ਹਿਜ਼ਬੁੱਲਾ ਨੇ ਇਜ਼ਰਾਈਲ ''ਤੇ ਦਾਗੇ 2000 ਮਿਜ਼ਾਈਲਾਂ ਤੇ ਡਰੋਨ ! ਜੰਗ ਦੇ ਹੋਰ ਭਿਆਨਕ ਹੋਣ ਦੇ ਵਧੇ ਆਸਾਰ

Tuesday, Mar 17, 2026 - 04:16 PM (IST)

ਹਿਜ਼ਬੁੱਲਾ ਨੇ ਇਜ਼ਰਾਈਲ ''ਤੇ ਦਾਗੇ 2000 ਮਿਜ਼ਾਈਲਾਂ ਤੇ ਡਰੋਨ ! ਜੰਗ ਦੇ ਹੋਰ ਭਿਆਨਕ ਹੋਣ ਦੇ ਵਧੇ ਆਸਾਰ

ਇੰਟਰਨੈਸ਼ਨਲ ਡੈਸਕ- ਪੱਛਮੀ ਏਸ਼ੀਆ 'ਚ ਜੰਗ ਹੋਰ ਭਿਆਨਕ ਹੁੰਦੇ ਜਾ ਰਹੇ ਹਨ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਓਨ ਸਾਰ ਨੇ ਮੰਗਲਵਾਰ ਨੂੰ ਖੁਲਾਸਾ ਕੀਤਾ ਕਿ ਪਿਛਲੇ ਸਿਰਫ਼ 2 ਹਫ਼ਤਿਆਂ ਵਿੱਚ ਹਿਜ਼ਬੁੱਲਾ ਨੇ ਇਜ਼ਰਾਈਲੀ ਨਾਗਰਿਕਾਂ 'ਤੇ ਲਗਭਗ 2,000 ਮਿਜ਼ਾਈਲਾਂ, ਰਾਕੇਟ ਅਤੇ ਡਰੋਨ ਦਾਗੇ ਹਨ। ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਯੂ.ਕੇ. ਦੇ ਆਗੂਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਲਿਬਨਾਨ 'ਚ ਵਧ ਰਹੀ ਹਿੰਸਾ 'ਤੇ ਚਿੰਤਾ ਪ੍ਰਗਟਾਈ ਸੀ ਅਤੇ ਇਜ਼ਰਾਈਲ ਨੂੰ ਜ਼ਮੀਨੀ ਹਮਲਾ ਨਾ ਕਰਨ ਦੀ ਸਲਾਹ ਦਿੱਤੀ ਸੀ।

ਸਾਰ ਨੇ ਕਿਹਾ ਕਿ ਇਹ ਬਿਆਨ ਉਨ੍ਹਾਂ ਹਜ਼ਾਰਾਂ ਇਜ਼ਰਾਈਲੀਆਂ ਦੇ ਦੁੱਖ ਨੂੰ ਨਜ਼ਰਅੰਦਾਜ਼ ਕਰਦਾ ਹੈ ਜੋ ਪਿਛਲੇ ਇੱਕ ਸਾਲ ਤੋਂ ਹਿਜ਼ਬੁੱਲਾ ਦੀ ਗੋਲੀਬਾਰੀ ਕਾਰਨ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਲੋਕਤੰਤਰੀ ਦੇਸ਼ ਆਪਣੇ ਨਾਗਰਿਕਾਂ 'ਤੇ ਅਜਿਹੇ ਅੱਤਵਾਦੀ ਹਮਲੇ ਸਹਿਣ ਕਰਨਗੇ ? ਉਨ੍ਹਾਂ 'ਸਾਰੇ ਪੱਖਾਂ' ਨੂੰ ਜ਼ਿੰਮੇਵਾਰ ਠਹਿਰਾਉਣ ਦੀ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਲੋਕਤੰਤਰੀ ਦੇਸ਼ ਅਤੇ ਅੱਤਵਾਦੀ ਸੰਗਠਨ ਵਿੱਚ ਫਰਕ ਕੀਤਾ ਜਾਣਾ ਚਾਹੀਦਾ ਹੈ। ਇਜ਼ਰਾਈਲ ਨੇ ਮੰਗ ਕੀਤੀ ਕਿ ਲੇਬਨਾਨ ਸਰਕਾਰ ਹਿਜ਼ਬੁੱਲਾ ਤੋਂ ਆਤਮ ਸਮਰਪਣ ਕਰਵਾਏ ਅਤੇ ਆਪਣੀ ਕੈਬਨਿਟ ਵਿੱਚੋਂ ਹਿਜ਼ਬੁੱਲਾ ਦੇ ਮੰਤਰੀਆਂ ਨੂੰ ਬਾਹਰ ਕੱਢੇ।

ਇਹ ਵੀ ਪੜ੍ਹੋ- ਜੰਗ ਵਿਚਾਲੇ UAE 'ਚ 19 ਭਾਰਤੀ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਇਹ ਸਖ਼ਤ ਕਾਰਵਾਈ

ਇਸ ਦੌਰਾਨ, ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਲਿਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਹਮਲਿਆਂ ਦੀ ਇੱਕ ਨਵੀਂ ਲਹਿਰ ਸ਼ੁਰੂ ਕਰ ਦਿੱਤੀ ਹੈ। ਇਜ਼ਰਾਈਲੀ ਫੌਜ ਨੇ ਬੇਰੂਤ ਵਿੱਚ ਹਿਜ਼ਬੁੱਲਾ ਦੀ ਕੁਲੀਨ 'ਰਾਡਵਾਨ ਫੋਰਸ' ਦੇ ਕਮਾਂਡ ਸੈਂਟਰਾਂ ਨੂੰ ਤਬਾਹ ਕਰ ਦਿੱਤਾ ਹੈ ਤੇ ਬੇਰੂਤ ਦੇ ਕਈ ਇਲਾਕਿਆਂ (ਜਿਵੇਂ ਕਿ ਹਰੇਤ ਹਰੇਕ, ਲੇਲਾਕੀ, ਅਤੇ ਸ਼ਿਆਹ) ਦੇ ਨਾਗਰਿਕਾਂ ਨੂੰ ਤੁਰੰਤ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਹਨ, ਕਿਉਂਕਿ ਫੌਜ ਉੱਥੇ ਵੱਡੀ ਜੰਗੀ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ।

ਦੂਜੇ ਪਾਸੇ, ਹਿਜ਼ਬੁੱਲਾ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਸਰਹੱਦ ਦੇ ਨੇੜਲੇ ਪਿੰਡਾਂ ਵਿੱਚ ਇਜ਼ਰਾਈਲੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਹਿਜ਼ਬੁੱਲਾ ਨੇ ਇਰਾਨ ਦੇ ਨਾਲ ਮਿਲ ਕੇ ਇਸ ਜੰਗ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਪੂਰੇ ਖੇਤਰ ਦੀ ਸ਼ਾਂਤੀ ਖ਼ਤਰੇ ਵਿੱਚ ਪੈ ਗਈ ਹੈ।

ਇਜ਼ਰਾਈਲ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਹਿਜ਼ਬੁੱਲਾ ਦੇ ਖਿਲਾਫ ਫੌਜੀ ਕਾਰਵਾਈ ਜਾਰੀ ਰੱਖੇਗਾ। ਜਿੱਥੇ ਵਿਸ਼ਵ ਸ਼ਕਤੀਆਂ ਜੰਗਬੰਦੀ ਦੀ ਅਪੀਲ ਕਰ ਰਹੀਆਂ ਹਨ, ਉੱਥੇ ਹੀ ਜ਼ਮੀਨੀ ਹਕੀਕਤ ਇੱਕ ਭਿਆਨਕ ਅਤੇ ਲੰਬੇ ਸੰਘਰਸ਼ ਵੱਲ ਇਸ਼ਾਰਾ ਕਰ ਰਹੀ ਹੈ।

ਇਹ ਵੀ ਪੜ੍ਹੋ- ਹੁਣ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਪੰਪਾਂ 'ਤੇ ਲੱਗ ਸਕਦੀਆਂ ਲੰਬੀਆਂ ਲਾਈਨਾਂ, ਜਾਣੋ ਕੀ ਹੈ ਕਾਰਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News