ਇਜ਼ਰਾਇਲ ਵੈਸਟ ਬੈਂਕ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਯੋਜਨਾ ਬਣਾ ਰਹੇ ਨੇਤਨਯਾਹੂ

Tuesday, May 26, 2020 - 12:13 PM (IST)

ਇਜ਼ਰਾਇਲ ਵੈਸਟ ਬੈਂਕ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਯੋਜਨਾ ਬਣਾ ਰਹੇ ਨੇਤਨਯਾਹੂ

ਯੇਰੂਸ਼ਲਮ- ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਕਬਜ਼ੇ ਵਾਲੇ ਵੈਸਟ ਬੈਂਕ (ਬਸਤੀਆਂ) ਦੇ ਬਚੇ ਹੋਰ ਹਿੱਸਿਆਂ ਨੂੰ ਆਪਣੇ ਦੇਸ਼ ਵਿਚ ਸ਼ਾਮਲ ਕਰਨਗੇ। ਇਹ ਇਕ ਅਜਿਹੀ ਯੋਜਨਾ ਹੈ ਕਿ ਜਿਸ ਦਾ ਵਿਰੋਧ ਉਨ੍ਹਾਂ ਦੇ ਮਹੱਤਵਪੂਰਣ ਸਹਿਯੋਗੀ ਵੀ ਕਰ ਰਹੇ ਹਨ। ਵਪਾਰਕ ਪੱਧਰ 'ਤੇ ਕੌਮਾਂਤਰੀ ਸਮਰਥਨ ਨਾਲ ਫਲਸਤੀਨੀ ਲੋਕਾਂ ਦਾ ਮੰਨਣਾ ਹੈ ਕਿ ਪੂਰਾ ਬੈਂਕ ਉਨ੍ਹਾਂ ਦਾ ਹੈ। ਉਹ ਲਗਾਤਾਰ ਇਸ ਦੀ ਵਾਪਸੀ ਦੀ ਮੰਗ ਕਰਦੇ ਰਹੇ ਹਨ। ਫਲਸਤੀਨ ਦੇ ਲੋਕ ਇਸ ਖੇਤਰ ਨੂੰ ਆਪਣੇ ਭਵਿੱਖ ਦੇ ਸੁਤੰਤਰ ਦੇਸ਼ ਦਾ ਸਭ ਤੋਂ ਮਹੱਤਵਪੂਰਣ ਹਿੱਸਾ ਮੰਨਦੇ ਹਨ। ਇਸ ਖੇਤਰ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰਨਾ ਪੂਰੀ ਤਰ੍ਹਾਂ ਦੋ ਦੇਸ਼ਾਂ ਵਿਚਕਾਰ ਕਿਸੇ ਹੱਲ ਦੀ ਉਮੀਦ ਨੂੰ ਘਟਾ ਦੇਵੇਗਾ। ਪ੍ਰਤੱਖ ਤੌਰ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨਾਲ ਦੋਸਤਾਨਾ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਨੇਤਨਯਾਹੂ ਨੇ ਸੋਮਵਾਰ ਨੂੰ ਕਿਹਾ ਕਿ ਇਜ਼ਰਾਇਲ ਨਾਲ ਮੱਧ ਪੂਰਬ ਦੇ ਮੈਪ ਨੂੰ ਫਿਰ ਤੋਂ ਬਣਾਉਣ ਦਾ ਇਤਿਹਾਸਕ ਮੌਕਾ ਹੈ ਅਤੇ ਇਸ ਨੂੰ ਗੁਆਉਣਾ ਨਹੀਂ ਚਾਹੀਦਾ। 

ਇਜ਼ਰਾਇਲ ਦੀ ਮੀਡੀਆ ਨੇ ਉਨ੍ਹਾਂ ਨੇ ਇਹ ਕਹਿੰਦੇ ਹੋਏ ਸ਼ੁਰੂਆਤ ਕੀਤੀ ਕਿ ਉਹ ਜੁਲਾਈ ਵਿਚ ਕਦਮ ਚੁੱਕਣਗੇ। ਉਨ੍ਹਾਂ ਆਪਣੇ ਰੂੜ੍ਹੀਵਾਦੀ ਲਿਕੁਡ ਪਾਰਟੀ ਦੇ ਮੈਂਬਰਾਂ ਨੂੰ ਕਿਹਾ, ਇਹ ਇਕ ਅਜਿਹਾ ਮੌਕਾ ਹੈ ਜਿਸ ਨੂੰ ਅਸੀਂ ਜਾਣ ਨਹੀਂ ਦੇਵਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਸਟ ਬੈਂਕ ਨੂੰ ਕਬਜ਼ੇ ਵਿਚ ਲੈਣ ਦਾ ਇਸ ਤੋਂ ਵੱਡਾ ਇਤਿਹਾਸਕ ਮੌਕਾ ਇਜ਼ਰਾਇਲ ਦੀ 1948 ਵਿਚ ਹੋਈ ਸਥਾਪਨਾ ਦੇ ਬਾਅਦ ਤੋਂ ਹੁਣ ਤੱਕ ਨਹੀਂ ਮਿਲਿਆ ਸੀ। ਇਨ੍ਹਾਂ ਟਿੱਪਣੀਆਂ ਤੋਂ ਅਰਬ ਅਤੇ ਯੂਰਪੀ ਸਹਿਯੋਗੀਆਂ ਨਾਲ ਇਜ਼ਰਾਇਲ ਦੇ ਮਤਭੇਦ ਵਧ ਸਕਦੇ ਹਨ ਅਤੇ ਵਾਸ਼ਿੰਗਟਨ ਵਿਚ ਵੀ ਇਜ਼ਰਾਇਲ ਨੂੰ ਲੈ ਕੇ ਪਾਰਟੀਆਂ ਵਿਚਕਾਰ ਵਿਵਾਦ ਹੋਰ ਵੀ ਡੂੰਘਾ ਹੋ ਸਕਦਾ ਹੈ। ਹਾਲਾਂਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਦੀ ਤੁਲਨਾ ਵਿਚ ਅਮਰੀਕਾ ਦਾ ਰਵੱਈਆ ਇਸ ਨੂੰ ਲੈ ਕੇ ਥੋੜ੍ਹਾ ਨਰਮ ਹੈ। 


author

Lalita Mam

Content Editor

Related News