰਦਾਸ ਕੀਤੀ ਕਿ ਉਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਨਾਲ ਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।