ਇਹ ਹੈ ਇਜ਼ਰਾਇਲ ਦੀ ਖੂਬਸੂਰਤ ਮਹਿਲਾ ਫੌਜੀ, ਸੋਸ਼ਲ ਮੀਡੀਆ ''ਤੇ ਤਸਵੀਰਾਂ ਨੇ ਮਚਾਇਆ ਤਹਿਲਕਾ

Wednesday, Jul 19, 2017 - 12:40 PM (IST)

ਯੇਰੂਸ਼ਲਮ— ਇਜ਼ਰਾਇਲ ਆਪਣੇ ਸਖਤ ਨਿਯਮਾਂ ਅਤੇ ਲਾਜ਼ਮੀ ਫੌਜ ਦੇ ਨਾਲ-ਨਾਲ ਸੁੰਦਰ ਔਰਤਾਂ ਲਈ ਵੀ ਮਸ਼ਹੂਰ ਹੈ। ਇਸ ਸਮੇਂ ਇਜ਼ਰਾਇਲ ਦੀ ਫੌਜ 'ਚ ਸ਼ਾਮਲ ਇਕ ਖੂਬਸੂਰਤ ਮਹਿਲਾ ਫੌਜੀ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾਇਆ ਹੋਇਆ। ਇਜ਼ਰਾਇਲ ਦੀ ਰਹਿਣ ਵਾਲੀ 22 ਸਾਲਾ ਇਸ ਲੜਕੀ ਦਾ ਨਾਂ ਕਿਮ ਮੱਲੀਬਾਸਕੀ ਹੈ, ਜੋ ਕਿ ਇਜ਼ਰਾਇਲੀ ਫੌਜ ਵਿਚ ਸੇਵਾ ਦੇ ਰਹੀ ਹੈ। 
ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਕਿਮ ਇਨ੍ਹੀਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ ਵਿਚ ਹੈ। ਉਸ ਦੀ ਹੌਟ ਲੁੱਕ ਅਤੇ ਗਲੈਮਰਸ ਤਸਵੀਰਾਂ ਕਾਰਨ ਯੂਜ਼ਰਸ ਉਸ ਨੂੰ ਕਾਫੀ ਪਸੰਦ ਕਰ ਰਹੇ ਹਨ। ਕਿਮ ਫੌਜ ਦੀ ਡਰੈੱਸ 'ਚ ਵੀ ਇੰਸਟਾਗ੍ਰਾਮ 'ਤੇ ਤਸਵੀਰਾਂ ਪੋਸਟ ਕਰਦੀ ਹੈ। ਹੱਥ ਵਿਚ ਬੰਦੂਕ ਫੜੀ ਉਸ ਦੀਆਂ ਤਸਵੀਰਾਂ ਕੁਝ ਖਾਸ ਹਨ ਅਤੇ ਉੱਥੇ ਹੀ ਉਹ ਹੌਟ ਬਿਕਨੀ ਵਿਚ ਨਜ਼ਰ ਆ ਰਹੀ ਹੈ, ਜਿਸ ਕਾਰਨ ਉਹ ਹੈੱਡਲਾਈਨ ਬਣ ਚੁੱਕੀ ਹੈ। ਇਸ ਇਜ਼ਰਾਇਲੀ ਲੜਕੀ ਦੀ ਤੁਲਨਾ ਉਸ ਦੇ ਪ੍ਰਸ਼ੰਸਕ ਅਮਰੀਕੀ ਮਾਡਲ ਕਿਮ ਕਾਰਦਰਸ਼ੀਅਨ ਨਾਲ ਵੀ ਕਰ ਰਹੇ ਹਨ। 
ਕਿਮ ਮੱਲੀਬਾਸਕੀ ਦੇ ਇੰਸਟਾਗ੍ਰਾਮ 'ਤੇ ਤਕਰੀਬਨ 24,000 ਫਾਲੋਅਰਜ਼ ਹਨ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਉਸ ਨੇ ਬਿਕਨੀ ਪਹਿਨੇ ਅਤੇ ਪੂਲ ਦੀਆਂ ਤਸਵੀਰਾਂ ਨੂੰ ਪੋਸਟ ਕੀਤਾ ਹੈ। ਜਿਸ ਕਾਰਨ ਕਿਮ ਨੂੰ ਇੰਸਟਾਗ੍ਰਾਮ 'ਤੇ ਇਜ਼ਰਾਇਲ ਦੀ ਫੌਜ ਦੀ ਸਭ ਤੋਂ ਹੌਟ ਮਹਿਲਾ ਫੌਜੀ ਵਜੋਂ ਜਾਣਿਆ ਜਾ ਲੱਗਾ ਹੈ। ਇਸ ਤੋਂ ਪਹਿਲਾਂ ਵੀ ਕਈ ਮਹਿਲਾ ਫੌਜ ਆਪਣੀ ਗਲੈਮਰਸ ਤਸਵੀਰਾਂ ਕਾਰਨ ਚਰਚਾ ਵਿਚ ਰਹਿ ਚੁੱਕੀਆਂ ਹਨ। ਇੱਥੇ ਦੱਸ ਦੇਈਏ ਕਿ ਇਜ਼ਰਾਇਲ ਦੀ ਫੌਜ ਵਿਚ ਪੁਰਸ਼ ਅਤੇ ਔਰਤ ਦੋਹਾਂ ਨੂੰ ਫੌਜ 'ਚ ਸ਼ਾਮਲ ਹੋਣਾ ਜ਼ਰੂਰੀ ਹੈ।


Related News