ਭਾਰਤੀ ਕਾਮੇ ਨੂੰ ਬੰਦੀ ਬਣਾਉਣ ਵਾਲੇ ਇਟਾਲੀਅਨ ਮਾਲਕ ਨੂੰ ਹੋਈ ਜੇੇਲ੍ਹ, ਜੁਰਮਾਨੇ ਵਜੋਂ ਦੇਣੇ ਪੈਣਗੇ 12 ਹਜ਼ਾਰ ਯੂਰੋ
Friday, Feb 02, 2024 - 10:02 AM (IST)
ਰੋਮ (ਦਲਵੀਰ ਕੈਂਥ)- ਇਟਾਲੀਅਨ ਮੀਡੀਆ ਮੁਤਾਬਕ ਸਿਰਫ਼ 400 ਯੂਰੋ ਲਈ ਸੰਨ 2009 ਤੋਂ ਇਕ ਇਟਾਲੀਅਨ ਖੇਤੀਬਾੜੀ ਮਾਲਕ ਭਾਰਤੀ ਨਾਗਰਿਕ ਬਲਬੀਰ ਸਿੰਘ, ਤੋਂ 11 ਘੰਟੇ ਕੰਮ ਕਰਾਉਂਦਾ ਸੀ। ਇਸ ਤੋਂ ਇਲਾਵਾ ਮਾਲਕ ਨੇ ਉਸ ਨੂੰ ਆਪਣੀ ਇਕ ਪੁਰਾਣੀ ਸ਼ੈੱਡ ਵਿਚ ਰਿਹਾਇਸ਼ ਵੀ ਦਿੱਤੀ ਹੋਈ ਸੀ, ਜਿਸ ਵਿਚ ਨਾ ਬਿਜਲੀ ਸੀ ਤੇ ਨਾ ਕੋਈ ਹੋਰ ਸਹੂਲਤ। ਬਲਬੀਰ ਨੂੰ ਹਫ਼ਤੇ ਵਿਚ 7 ਦਿਨ 11 ਘੰਟੇ ਕੰਮ ਕਰਨ ਦੇ ਬਾਵਜੂਦ ਕੋਈ ਛੁੱਟੀ ਵੀ ਨਹੀਂ ਸੀ ਦਿੱਤੀ ਜਾਂਦੀ।
ਇਹ ਵੀ ਪੜ੍ਹੋ: ਟਰੱਕ 'ਚੋਂ 406.2 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ, ਇੰਡੋ-ਕੈਨੇਡੀਅਨ ਡਰਾਈਵਰ ਗ੍ਰਿਫ਼ਤਾਰ
ਇਸ ਦੀ ਭਿਣਕ ਇਟਾਲੀਅਨ ਸਮਾਜ ਸੇਵਕ ਮਾਰਕੋ ਓਮਿਜੋਲੋ (ਜਿਹੜਾ ਕਿ ਭਾਰਤੀ ਕਮਿਊਨਿਟੀ ਦੇ ਹੱਕਾਂ ਲਈ ਪਿਛਲੇ ਕਈ ਸਾਲਾਂ ਤੋਂ ਲੜਦਾ ਆ ਰਿਹਾ ਹੈ) ਨੂੰ ਪੈ ਗਈ, ਜਿਹੜਾ ਕਿ ਬਿਨਾਂ ਦੇਰੀ ਪੁਲਸ ਪ੍ਰਸ਼ਾਸ਼ਨ ਨੂੰ ਨਾਲ ਲੈ ਕੇ ਉਸ ਟਿਕਾਣੇ ਪਹੁੰਚ ਗਿਆ, ਜਿਥੇ ਬਲਬੀਰ ਸਿੰਘ ਨਰਕ ਕੱਟਣ ਲਈ ਮਜ਼ਬੂਰ ਸੀ। ਇਹ ਘਟਨਾ ਸੰਨ 2017 ਦੀ ਹੈ। ਪੁਲਸ ਪ੍ਰਸ਼ਾਸ਼ਨ ਨੇ ਬਲਬੀਰ ਸਿੰਘ ਦੇ ਹੋ ਰਹੇ ਸ਼ੋਸ਼ਣ ਦਾ ਅੱਖੀਂ ਡਿੱਠਾ ਹਾਲ ਦੇਖਦਿਆਂ ਉਸ ਨੂੰ ਆਜ਼ਾਦ ਕਰਵਾਇਆ ਤੇ ਇਟਾਲੀਅਨ ਮਾਲਕ ਅਤੇ ਉਸ ਦੇ ਪਰਿਵਾਰ ਉੱਪਰ ਕੇਸ ਦਰਜ ਕਰ ਲਿਆ। ਕਰੀਬ 7-8 ਸਾਲ ਚੱਲੇ ਇਸ ਕੇਸ ਦਾ ਬੀਤੇ ਦਿਨ ਇਤਿਹਾਸਕ ਫ਼ੈਸਲਾ ਆਇਆ। ਮਾਣਯੋਗ ਅਦਾਲਤ ਲਾਤੀਨਾ ਨੇ ਇਸ ਮਾਮਲੇ ਵਿਚ ਇਟਾਲੀਅਨ ਮਾਲਕ ਅਤੇ ਉਸ ਦੇ ਪਰਿਵਾਰ ਨੂੰ ਦੋਸ਼ੀ ਪਾਇਆ। ਮਾਣਯੋਗ ਜੱਜ ਸਿਮੋਨਾ ਸੇਰਜਿਓ ਨੇ ਦੋਸ਼ੀ ਇਟਾਲੀਅਨ ਮਾਲਕ ਨੂੰ 5 ਸਾਲ ਦੀ ਸਜ਼ਾ ਤੇ ਉਸ ਦੀ ਕੁੜੀ ਨੂੰ ਇਕ ਸਾਲ ਦੀ ਸ਼ਜਾ ਸੁਣਾਈ ਤੇ ਨਾਲ ਹੀ ਬਲਬੀਰ ਸਿੰਘ ਨੂੰ 12 ਹਜ਼ਾਰ ਯੂਰੋ ਦੀ ਅਦਾਇਗੀ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਇਮਰਾਨ ਦੀ ਪਾਰਟੀ ਦੇ ਨੇਤਾ ਦਾ ਦਿਨ-ਦਿਹਾੜੇ ਕਤਲ, ਚੋਣ ਪ੍ਰਚਾਰ ਦੌਰਾਨ ਮਾਰੀ ਗੋਲੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।