ਜੀ-20 ਲਈ ਦਿੱਲੀ ਪਹੁੰਚੇ ਰਿਸ਼ੀ ਸੁਨਕ ਦਾ ਮਜ਼ਾਕੀਆ ਅੰਦਾਜ਼, 'ਭਾਰਤ ਦਾ ਜਵਾਈ' ਹੋਣ ਨਾਤੇ ਇਹ ਦੌਰਾ ਖ਼ਾਸ ਹੈ
Friday, Sep 08, 2023 - 05:04 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ 'ਭਾਰਤ ਦਾ ਜਵਾਈ' ਦੱਸੇ ਜਾਣ ਦੇ ਸੰਦਰਭ ਦਾ ਜ਼ਿਕਰ ਕਰਦੇ ਹੋਏ ਮਜ਼ਾਕ ਵਿਚ ਕਿਹਾ ਕਿ ਜੀ-20 ਨੇਤਾਵਾਂ ਦੇ ਸੰਮੇਲਨ ਲਈ ਉਨ੍ਹਾਂ ਦਾ ਨਵੀਂ ਦਿੱਲੀ ਦਾ ਦੌਰਾ 'ਬਹੁਤ ਖ਼ਾਸ' ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਸੁਨਕ ਦਾ ਵਿਆਹ ਅਕਸ਼ਾ ਮੂਰਤੀ ਨਾਲ ਹੋਇਆ ਹੈ। ਨਵੀਂ ਦਿੱਲੀ ਲਈ ਆਪਣੀ ਉਡਾਣ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ 43 ਸਾਲਾ ਸੁਨਕ ਨੇ ਕਿਹਾ ਕਿ ਉਹ ਭਾਰਤ ਦਾ ਦੌਰਾ ਕਰਨ ਲਈ ਉਤਸ਼ਾਹਿਤ ਹਨ, "ਇੱਕ ਅਜਿਹਾ ਦੇਸ਼ ਜੋ ਮੇਰੇ ਲਈ ਬਹੁਤ ਨੇੜੇ ਅਤੇ ਪਿਆਰਾ ਹੈ।"
ਇਹ ਵੀ ਪੜ੍ਹੋ: ਜੀ-20 ਸੰਮੇਲਨ ਲਈ ਦਿੱਲੀ ਪਹੁੰਚੇ ਬ੍ਰਿਟੇਨ ਦੇ PM ਰਿਸ਼ੀ ਸੁਨਕ, ਹੋਇਆ ਸ਼ਾਨਦਾਰ ਸਵਾਗਤ
ਇਸ ਯਾਤਰਾ 'ਤੇ ਸੁਨਕ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਹੈ। ਸੁਨਕ ਸਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨ ਵਾਲੇ ਹਨ। ਸੁਨਕ ਨੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਐਕਸ 'ਤੇ ਇਕ ਪੋਸਟ ਵਿਚ ਕਿਹਾ, "ਮੈਂ ਸਪੱਸ਼ਟ ਫੋਕਸ ਨਾਲ ਜੀ-20 ਸੰਮੇਲਨ ਵਿਚ ਜਾ ਰਿਹਾ ਹਾਂ। ਗਲੋਬਲ ਆਰਥਿਕਤਾ ਨੂੰ ਸਥਿਰ ਕਰਨਾ ਹੈ। ਅੰਤਰਰਾਸ਼ਟਰੀ ਸਬੰਧ ਬਣਾਉਣਾ ਹੈ। ਸਭ ਤੋਂ ਕਮਜ਼ੋਰ ਲੋਕਾਂ ਦਾ ਸਮਰਥਨ ਕਰਨਾ ਹੈ।' ਸੁਨਕ ਨੇ ਆਪਣੇ ਨਾਲ ਯਾਤਰਾ ਕਰ ਰਹੇ ਪੱਤਰਕਾਰਾਂ ਨੂੰ ਕਿਹਾ, "ਇਹ ਬਹੁਤ ਖਾਸ ਹੈ। ਮੈਂ ਕਿਤੇ ਦੇਖਿਆ ਹੈ ਕਿ ਮੈਨੂੰ ਭਾਰਤ ਦੇ ਜਵਾਈ ਦੇ ਰੂਪ ਵਿਚ ਦਰਸਾਇਆ ਗਿਆ ਸੀ, ਮੈਨੂੰ ਉਮੀਦ ਹੈ ਕਿ ਇਹ ਪਿਆਰ ਨਾਲ ਕਿਹਾ ਗਿਆ ਹੋਵੇਗਾ।'' ਸੰਮੇਲਨ ਦੌਰਾਨ ਬ੍ਰਿਟੇਨ ਦੇ ਏਜੰਡੇ ਵਿਚ ਰੂਸ-ਯੂਕ੍ਰੇਨ ਸੰਘਰਸ਼ ਨੂੰ ਇਕ ਪ੍ਰਮੁੱਖ ਵਿਸ਼ੇ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫਤਰ 'ਡਾਉਨਿੰਗ ਸਟ੍ਰੀਟ' ਨੇ ਕਿਹਾ ਕਿ ਭਾਰਤ ਦੀ ਭੂਮਿਕਾ ਅਤੇ ਪ੍ਰਭਾਵ "ਮਹੱਤਵਪੂਰਨ" ਹੈ।
ਇਹ ਵੀ ਪੜ੍ਹੋ: ਖਾਲਿਸਤਾਨੀ ਜਨਮਤ ਸੰਗ੍ਰਹਿ ਤੋਂ ਪਹਿਲਾਂ ਕੈਨੇਡਾ 'ਚ ਇੱਕ ਹੋਰ ਹਿੰਦੂ ਮੰਦਰ ਨੂੰ ਬਣਾਇਆ ਗਿਆ ਨਿਸ਼ਾਨਾ
ਮੋਦੀ-ਸੁਨਕ ਦੁਵੱਲੀ ਗੱਲਬਾਤ ਦੌਰਾਨ ਭਾਰਤ-ਯੂਕੇ ਮੁਕਤ ਵਪਾਰ ਸਮਝੌਤਾ (ਐੱਫ.ਟੀ.ਏ.) ਵਾਰਤਾ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਹੁਣ ਤੱਕ 12 ਦੌਰ ਦੀ ਵਾਰਤਾ ਪੂਰੀ ਹੋ ਚੁੱਕੀ ਹੈ ਪਰ ਇਸ ਦੇ ਸਿੱਟੇ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਹੈ। ਡਾਊਨਿੰਗ ਸਟ੍ਰੀਟ ਨੇ ਸੰਕੇਤ ਦਿੱਤਾ ਹੈ ਕਿ ਸਮਝੌਤੇ ਦੇ ਤਹਿਤ ਬ੍ਰਿਟੇਨ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਹਾਲਾਂਕਿ ਵਪਾਰਕ ਗੱਲਬਾਤ ਦੇ ਹਿੱਸੇ ਵਜੋਂ ਥੋੜ੍ਹੇ ਸਮੇਂ ਦੇ ਵਪਾਰਕ ਵੀਜ਼ਿਆਂ 'ਤੇ ਚਰਚਾ ਕੀਤੀ ਜਾਵੇਗੀ। ਮੋਦੀ ਅਤੇ ਸੁਨਕ ਦੀ ਆਖਰੀ ਮੁਲਾਕਾਤ ਮਈ ਵਿੱਚ ਜਾਪਾਨ ਦੇ ਹੀਰੋਸ਼ੀਮਾ ਵਿੱਚ ਜੀ 7 ਸਿਖਰ ਸੰਮੇਲਨ ਦੇ ਦੌਰਾਨ ਹੋਈ ਸੀ।
ਇਹ ਵੀ ਪੜ੍ਹੋ: 20 ਸਾਲਾਂ 'ਚ ਬਣ ਕੇ ਤਿਆਰ ਹੋਇਆ ਜਰਮਨੀ ਦਾ ਵੱਡਾ ਹਿੰਦੂ ਮੰਦਰ, ਦੀਵਾਲੀ 'ਤੇ ਖੁੱਲ੍ਹਣਗੇ ਕਪਾਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।