ਇਟਲੀ ਦਾ ਜਾਂਬਾਜ ਨੌਜਵਾਨ ਲੋਰੈਂਸੋ ਬਾਰੋਨੇ ਦੁਨੀਆ ਦੀ ਸਭ ਤੋਂ ਵੱਡੀ 'ਸਾਇਕਲ ਯਾਤਰਾ' ਲਈ ਰਵਾਨਾ

Tuesday, Feb 22, 2022 - 04:26 PM (IST)

ਇਟਲੀ ਦਾ ਜਾਂਬਾਜ ਨੌਜਵਾਨ ਲੋਰੈਂਸੋ ਬਾਰੋਨੇ ਦੁਨੀਆ ਦੀ ਸਭ ਤੋਂ ਵੱਡੀ 'ਸਾਇਕਲ ਯਾਤਰਾ' ਲਈ ਰਵਾਨਾ

ਰੋਮ (ਦਲਵੀਰ ਕੈਂਥ): ਉਹ ਲੋਕ ਸਦਾ ਹੀ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ ਜਿਹੜੇ ਕਿ ਆਪਣੇ ਇਰਾਦੇ ਬੁਲੰਦ ਤੇ ਹੌਂਸਲੇ ਫੌਲਾਦੀ ਕਰਕੇ ਅਸੰਭਵ ਨੂੰ ਵੀ ਸੰਭਵ ਕਰਨ ਵਿੱਚ ਸਦਾ ਹੀ ਤਿਆਰ ਬਰ ਤਿਆਰ ਰਹਿੰਦੇ ਹਨ।ਅਜਿਹਾ ਹੀ ਇਟਾਲੀਅਨ 24 ਸਾਲਾ ਨੌਜਵਾਨ ਲੋਰੈਂਸੋ ਬਾਰੋਨੇ ਹੈ, ਜਿਹੜਾ ਕਿ ਇਟਲੀ ਦੇ ਤੇਰਨੀ ਜ਼ਿਲ੍ਹੇ ਨਾਲ ਸੰਬਧਤ ਹੈ ਤੇ ਦੁਨੀਆ ਦੀ ਸਭ ਤੋਂ ਵੱਡੀ ਸਾਇਕਲ ਯਾਤਰਾ 29000 ਕਿਲੋਮੀਟਰ (18000 ਮੀਲ) ਦੱਖਣੀ ਅਫ਼ਰੀਕਾ ਦੇ ਦੱਖਣੀ ਸਿਰੇ ਤੋਂ ਏਸ਼ੀਆ ਦੇ ਪੂਰਬੀ ਬਿੰਦੂ ਤੱਕ ਕਰਨ ਲਈ ਫਰਵਰੀ 2022 ਤੋਂ ਰਵਾਨਾ ਹੋ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਪੁਤਿਨ 'ਤੇ ਚਰਚਾ ਦੌਰਾਨ ਚੈਨਲ 'ਤੇ ਲਾਈਵ ਬਹਿਸ 'ਚ ਭਿੜੇ ਪੱਤਰਕਾਰ ਅਤੇ ਸਿਆਸਤਦਾਨ (ਵੀਡੀਓ)

ਇਟਲੀ ਤੋਂ ਲੋਰੈਂਸੋ ਬਾਰੋਨੇ ਆਪਣੇ ਸਾਇਕਲ ਤੇ ਹੋਰ ਜ਼ਰੂਰੀ ਸਮਾਨ ਨਾਲ ਹਵਾਈ ਉਡਾਣ ਰਾਹੀਂ ਰੋਮ ਦੇ ਫਿਊਮੀਚੀਨੋ ਏਅਰਪੋਰਟ ਤੋਂ ਦੱਖਣੀ ਅਫ਼ਰੀਕਾ ਦੇ ਸ਼ਹਿਰ ਅਗੁਲਹਾਸ ਲਈ ਰਵਾਨਾ ਹੋ ਗਏ ਹਨ।ਜਿੱਥੋ ਕਿ ਉਹ ਦੁਨੀਆ ਦੀ ਸਭ ਤੋ ਵੱਡੀ ਸਾਇਕਲ ਯਾਤਰਾ ਸ਼ੁਰੂ ਕਰੇਗਾ, ਜਿਸ ਦੌਰਾਨ ਉਹ ਨਾਮੀਬੀਆ ,ਜਮਬਿਆ, ਤਨਜਾਨੀਆਂਨ, ਯੂਗਾਂਡਾ, ਕੀਨੀਆ, ਇਥੋਪੀਆ, ਸੂਡਾਨ ਅਤੇ ਮਿਸ਼ਰ ਵਿੱਚੋਂ ਲੰਘੇਗਾ ਤੇ ਤੁਰਕੀ ਤੇ ਜੌਰਜੀਆ ਨੂੰ ਪਾਰ ਕਰਦਿਆਂ ਰੂਸ ਪਹੁੰਚੇਗਾ।ਇਹ ਸਾਇਕਲ ਯਾਤਰਾ 14 ਮਹੀਨਿਆਂ ਦੀ ਹੋਵੇਗੀ, ਜਿਸ ਦੌਰਾਨ ਲੋਰੈਂਸੋ ਬਾਰੋਨੇ 3 ਮਹਾਂਦੀਪਾਂ ਦੇ 12 ਦੇਸ਼ਾਂ ਦੀ ਇਤਿਹਾਸਕ ਯਾਤਰਾ ਕਰੇਗਾ।

PunjabKesari

ਆਪਣੀ ਇਸ ਯਾਤਰਾ ਵਿੱਚ ਉਹ ਅਫ਼ਰੀਕਾ ਦੀ ਅੱਤ ਦੀ ਗਰਮੀ ਤੇ ਰੂਸ ਦੀ ਅੱਤ ਦੀ ਠੰਡ ਦੋਨਾਂ ਨੂੰ ਪਿੰਡੇ ਹੰਢਾਏਗਾ।ਦੁਨੀਆ ਦੀ ਸਭ ਤੋਂ ਵੱਡੀ ਸਾਇਕਲ ਯਾਤਰਾ ਕਰਨ ਵਾਲੇ ਲੋਰੈਂਸੋ ਬਾਰੋਨੇ ਨੇ ਕਿਹਾ ਕਿ ਉਸ ਨੂੰ ਆਪਣੀ ਇਸ ਮਹਾਨ ਸਾਇਕਲ ਯਾਤਰਾ ਪ੍ਰਤੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਉਸ ਨੇ ਪਹਿਲਾਂ ਹੀ ਯਾਤਰਾ ਸਮੇਂ ਆਉਣ ਵਾਲੀਆਂ ਪ੍ਰਸਥਿਤੀਆਂ ਦਾ ਵਧੀਆਂ ਢੰਗ ਨਾਲ ਅਨੁਭਵ ਕਰ ਲਿਆ ਹੈ।ਉਹ ਆਪਣੇ ਆਪ ਨੂੰ ਪਰਖਣਾ ਚਾਹੁੰਦਾ ਹੈ ਕੀ ਉਹ ਇਹ ਯਾਤਰਾ ਨਿਰਵਿਘਨ ਕਰ ਸਕਦਾ ਹੈ ਜਦੋਂ ਕਿ ਇਸ ਤੋਂ ਪਹਿਲਾਂ ਵੀ ਉਹ 43 ਦੇਸ਼ਾਂ ਦੀ ਸਾਇਕਲ ਯਾਤਰਾ ਦੌਰਾਨ ਹਜ਼ਾਰਾਂ ਮੀਲ ਦਾ ਪੈਂਡਾ ਤੈਅ ਕਰ ਚੁੱਕਾ ਹੈ।ਸੰਨ 2020 ਤੇ 2021 ਵਿੱਚ ਸਾਈਬੇਰੀਆ ਦੇਸ਼ ਦੀ ਉੱਚੀ ਸੜਕ ਦੀ ਬੇਹੱਦ ਠੰਡੇ ਸਮੇਂ ਵਿੱਚ ਸਫ਼ਲਤਾ ਪੂਰਵਕ ਸਾਇਕਲ ਉਪੱਰ ਯਾਤਰਾ ਕੀਤੀ ਹੈ। ਇਟਾਲੀਅਨ ਲੋਕਾਂ ਨੇ ਇਸ ਜਾਂਬਾਜ ਨੌਜਵਾਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਸਾਇਕਲ ਯਾਤਰਾ ਕਰਨ ਲਈ ਵਿਸ਼ੇਸ਼ ਮੁਬਾਰਕਬਾਦ ਦਿੱਤੀ ਹੈ।ਜ਼ਿਕਰਯੋਗ ਹੈ ਸੰਨ 1984 ਵਿੱਚ ਵਿਲੈਤ ਦੇ ਜੰਮਪਲ ਨਿਕ ਸੈਂਡਰਜ ਨੇ ਸਾਇਕਲ 'ਤੇ ਦੁਨੀਆ ਦੀ 21900 ਕਿਲੋਮੀਟਰ ਯਾਤਰਾ 138 ਦਿਨਾਂ ਵਿੱਚ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ।


author

Vandana

Content Editor

Related News