ਇਜ਼ਰਾਈਲ ਨੇ ਮੱਧ ਸੀਰੀਆ ''ਚ ਕੀਤਾ ਹਵਾਈ ਹਮਲਾ, 2 ਦੀ ਮੌਤ, 7 ਜ਼ਖ਼ਮੀ
Wednesday, Nov 24, 2021 - 01:07 PM (IST)
ਦਮਿਸ਼ਕ (ਭਾਸ਼ਾ)- ਸੀਰੀਆ ਦੀ ਫੌਜ ਨੇ ਕਿਹਾ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਮੰਗਲਵਾਰ ਦੇਰ ਰਾਤ ਦੇਸ਼ ਦੇ ਮੱਧ ਖੇਤਰ ਵਿਚ ਫੌਜੀ ਟਿਕਾਣਿਆਂ 'ਤੇ ਹਮਲਾ ਕੀਤਾ, ਜਿਸ ਵਿਚ 2 ਨਾਗਰਿਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ 6 ਫ਼ੌਜੀ ਸ਼ਾਮਲ ਹਨ। ਸਰਕਾਰੀ ਮੀਡੀਆ ਨੇ ਇਕ ਅਣਪਛਾਤੇ ਫ਼ੌਜੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਲੜਾਕੂ ਜਹਾਜ਼ਾਂ ਨੇ ਗੁਆਂਢੀ ਲੇਬਨਾਨ ਦੇ ਹਵਾਈ ਖੇਤਰ ਵਿਚ ਉਡਾਣ ਭਰਦੇ ਹੋਏ ਮਿਜ਼ਾਈਲਾਂ ਦਾਗੀਆਂ।
ਅਧਿਕਾਰੀ ਨੇ ਦੱਸਿਆ ਕਿ ਸੀਰੀਆ ਦੀ ਹਵਾਈ ਫ਼ੌਜ ਨੇ ਜ਼ਿਆਦਾਤਰ ਮਿਜ਼ਾਈਲਾਂ ਨੂੰ ਮਾਰ ਡਿਗਾਇਆ। ਇਜ਼ਰਾਈਲ ਨੇ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਦੇ ਕੰਟਰੋਲ ਵਾਲੇ ਸੀਰੀਆਈ ਖੇਤਰ ਵਿਚ ਟਿਕਾਣਿਆਂ 'ਤੇ ਹਮਲਾ ਕੀਤਾ ਹੈ ਪਰ ਉਸ ਨੇ ਅਜਿਹੇ ਹਮਲਿਆਂ ਦੀ ਜ਼ਿੰਮੇਵਾਰੀ ਘੱਟ ਹੀ ਲਈ ਹੈ। ਹਾਲਾਂਕਿ ਉਸ ਨੇ ਸਮਰਥਿਤ ਮਿਲੀਸ਼ੀਆ ਜਿਵੇਂ ਕਿ ਲੇਬਨਾਨ ਦੇ ਹਿਜ਼ਬੁੱਲਾ ਸਮੂਹ ਦੇ ਟਿਕਾਇਆਂ 'ਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਹਿਜ਼ਬੁੱਲਾ ਨੇ ਸੀਰੀਆ ਵਿਚ ਆਪਣੇ ਲੜਾਕਿਆਂ ਨੂੰ ਤਾਇਨਾਤ ਕੀਤਾ ਹੈ। ਹਿਜ਼ਬੁੱਲਾ ਦਹਾਕਿਆਂ ਤੋਂ ਗ੍ਰਹਿ ਯੁੱਧ ਵਿਚ ਸੀਰੀਆਈ ਰਾਸ਼ਟਰਪਤੀ ਬਸ਼ਰ ਅਸਦ ਦੀਆਂ ਫ਼ੌਜਾਂ ਦੀ ਤਰਫ਼ੋਂ ਲੜ ਰਿਹਾ ਹੈ।