ਇਜ਼ਰਾਈਲ ਪੁਲਸ ਮੁਖੀ ਨੇ NSO ਸਪਾਈਵੇਅਰ ਦੇ ਦਾਅਵਿਆਂ ਦੀ ਜਾਂਚ ਦੇ ਦਿੱਤੇ ਹੁਕਮ

01/21/2022 12:40:06 AM

ਯੇਰੂਸ਼ਲਮ-ਇਜ਼ਰਾਈਲ ਦੇ ਪੁਲਸ ਮੁਖੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਕ ਸਮਾਚਾਰ ਪੱਤਰ ਦੇ ਉਨ੍ਹਾਂ ਦਾਅਵਿਆਂ ਦੀ ਵਿਆਪਕ ਜਾਂਚ ਦਾ ਹੁਕਮ ਦਿੱਤਾ ਹੈ ਜਿਸ 'ਚ ਕਿਹਾ ਗਿਆ ਹੈ ਕਿ ਪੁਲਸ ਬਲ ਨੇ ਜਾਂਚ ਦੇ ਦਾਇਰੇ 'ਚ ਰੱਖੇ ਗਏ ਪ੍ਰਦਰਸ਼ਨਕਾਰੀਆਂ, ਮੇਅਰ ਅਤੇ ਹੋਰ ਨਾਗਰਿਕਾਂ ਦੇ ਫੋਨ ਹੈਕ ਕਰਨ ਲਈ ਵਿਵਾਦਿਤ ਇਜ਼ਰਾਈਲ ਸਪਾਈਵੇਅਰ ਦਾ ਬਿਨਾਂ ਉੱਚਿਤ ਇਜਾਜ਼ਤ ਦੇ ਇਸਤੇਮਾਲ ਕੀਤਾ ਸੀ।

ਇਹ ਵੀ ਪੜ੍ਹੋ : ਕੇਰਲ 'ਚ ਕੋਰੋਨਾ ਨੇ ਫੜੀ ਰਫ਼ਤਾਰ, ਇਕ ਦਿਨ 'ਚ ਸਾਹਮਣੇ ਆਏ 46,387 ਨਵੇਂ ਮਾਮਲੇ

ਇਸ ਹਫ਼ਤੇ ਦੀ ਸ਼ੁਰੂਆਤ 'ਚ ਇਕ ਹਿਬਰੂ ਭਾਸ਼ਾ ਦੇ ਆਰਥਿਕ ਸਮਾਚਾਰ ਪੱਤਰ ਨੇ ਇਕ ਖੋਜੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਪੁਲਸ ਨੇ ਤਤਕਾਨੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁੱਧ ਵਿਰੋਧ ਦੀ ਅਗਵਾਈ ਕਰ ਰਹੇ ਨੇਤਾਵਾਂ 'ਤੇ ਨਜ਼ਰ ਰੱਖਣ ਲਈ ਐੱਨ.ਐੱਸ.ਓ. ਸਮੂਹ ਦੇ ਪੇਗਾਸਸ ਹੈਕਿੰਗ ਸਾਫਟਵੇਅਰ ਦਾ ਇਸਤੇਮਾਲ ਕੀਤਾ ਸੀ, ਨਾਲ ਹੀ ਤਕਨੀਕ ਦੀ ਕੁਝ ਦੁਰਵਰਤੋਂ ਵੀ ਕੀਤੀ ਸੀ।

ਇਹ ਵੀ ਪੜ੍ਹੋ : ਅਮਰੀਕਾ 'ਚ ਹਰਿਆਣਵੀ ਨੌਜਵਾਨ ਰੇਪ ਕੇਸ 'ਚ ਅੰਦਰ

ਪੁਲਸ ਨੇ ਇਸ ਰਿਪੋਰਟ ਨੂੰ ਝੂਠ ਕਰਾਰ ਦਿੰਦੇ ਹੋਏ ਖਾਰਿਜ ਕਰ ਦਿੱਤਾ ਹੈ ਅਤੇ ਕਿਹਾ ਕਿ ਉਹ ਸਿਰਫ ਕਾਨੂੰਨ ਮੁਤਾਬਕ ਕੰਮ ਕਰਦੀ ਹੈ ਪਰ ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੰਸਦ ਮੈਂਬਰਾਂ ਨੇ ਨਾਰਾਜ਼ਗੀ ਜਤਾਈ ਅਤੇ ਦੋਸ਼ਾਂ ਦੀ ਵੱਖ-ਵੱਖ ਇਜ਼ਰਾਈਲੀ ਅਧਿਕਾਰੀਆਂ ਵੱਲੋਂ ਕਈ ਜਾਂਚ ਦਾ ਰਸਤਾ ਖੋਲ੍ਹ ਦਿੱਤਾ। ਐੱਨ.ਐੱਸ.ਓ. ਸਮੂਹ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਦੀ ਪਛਾਣ ਨਹੀਂ ਕਰਦਾ ਹੈ। ਇਜ਼ਰਾਈਲ ਦੀ ਸਪਾਈਵੇਅਰ ਕੰਪਨੀ ਐੱਨ.ਐੱਸ.ਓ. ਗਰੁੱਪ ਨੂੰ ਆਪਣੇ ਪੇਗਾਸਸ ਸਾਫਟਵੇਅਰ ਨੂੰ ਲੈ ਕੇ ਤਮਾਮ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਦੁਨੀਆ ਭਰ 'ਚ ਮਨੁੱਖੀ ਅਧਿਕਾਰ ਕਾਰਕੁਨਾਂ, ਪੱਤਰਕਾਰਾਂ ਅਤੇ ਸਿਆਸਤਦਾਨਾਂ ਦੀ ਜਾਸੂਸੀ ਨਾਲ ਜੋੜਿਆ ਗਿਆ ਹੈ।

ਇਹ ਵੀ ਪੜ੍ਹੋ : ਯੂਥ ਅਕਾਲੀ ਦਲ ਨੇ ਭਗੀਰਥ ਗਿੱਲ ਲੋਪੋਂ ਨੂੰ SAD ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਨਿਯੁਕਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News