ਇਸਤਾਂਬੁਲ ਦੇ ਮੇਅਰ ਦੋਸ਼ਾਂ ''ਤੇ ਪੁੱਛਗਿੱਛ ਲਈ ਪੁਲਸ ਸਾਹਮਣੇ ਪੇਸ਼

Saturday, Mar 22, 2025 - 06:57 PM (IST)

ਇਸਤਾਂਬੁਲ ਦੇ ਮੇਅਰ ਦੋਸ਼ਾਂ ''ਤੇ ਪੁੱਛਗਿੱਛ ਲਈ ਪੁਲਸ ਸਾਹਮਣੇ ਪੇਸ਼

ਇਸਤਾਂਬੁਲ (ਏਪੀ)- ਇਸਤਾਂਬੁਲ ਦੇ ਮੇਅਰ ਏਕਰੇਮ ਇਮਾਮੋਗਲੂ ਸ਼ਨੀਵਾਰ ਨੂੰ ਅੱਤਵਾਦ ਨਾਲ ਸਬੰਧਤ ਦੋਸ਼ਾਂ 'ਤੇ ਪੁੱਛਗਿੱਛ ਲਈ ਪੁਲਸ ਸਾਹਮਣੇ ਪੇਸ਼ ਹੋਏ। ਇਸ ਹਫ਼ਤੇ ਇਮਾਮੋਗਲੂ ਦੀ ਗ੍ਰਿਫ਼ਤਾਰੀ ਨੇ ਤੁਰਕੀ ਭਰ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਪ੍ਰਦਰਸ਼ਨਕਾਰੀਆਂ ਨੇ ਆਪਣਾ ਵਿਰੋਧ ਪ੍ਰਗਟ ਕਰਨ ਲਈ ਕਈ ਸ਼ਹਿਰਾਂ ਵਿੱਚ ਰੈਲੀਆਂ ਕੱਢੀਆਂ। ਇਸਤਾਂਬੁਲ ਦੇ ਮੇਅਰ ਏਕਰੇਮ ਇਮਾਮੋਗਲੂ ਨੂੰ ਬੁੱਧਵਾਰ ਨੂੰ ਪੁਲਸ ਨੇ ਉਨ੍ਹਾਂ ਦੇ ਘਰ 'ਤੇ ਛਾਪਾ ਮਾਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ। ਉਸਨੂੰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦਾ ਇੱਕ ਵੱਡਾ ਵਿਰੋਧੀ ਨੇਤਾ ਮੰਨਿਆ ਜਾਂਦਾ ਹੈ। 

ਇਮਾਮੋਗਲੂ 'ਤੇ ਵਿੱਤੀ ਅਪਰਾਧਾਂ ਅਤੇ ਕੁਰਦਿਸ਼ ਅੱਤਵਾਦੀ ਸਮੂਹਾਂ ਨਾਲ ਸਬੰਧਾਂ ਦਾ ਦੋਸ਼ ਹੈ। ਇਸ ਛਾਪੇਮਾਰੀ ਦੌਰਾਨ ਉਸਦੇ ਨਾਲ ਕਈ ਹੋਰ ਪ੍ਰਮੁੱਖ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਦੋ ਜ਼ਿਲ੍ਹਿਆਂ ਦੇ ਮੇਅਰ ਵੀ ਸ਼ਾਮਲ ਸਨ। ਸ਼ੁੱਕਰਵਾਰ ਨੂੰ ਪੁਲਸ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਇਮਾਮੋਗਲੂ ਤੋਂ ਚਾਰ ਘੰਟੇ ਪੁੱਛਗਿੱਛ ਕੀਤੀ, ਜਿਸ ਦੌਰਾਨ ਉਸਨੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਕਈਆਂ ਦਾ ਕਹਿਣਾ ਹੈ ਕਿ ਇਹ ਗ੍ਰਿਫ਼ਤਾਰੀ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹੈ, ਜਿਸਦਾ ਉਦੇਸ਼ 2028 ਵਿੱਚ ਅਗਲੀ ਰਾਸ਼ਟਰਪਤੀ ਦੌੜ ਵਿੱਚ ਏਰਦੋਗਨ ਦੇ ਮੁੱਖ ਵਿਰੋਧੀ ਨੂੰ ਹਟਾਉਣਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-295 ਹੋਰ ਭਾਰਤੀ ਨਾਗਰਿਕ ਅਮਰੀਕਾ ਤੋਂ ਹੋਣਗੇ ਡਿਪੋਰਟ!

ਸ਼ੁੱਕਰਵਾਰ ਨੂੰ ਇਸਤਾਂਬੁਲ ਵਿੱਚ ਪੁਲਸ ਨੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਮਿਰਚਾਂ ਦੇ ਸਪਰੇਅ, ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਦੇਸ਼ ਭਰ ਵਿੱਚ ਕੁੱਲ 97 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਘੱਟੋ-ਘੱਟ 16 ਪੁਲਸ ਅਧਿਕਾਰੀ ਜ਼ਖਮੀ ਹੋ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News