ਗਾਜਾ ਜੰਗਬੰਦੀ ''ਤੇ ਇਜ਼ਰਾਇਲੀ ਰੱਖਿਆ ਮੰਤਰੀ ਨੇ ਅਸਤੀਫਾ ਦੇਣ ਦਾ ਕੀਤਾ ਐਲਾਨ

11/14/2018 10:37:20 PM

ਯੇਰੂਸ਼ਲਮ — ਇਜ਼ਰਾਇਲੀ ਰੱਖਿਆ ਮੰਤਰੀ ਐਵਿਗਦੋਰ ਲੀਬਰਮੈਨ ਨੇ ਗਾਜਾ ਜੰਗਬੰਦੀ 'ਤੇ ਸਖਤ ਅਸਹਿਮਤੀ ਜਤਾਉਂਦੇ ਹੋਏ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਅਤੇ ਜਲਦ ਚੋਣਾਂ ਕਰਾਉਣ ਦੀ ਅਪੀਲ ਕੀਤੀ ਜਿਸ ਨਾਲ ਸਰਕਾਰ ਸੰਕਟ 'ਚ ਫਸ ਗਈ। ਲੀਬਰਮੈਨ ਨੇ ਆਪਣੇ ਅਸਤੀਫੇ ਕਾਰਨ ਜਨਤਕ ਕਰਦੇ ਹੋਏ ਪੱਤਰਕਾਰਾਂ ਨੂੰ ਆਖਿਆ ਕਿ ਕੱਲ ਜੋ ਹੋਇਆ- ਹਮਾਸ ਦੇ ਨਾਲ ਜੰਗਬੰਦੀ ਅਤੇ ਉਸ ਦੀ ਪ੍ਰਕਿਰਿਆ, ਉਹ ਅੱਤਵਾਦ ਦੇ ਸਾਹਮਣੇ ਆਤਮ-ਸਮਰਪਣ ਹੈ। ਇਸ ਦਾ ਹੋਰ ਕੋਈ ਦੂਜਾ ਮਤਲਬ ਹੈ। ਉਨ੍ਹਾਂ ਕਿਹਾ ਕਿ ਇਕ ਰਾਜ ਦੇ ਰੂਪ 'ਚ ਅਸੀਂ ਥੋੜੇ ਸਮੇਂ ਲਈ ਸ਼ਾਂਤੀ ਖਰੀਦ ਰਹੇ ਹਾਂ ਜਿਸ ਦੀ ਕੀਮਤ ਰਾਸ਼ਟਰੀ ਸੁਰੱਖਿਆ ਨੂੰ ਲੰਬੇ ਸਮੇਂ ਤੱਕ ਜਬਰਦਸ਼ਤ ਨੁਕਸਾਨ ਹੋਵੇਗਾ।
ਲੀਬਰਮੈਨ ਨੇ ਬਾਅਦ 'ਚ ਕਿਹਾ ਕਿ ਸਾਨੂੰ ਜਲਦ ਤੋਂ ਜਲਦ ਚੋਣਾਂ ਲਈ ਕਿਸੇ ਤਰੀਕ 'ਤੇ ਸਹਿਮਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਸੱਤਾਧਾਰੀ ਗਠਜੋੜ ਤੋਂ ਪਿਛੇ ਹੱਟ ਗਈ ਹੈ। ਨੇਤਨਯਾਹੂ ਦੇ ਗਠਜੋੜ ਨੂੰ ਹੁਣ ਸੰਸਦ 'ਚ ਸਿਰਫ 1 ਸੀਟ ਦਾ ਬਹੁਮਤ ਬਚਿਆ ਹੈ। ਇਜ਼ਰਾਇਲ 'ਚ ਚੋਣਾਂ ਨਵੰਬਰ 2019 'ਚ ਪ੍ਰਸਤਾਵਿਤ ਹੈ ਪਰ ਲੀਬਰਮੈਨ ਦੇ ਅਸਤੀਫੇ ਤੋਂ ਬਾਅਦ ਚੋਣਾਂ ਦੀਆਂ ਸੰਭਾਵਨਾ ਪੈਦਾ ਹੋ ਗਈਆਂ ਹਨ। ਲੀਬਰਮੈਨ ਸੁਰੱਖਿਆ ਦੇ ਮੁੱਦੇ 'ਤੇ ਕੱਟੜਪੰਥੀ ਖੇਮੇ ਦੇ ਹਨ। ਉਹ ਦੱਖਣੀਪੰਥੀ ਇਜ਼ਰਾਇਲ ਬੇਤੇਨੂ ਪਾਰਟੀ ਦੇ ਮੁਖੀ ਹਨ। ਇਜ਼ਰਾਇਲੀ ਸੰਸਦ 'ਨੈਸੇਤ' 'ਚ ਉਨ੍ਹਾਂ ਦੀ ਪਾਰਟੀ ਨੇ ਫਲਸਤੀਨੀਆਂ ਵਿਚਾਲੇ ਝੱੜਪਾਂ 'ਤੇ ਲਗਾਮ ਲਾਈ ਹੈ।

 


Related News