ਇਜ਼ਰਾਈਲ ਦੀ ਹਵਾਈ ਸੈਨਾ ਨੇ ਗਾਜ਼ਾ ਦੀ ਇਸਲਾਮਿਕ ਯੂਨੀਵਰਸਿਟੀ 'ਤੇ ਕੀਤੀ ਭਾਰੀ ਬੰਬਾਰੀ

Wednesday, Oct 11, 2023 - 05:21 PM (IST)

ਇਜ਼ਰਾਈਲ ਦੀ ਹਵਾਈ ਸੈਨਾ ਨੇ ਗਾਜ਼ਾ ਦੀ ਇਸਲਾਮਿਕ ਯੂਨੀਵਰਸਿਟੀ 'ਤੇ ਕੀਤੀ ਭਾਰੀ ਬੰਬਾਰੀ

ਇੰਟਰਨੈਸ਼ਨਲ ਡੈਸਕ- ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੀ ਬੰਬਾਰੀ ਪੂਰੇ ਜ਼ੋਰਾਂ ਨਾਲ ਜਾਰੀ ਹੈ। ਇਜ਼ਰਾਇਲੀ ਹਵਾਈ ਸੈਨਾ ਨੇ ਤਾਜ਼ਾ ਜਾਣਕਾਰੀ 'ਚ ਕਿਹਾ ਹੈ ਕਿ ਉਸ ਦੇ ਲੜਾਕੂ ਜਹਾਜ਼ਾਂ ਨੇ ਗਾਜ਼ਾ 'ਚ ਇਸਲਾਮਿਕ ਯੂਨੀਵਰਸਿਟੀ 'ਤੇ ਬੰਬਾਰੀ ਕੀਤੀ ਹੈ। ਇਜ਼ਰਾਈਲੀ ਹਵਾਈ ਸੈਨਾ ਦਾ ਦਾਅਵਾ ਹੈ ਕਿ ਇਹ ਯੂਨੀਵਰਸਿਟੀ ਹਮਾਸ ਦੇ ਇੰਜੀਨੀਅਰਾਂ ਨੂੰ ਸਿਖਲਾਈ ਦੇਣ ਦਾ ਇੱਕ ਵੱਡਾ ਅੱਡਾ ਸੀ। ਇਜ਼ਰਾਇਲੀ ਹਵਾਈ ਸੈਨਾ ਨੇ ਦਾਅਵਾ ਕੀਤਾ ਹੈ ਕਿ ਇਸ ਯੂਨੀਵਰਸਿਟੀ ਵਿੱਚ ਹਮਾਸ ਦੇ ਇੰਜੀਨੀਅਰਾਂ ਨੂੰ ਸਿਖਲਾਈ ਦਿੱਤੀ ਗਈ ਸੀ। ਫੌਜ ਨੇ ਕਿਹਾ ਹੈ ਕਿ ਹੁਣੇ-ਹੁਣੇ ਇਕ ਲੜਾਕੂ ਜਹਾਜ਼ ਨੇ ਯੂਨੀਵਰਸਿਟੀ ਕੈਂਪਸ 'ਤੇ ਹਮਲਾ ਕੀਤਾ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਇਹ ਯੂਨੀਵਰਸਿਟੀ ਗਾਜ਼ਾ ਲਈ ਸਿਆਸੀ ਅਤੇ ਫੌਜੀ ਇਕਾਈ ਵਜੋਂ ਕੰਮ ਕਰ ਰਹੀ ਸੀ। ਟ੍ਰੇਨਿੰਗ ਲੈਣ ਤੋਂ ਬਾਅਦ ਇੰਜੀਨੀਅਰ ਹਮਾਸ ਲਈ ਹਥਿਆਰ ਬਣਾਉਂਦੇ ਸਨ।

PunjabKesari

 

 

ਪੜ੍ਹੋ ਇਹ ਅਹਿਮ ਖ਼ਬਰ-ਜਿਸ 'ਕੁੜੀ' ਨੂੰ ਅਗਵਾ ਕਰਕੇ ਹਮਾਸ ਦੇ ਅੱਤਵਾਦੀਆਂ ਨੇ ਕੱਢੀ ਸੀ ਪਰੇਡ, ਮਾਂ ਨੇ ਕਿਹਾ-'ਉਹ ਜ਼ਿੰਦਾ ਹੈ'

ਇਜ਼ਰਾਇਲੀ ਫੌਜ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇਸ ਬੰਬ ਧਮਾਕੇ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਜ਼ਰਾਈਲ ਡਿਫੈਂਸ ਫੋਰਸ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਤਸਵੀਰਾਂ ਜਾਰੀ ਕਰਦੇ ਹੋਏ ਕਿਹਾ ਹੈ ਕਿ ਹਮਾਸ ਨੇ ਸਿੱਖਿਆ ਦੇ ਕੇਂਦਰ ਨੂੰ ਤਬਾਹੀ ਦੇ ਕੇਂਦਰ ਵਿੱਚ ਬਦਲ ਦਿੱਤਾ ਹੈ। ਕੁਝ ਸਮਾਂ ਪਹਿਲਾਂ ਸਾਡੀ ਫੌਜ ਨੇ ਹਮਾਸ ਦੇ ਉਸ ਅਹਿਮ ਹਿੱਸੇ ਨੂੰ ਨਿਸ਼ਾਨਾ ਬਣਾਇਆ, ਜੋ ਉਨ੍ਹਾਂ ਦਾ ਸਿਆਸੀ ਅਤੇ ਫੌਜੀ ਕੇਂਦਰ ਬਣ ਗਿਆ ਸੀ। ਹਮਾਸ ਨੇ ਇਸ ਯੂਨੀਵਰਸਿਟੀ ਵਿੱਚ ਇੱਕ ਸਿਖਲਾਈ ਕੈਂਪ ਬਣਾਇਆ ਹੋਇਆ ਸੀ ਅਤੇ ਇੱਥੇ ਹਥਿਆਰ ਬਣਾਏ ਜਾ ਰਹੇ ਸਨ ਅਤੇ ਇੱਥੇ ਲੋਕਾਂ ਨੂੰ ਮਿਲਟਰੀ ਇੰਟੈਲੀਜੈਂਸ ਸਿਖਾਈ ਜਾ ਰਹੀ ਸੀ। ਦੱਸ ਦਈਏ ਕਿ ਇਜ਼ਰਾਇਲ ਅਤੇ ਹਮਾਸ ਵਿਚਾਲੇ ਭਿਆਨਕ ਜੰਗ ਚੌਥੇ ਦਿਨ ਵੀ ਜਾਰੀ ਹੈ। ਇਜ਼ਰਾਇਲੀ ਫੌਜ ਗਾਜ਼ਾ ਪੱਟੀ ਵਿੱਚ ਕਈ ਟਿਕਾਣਿਆਂ ਨੂੰ ਤਬਾਹ ਕਰ ਰਹੀ ਹੈ।                                                                                                                                                    

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।               


author

Vandana

Content Editor

Related News