ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ ਵਸਤਾਂ
Thursday, Apr 30, 2026 - 06:01 PM (IST)
ਨਿਊਯਾਰਕ (ਭਾਸ਼ਾ) : ਅਮਰੀਕਾ ਨੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਵਾਪਸ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਮੈਨਹੱਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਨੇ ਮੰਗਲਵਾਰ ਨੂੰ 1.4 ਕਰੋੜ ਅਮਰੀਕੀ ਡਾਲਰ (ਲਗਭਗ 116 ਕਰੋੜ ਰੁਪਏ) ਮੁੱਲ ਦੀਆਂ 657 ਪ੍ਰਾਚੀਨ ਵਸਤਾਂ ਭਾਰਤ ਨੂੰ ਸੌਂਪਣ ਦਾ ਐਲਾਨ ਕੀਤਾ ਹੈ।
ਇਹ ਬੇਸ਼ਕੀਮਤੀ ਵਸਤਾਂ ਕਈ ਅੰਤਰਰਾਸ਼ਟਰੀ ਤਸਕਰੀ ਗਿਰੋਹਾਂ ਦੀ ਜਾਂਚ ਦੌਰਾਨ ਬਰਾਮਦ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਕੁਖਿਆਤ ਕਲਾ ਵਪਾਰੀ ਸੁਭਾਸ਼ ਕਪੂਰ ਅਤੇ ਦੋਸ਼ੀ ਤਸਕਰ ਨੈਂਸੀ ਵੀਨਰ ਦੇ ਗਿਰੋਹ ਸ਼ਾਮਲ ਹਨ। ਨਿਊਯਾਰਕ ਸਥਿਤ ਭਾਰਤੀ ਕੌਂਸਲਖਾਨੇ ਦੀ ਦੂਤ ਰਾਜਲਕਸ਼ਮੀ ਕਦਮ ਦੀ ਮੌਜੂਦਗੀ ਵਿੱਚ ਇਹ ਵਸਤਾਂ ਭਾਰਤ ਨੂੰ ਸੌਂਪੀਆਂ ਗਈਆਂ। ਜ਼ਿਲ੍ਹਾ ਅਟਾਰਨੀ ਬ੍ਰੈਗ ਨੇ ਕਿਹਾ ਕਿ ਭਾਰਤ ਨੂੰ ਚੋਰੀ ਹੋਈਆਂ ਕਲਾਕ੍ਰਿਤੀਆਂ ਵਾਪਸ ਦਿਵਾਉਣ ਲਈ ਅਜੇ ਹੋਰ ਕੰਮ ਕਰਨਾ ਬਾਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ- 'ਭਾਰਤ ਨੂੰ ਕੋਹਿਨੂਰ ਵਾਪਸ ਕਰ ਦਿਓ'! ਕਿੰਗ ਚਾਰਲਸ ਨੂੰ ਨਿਊਯਾਰਕ ਦੇ ਮੇਅਰ ਕਰਨਗੇ ਅਪੀਲ
ਵਾਪਸ ਆਉਣ ਵਾਲੀਆਂ ਮੁੱਖ ਕਲਾਕ੍ਰਿਤੀਆਂ:
ਅਵਲੋਕਿਤੇਸ਼ਵਰ ਦੀ ਮੂਰਤੀ: ਕਰੀਬ 20 ਲੱਖ ਡਾਲਰ ਮੁੱਲ ਦੀ ਇਹ ਕਾਂਸੀ ਦੀ ਮੂਰਤੀ ਛੱਤੀਸਗੜ੍ਹ ਦੇ ਸਿਰਪੁਰ (ਰਾਏਪੁਰ) ਦੇ ਲਕਸ਼ਮਣ ਮੰਦਰ ਨੇੜਿਓਂ ਮਿਲੀ ਸੀ। ਇਹ 1952 ਤੱਕ ਮਹੰਤ ਘਾਸੀਦਾਸ ਮਾਰਕ ਮਿਊਜ਼ੀਅਮ ਵਿੱਚ ਸੀ, ਜਿੱਥੋਂ ਇਸ ਨੂੰ ਚੋਰੀ ਕਰਕੇ 1982 ਤੱਕ ਅਮਰੀਕਾ ਤਸਕਰ ਕਰ ਦਿੱਤਾ ਗਿਆ ਸੀ।
ਨੱਚਦੇ ਹੋਏ 'ਗਣੇਸ਼': ਬਲੂਆ ਪੱਥਰ ਦੀ ਇਸ ਮੂਰਤੀ ਨੂੰ ਸਾਲ 2000 ਵਿੱਚ ਮੱਧ ਪ੍ਰਦੇਸ਼ ਦੇ ਇੱਕ ਮੰਦਰ ਵਿੱਚੋਂ ਲੁੱਟਿਆ ਗਿਆ ਸੀ।
ਭਗਵਾਨ ਬੁੱਧ ਦੀ ਮੂਰਤੀ: ਲਗਭਗ 75 ਲੱਖ ਡਾਲਰ ਮੁੱਲ ਦੀ ਲਾਲ ਬਲੂਆ ਪੱਥਰ ਦੀ 'ਬੁੱਧ' ਮੂਰਤੀ ਵੀ ਵਾਪਸ ਕੀਤੀ ਗਈ ਹੈ, ਜਿਸ ਵਿੱਚ ਉਹ 'ਅਭੈ ਮੁਦਰਾ' ਵਿੱਚ ਦਿਖਾਈ ਦੇ ਰਹੇ ਹਨ। ਸੁਭਾਸ਼ ਕਪੂਰ ਨੇ ਇਸ ਨੂੰ ਉੱਤਰੀ ਭਾਰਤ ਤੋਂ ਤਸਕਰ ਕਰਕੇ ਨਿਊਯਾਰਕ ਲਿਆਂਦਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਤੋਂ ਸਭ ਤੋਂ ਵੱਧ ਡਿਪੋਰਟ ਹੋਏ ਭਾਰਤੀ ! ਹੈਰਾਨੀਜਨਕ ਅੰਕੜੇ ਆਏ ਸਾਹਮਣੇ
ਭਾਰਤ ਦੇ ਮਹਾਂ ਕੌਂਸਲ ਦੂਤ ਬਿਨੈ ਪ੍ਰਧਾਨ ਨੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਤਸਕਰੀ ਦੇ ਮੁੱਖ ਦੋਸ਼ੀ ਸੁਭਾਸ਼ ਕਪੂਰ ਨੂੰ ਸਾਲ 2022 ਵਿੱਚ ਭਾਰਤ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ, ਪਰ ਉਸਦੀ ਅਮਰੀਕਾ ਤੋਂ ਭਾਰਤ ਵਾਪਸੀ (ਪ੍ਰਤਿਅਰਪਣ) ਅਜੇ ਲੰਬਿਤ ਹੈ। 'ਐਂਟੀਕਿਊਟੀਜ਼ ਟ੍ਰੈਫਿਕਿੰਗ ਯੂਨਿਟ' ਹੁਣ ਤੱਕ 36 ਦੇਸ਼ਾਂ ਨੂੰ 5,900 ਤੋਂ ਵੱਧ ਸੱਭਿਆਚਾਰਕ ਵਸਤਾਂ ਵਾਪਸ ਕਰ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
