ਅਮਰੀਕਾ ''ਚ ਰਾਸ਼ਟਰਪਤੀ ਦਾ ਵਿਰੋਧ ! ਕੰਧਾਂ ''ਤੇ ਦਿਖਾਈਆਂ ਗਈਆਂ ਐਪਸਟਾਈਨ ਤੇ ਟਰੰਪ ਦੀਆਂ ਤਸਵੀਰਾਂ

Sunday, Apr 26, 2026 - 09:57 AM (IST)

ਅਮਰੀਕਾ ''ਚ ਰਾਸ਼ਟਰਪਤੀ ਦਾ ਵਿਰੋਧ ! ਕੰਧਾਂ ''ਤੇ ਦਿਖਾਈਆਂ ਗਈਆਂ ਐਪਸਟਾਈਨ ਤੇ ਟਰੰਪ ਦੀਆਂ ਤਸਵੀਰਾਂ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸੈਕਸ ਸ਼ੋਸ਼ਣ ਦੇ ਅਪਰਾਧੀ ਜੈਫਰੀ ਐਪਸਟਾਈਨ ਦੇ ਵਿਚਕਾਰ ਕਈ ਤਰ੍ਹਾਂ ਦੇ ਦਾਅਵਿਆਂ ਨਾਲ ਹੰਗਾਮਾ ਮਚ ਚੁੱਕਾ ਹੈ। ਹੁਣ ਵਾਸ਼ਿੰਗਟਨ ਵਿਚ ਵਿਰੋਧ ਦਾ ਇਕ ਨਵਾਂ ਤਰੀਕਾ ਦੇਖਣ ਨੂੰ ਮਿਲ ਰਿਹਾ ਹੈ।

ਵਾਸ਼ਿੰਗਟਨ ਹਿਲਟਨ ਹੋਟਲ ਦੀਆਂ ਬਾਹਰੀ ਕੰਧਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਵੀਡੀਓਜ਼ ਅਤੇ ਆਡੀਓਜ਼ ਚਲਾਏ, ਜਿਨ੍ਹਾਂ ਵਿਚ ਟਰੰਪ ਅਤੇ ਜੈਫਰੀ ਐਪਸਟਾਈਨ ਦੀਆਂ ਤਸਵੀਰਾਂ ਸਨ। ਇਸ ਵਿਚ ਪਿੱਛੇ ਆਡੀਓ ਵੀ ਚੱਲ ਰਿਹਾ ਸੀ, ਜਿਸ ਵਿਚ ਦੋਵਾਂ ਵਿਚਕਾਰ ਹੋਈਆਂ ਈ-ਮੇਲ ਪੜ੍ਹ ਕੇ ਸੁਣਾਈਆਂ ਜਾ ਰਹੀਆਂ ਸਨ। ਕੰਧਾਂ ’ਤੇ ਦਿਖਾਏ ਜਾ ਰਹੇ ਟਰੰਪ ਅਤੇ ਐਪਸਟਾਈਨ ਦੇ ਵੀਡੀਓਜ਼ ਅਤੇ ਫੋਟੋਆਂ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਉਹ ਕੰਧ ’ਤੇ ਪ੍ਰੋਜੈਕਟਰ ਰਾਹੀਂ ਦਿਖਾਈਆਂ ਜਾ ਰਹੀਆਂ ਤਸਵੀਰਾਂ ਨੂੰ ਬੜੇ ਗੌਰ ਨਾਲ ਦੇਖ ਰਹੇ ਸਨ।

ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ

ਚਰਚਾ ਵਿਚ ਰਹੇ ਟਰੰਪ ਅਤੇ ਐਪਸਟਾਈਨ ਦੇ ਸਬੰਧ
ਜ਼ਿਕਰਯੋਗ ਹੈ ਕਿ ਟਰੰਪ ਅਤੇ ਐਪਸਟਾਈਨ ਦੇ ਵਿਚਕਾਰ 1990 ਦੇ ਦਹਾਕੇ ਵਿਚ ਸਮਾਜਿਕ ਸੰਪਰਕ ਅਤੇ ਪਾਰਟੀ ਸਰਕਲ ਰਾਹੀਂ ਜਾਣ-ਪਛਾਣ ਹੋਈ ਸੀ। ਦੋਵਾਂ ਨੂੰ ਕਈ ਵਾਰ ਜਨਤਕ ਸਮਾਗਮਾਂ ਅਤੇ ਤਸਵੀਰਾਂ ਵਿਚ ਇਕੱਠੇ ਦੇਖਿਆ ਗਿਆ ਅਤੇ ਫਿਰ ਜਦੋਂ ਬਾਅਦ ਵਿਚ ਐਪਸਟਾਈਨ ਦਾ ਨਾਂ ਬਾਲ ਸ਼ੋਸ਼ਣ ਦੇ ਅਪਰਾਧੀ ਵਜੋਂ ਸਾਹਮਣੇ ਆਇਆ ਤਾਂ ਟਰੰਪ ’ਤੇ ਵੀ ਕਈ ਦੋਸ਼ ਲੱਗੇ।

ਹਾਲਾਂਕਿ, ਇਨ੍ਹਾਂ ਦੋਸ਼ਾਂ ਨੂੰ ਟਰੰਪ ਨੇ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦਾ ਐਪਸਟਾਈਨ ਨਾਲ ਸਬੰਧ ਟੁੱਟ ਗਿਆ ਸੀ ਅਤੇ ਉਹ ਉਸ ਤੋਂ ਦੂਰੀ ਬਣਾ ਚੁੱਕੇ ਸਨ। ਐਪਸਟਾਈਨ ’ਤੇ ਨਾਬਾਲਗ ਲੜਕੀਆਂ ਦੇ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗੇ, ਜਿਨ੍ਹਾਂ ਦੀ ਜਾਂਚ ਵਿਚ ਕਈ ਪ੍ਰਭਾਵਸ਼ਾਲੀ ਲੋਕਾਂ ਦੇ ਨਾਂ ਸਾਹਮਣੇ ਆਏ। ਟਰੰਪ ’ਤੇ ਇਸ ਮਾਮਲੇ ਵਿਚ ਕੋਈ ਅਪਰਾਧਿਕ ਦੋਸ਼ ਸਿੱਧ ਨਹੀਂ ਹੋਇਆ ਪਰ ਉਨ੍ਹਾਂ ਦੇ ਪੁਰਾਣੇ ਸਬੰਧਾਂ ਨੂੰ ਲੈ ਕੇ ਚਰਚਾ ਹੁੰਦੀ ਰਹੀ ਹੈ।

ਇਹ ਵੀ ਪੜ੍ਹੋ- Good News ; ਭਾਰਤੀਆਂ ਲਈ 'Visa Free' ਹੋਇਆ ਫਰਾਂਸ ! ਪਰ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News