ਲਿਬਨਾਨ ’ਚ ਦਾਖਲ ਹੋਏ ਇਜ਼ਰਾਈਲੀ ਟੈਂਕ, IDF ਨੇ ਰਿਜ਼ਰਵ ਬਟਾਲੀਅਨ ਨੂੰ ਉਤਾਰਿਆ

Tuesday, Oct 01, 2024 - 08:40 PM (IST)

ਯੇਰੂਸ਼ਲਮ(ਭਾਸ਼ਾ)- ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਦੱਖਣੀ ਲਿਬਨਾਨ ’ਚ ਹਿਜ਼ਬੁੱਲਾ ਦੇ ਟਿਕਾਣਿਆਂ ਖ਼ਿਲਾਫ਼ ‘ਸੀਮਤ ਮੁਹਿੰਮ’ ਸ਼ੁਰੂ ਕਰ ਦਿੱਤੀ ਹੈ। ਫੌਜ ਇਜ਼ਰਾਈਲੀ ਸਰਹੱਦ ਨੇੜੇ ਪੈਂਦੇ ਪਿੰਡਾਂ ’ਚ ਜ਼ਮੀਨੀ ਹਮਲੇ ਕਰ ਰਹੀ ਹੈ। ਇਜ਼ਰਾਈਲੀ ਫੌਜੀ ਸੋਮਵਾਰ ਰਾਤ ਨੂੰ ਟੈਂਕਾਂ ਨਾਲ ਦੱਖਣੀ ਲਿਬਨਾਨ ’ਚ ਦਾਖਲ ਹੋਏ ਅਤੇ ਹਿਜ਼ਬੁੱਲਾ ਵਿਰੁੱਧ ਕਾਰਵਾਈ ਕਰ ਰਹੇ ਹਨ।

ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਭਿਆਨਕ ਸੜਕ ਹਾਦਸੇ 'ਚ 3 ਬੱਚਿਆਂ ਸਣੇ ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ

ਉਨ੍ਹਾਂ ਕਿਹਾ ਕਿ ਇਹ ਟਿਕਾਣੇ ‘ਉੱਤਰੀ ਇਜ਼ਰਾਈਲ ’ਚ ਇਜ਼ਰਾਈਲੀ ਭਾਈਚਾਰਿਆਂ ਲਈ ਖ਼ਤਰਾ’ ਪੈਦਾ ਕਰ ਸਕਦੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਈਰਾਨ ਨੂੰ ਚਿਤਾਵਨੀ ਦਿੱਤੀ, ਜੋ ਹਿਜ਼ਬੁੱਲਾ ਅਤੇ ਹਮਾਸ ਦਾ ਸਮਰਥਨ ਕਰਦਾ ਹੈ। ਉਨ੍ਹਾਂ ਨੇ ਲਿਬਨਾਨ ਦੇ ਹਿਜ਼ਬੁੱਲਾ ਸਮੂਹ ਦੇ ਨੇਤਾ ਦੇ ਇਕ ਹਵਾਈ ਹਮਲੇ ’ਚ ਮਾਰੇ ਜਾਣ ਤੋਂ ਕੁਝ ਦਿਨ ਬਾਅਦ ਕਿਹਾ ਕਿ ਪੱਛਮੀ ਏਸ਼ੀਆ ’ਚ ਅਜਿਹੀ ਕੋਈ ਜਗ੍ਹਾ ਨਹੀਂ ਹੈ, ਜਿਥੇ ਇਜ਼ਰਾਈਲ ਨਹੀਂ ਪਹੁੰਚ ਸਕਦਾ।

ਇਹ ਵੀ ਪੜ੍ਹੋੇ: ਪਿਤਾ ਵਾਂਗ ਸਿਧਾਂਤਾਂ ਲਈ ਮੰਤਰੀ ਅਹੁਦਾ ਛੱਡ ਸਕਦਾ ਹਾਂ: ਚਿਰਾਗ ਪਾਸਵਾਨ ਦੇ ਬਿਆਨ ਨੇ ਮਚਾਈ ਹਲਚਲ

ਹਿਜ਼ਬੁੱਲਾ ਨੇ ਸੋਮਵਾਰ ਨੂੰ ਆਪਣੇ ਨੇਤਾ ਹਸਨ ਨਸਰੁੱਲਾ ਅਤੇ ਹੋਰ ਚੋਟੀ ਦੇ ਨੇਤਾਵਾਂ ਦੀ ਹੱਤਿਆ ਦੇ ਬਾਵਜੂਦ ਲੜਾਈ ਜਾਰੀ ਰੱਖਣ ਦਾ ਵਾਅਦਾ ਕੀਤਾ। ਇਸ ਦੌਰਾਨ ਹਿਜ਼ਬੁੱਲਾ ਨੇ ਇਜ਼ਰਾਈਲੀ ਫ਼ੌਜਾਂ ਦੇ ਲਿਬਨਾਨ ’ਚ ਦਾਖ਼ਲ ਹੋਣ ਦੀਆਂ ਖ਼ਬਰਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸਰਹੱਦ ਪਾਰ ਕਰਦੇ ਹਨ ਤਾਂ ਹਿਜ਼ਬੁੱਲਾ ਦੇ ਲੜਾਕੇ ਆਹਮੋ-ਸਾਹਮਣੇ ਲੜਾਈ ਲਈ ਤਿਆਰ ਹਨ। ਇਸ ਤੋਂ ਪਹਿਲਾਂ ਸਾਲ 2006 ’ਚ ਇਜ਼ਰਾਈਲ ਨੇ ਹਿਜ਼ਬੁੱਲਾ ਖ਼ਿਲਾਫ਼ ਮੁਹਿੰਮ ਚਲਾਉਣ ਲਈ ਫ਼ੌਜ ਭੇਜੀ ਸੀ। ਇਜ਼ਰਾਈਲੀ ਫੌਜ ਨੇ ਸਰਹੱਦ ਨੇੜੇ ਲਗਭਗ 24 ਲਿਬਨਾਨੀ ਭਾਈਚਾਰਿਆਂ ਨੂੰ ਉਥੋਂ ਚਲੇ ਜਾਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ: Miss Universe: 81 ਸਾਲਾ ਬੇਬੇ ਨੇ ਕੀਤੀ ਰੈਂਪ ਵਾਕ, ਜਿੱਤਿਆ ਇਹ ਖ਼ਿਤਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News