ਦਾੜੀ ਨੂੰ ਲੈ ਕੇ ਪਾਕਿਸਤਾਨ ਵਿਚ ਜਾਰੀ ਹੋਇਆ ਤੁਗਲਕੀ ਫਰਮਾਨ

02/26/2018 2:32:01 AM

ਮੁਲਤਾਨ—ਪਾਕਿਸਤਾਨ ਦੇ ਡੇਰਾ ਗਾਜੀ ਖਾਨ ਜ਼ਿਲਾ ਕੌਂਸਲ ਨੇ ਪੁਰਸ਼ਾਂ ਦੀ ਦਾੜੀ ਨੂੰ ਲੈ ਕੇ ਅਜੀਬੋ-ਗਰੀਬ ਬਿੱਲ ਪਾਸ ਕਰ ਦਿੱਤਾ ਹੈ। ਕੌਂਸਲ ਨੇ ਨੌਜਵਾਨਾਂ ਦੀ ਸਟਾਈਲਿਸ਼ ਦਾੜੀ ਰੱਖਣ 'ਤੇ ਪਾਬੰਦੀ ਲੱਗਾ ਦਿੱਤੀ ਹੈ। ਪ੍ਰਸਤਾਵ 'ਚ ਫ੍ਰੇਂਚ ਕਟ, ਗੋਟੀ ਵਰਗੀ ਸਟਾਈਲਿਸ਼ ਦਾੜੀ ਨੂੰ ਇਸਲਾਮ ਖਿਲਾਫ ਦੱਸਿਆ ਹੈ। ਕੌਂਸਲ ਵਲੋਂ ਪਾਸ ਪ੍ਰਸਤਾਵ 'ਤੇ ਡਿਊਟੀ ਕਮਿਸ਼ਨ ਤੋਂ ਮੰਗ ਕੀਤੀ ਗਈ ਹੈ ਕਿ ਉਹ ਨੌਜਵਾਨਾਂ ਵਿਚਾਲੇ ਪ੍ਰਸਿੱਧ ਹੋਈ ਸਟਾਈਲਿਸ਼ ਦਾੜੀ 'ਤੇ ਪਾਬੰਦੀ ਲਗਾਉਣ।
ਖਬਰ ਮੁਤਾਬਕ ਇਸ ਨੂੰ ਸੁੰਨਾ ਖਿਲਾਫ ਦੱਸਦੇ ਹੋਏ ਉਨ੍ਹਾਂ ਲੋਕਾਂ 'ਤੇ ਸਖਤ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ 'ਜੋ ਦਾੜੀ ਦਾ ਮਜ਼ਾਕ ਬਣਾਉਂਦੇ ਹਨ'। ਪ੍ਰਸਤਾਵ ਪੇਸ਼ ਕਰਨ ਵਾਲੇ ਆਸਿਫ ਖੋਸਾ ਨੇ ਕਿਹਾ ਕਿ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਅੱਜ-ਕੱਲ ਫੈਸ਼ਨ ਦੇ ਨਾਮ 'ਤੇ ਕਈ ਡਿਜ਼ਾਇਨ ਦਿੰਦੇ ਹਨ, ਜੋ ਕਿ ਇਸਲਾਮ ਦੀ ਸੀਖ ਖਿਲਾਫ ਹੈ। ਖੋਸਾ ਨੇ ਕਿਹਾ ਕਿ ਫ੍ਰੇਂਚ ਕੱਟ ਅਤੇ ਹੋਰ ਸਟਾਈਲ 'ਚ ਦਾੜੀ ਰੱਖਣ ਦੀ ਇਜਾਜਤ ਇਸਲਾਮ 'ਚ ਨਹੀਂ ਦਿੱਤੀ ਗਈ ਹੈ।


Related News