ਅਮਰੀਕਾ ਤੋਂ F-35 ਤੇ F-15 ਦੀਆਂ ਦੋ ਸਕੁਐਡਰਨ ਖਰੀਦੇਗਾ ਇਜ਼ਰਾਈਲ
Monday, May 04, 2026 - 04:20 AM (IST)
ਤੇਲ ਅਵੀਵ – ਇਜ਼ਰਾਈਲ ਅਮਰੀਕਾ ਤੋਂ ਐੱਫ-35 ਲਾਈਟਨਿੰਗ-2 ਅਤੇ ਐੱਫ-15 ਆਈ. ਏ. ਲੜਾਕੂ ਜਹਾਜ਼ਾਂ ਦੀਆਂ ਦੋ ਸਕੁਐਡਰਨ ਖਰੀਦੇਗਾ। ਇਸ ਦੇ ਲਈ ਇਜ਼ਰਾਈਲ ਸਰਕਾਰ ਨੇ ਅਮਰੀਕੀ ਹਥਿਆਰ ਕੰਪਨੀਆਂ ਲਾਕਹੀਡ ਮਾਰਟਿਨ ਤੇ ਬੋਇੰਗ ਦੇ ਨਾਲ ਅਰਬਾਂ ਡਾਲਰ ਦੀ ਡੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਜ਼ਰਾਈਲੀ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਦੀ ਡਲਿਵਰੀ ਇਸੇ ਸਾਲ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ ਅਤੇ 2030 ਦੇ ਅੱਧ ਤੱਕ ਇਹ ਪੂਰੀ ਹੋ ਜਾਵੇਗੀ। ਇਹ ਸੌਦਾ 119 ਅਰਬ ਡਾਲਰ ਦਾ ਹੈ। ਇਸ ਸੌਦੇ ਨਾਲ ਇਜ਼ਰਾਈਲ ਐੱਫ-35 ਦੀ ਆਪਣੀ ਚੌਥੀ ਸਕੁਐਡਰਨ ਅਤੇ ਐੱਫ-15 ਆਈ. ਏ. ਦੀ ਦੂਜੀ ਸਕੁਐਡਰਨ ਤਿਆਰ ਕਰੇਗਾ।
