ਜਾਰਡਨ ਘਾਟੀ ''ਤੇ ਕਬਜ਼ੇ ਦੀ ਨਾ ਸੋਚੇ ਇਜ਼ਰਾਇਲ : UAE

Friday, Jun 12, 2020 - 09:13 PM (IST)

ਜਾਰਡਨ ਘਾਟੀ ''ਤੇ ਕਬਜ਼ੇ ਦੀ ਨਾ ਸੋਚੇ ਇਜ਼ਰਾਇਲ : UAE

ਅਬੂਧਾਬੀ - ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਇਜ਼ਰਾਇਲ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਹੈ ਕਿ ਉਹ ਵੈਸਟ ਬੈਂਕ ਅਤੇ ਜਾਰਡਨ ਘਾਟੀ 'ਤੇ ਕਬਜ਼ੇ ਦੇ ਬਾਰੇ ਨਾ ਸੋਚੇ। ਇਜ਼ਰਾਇਲ ਦੀ ਇਸ ਪ੍ਰਸਤਾਵਿਤ ਯੋਜਨਾ ਹਿੰਸਾ ਭੜਕਾਵੇਗੀ ਅਤੇ ਵੱਖਵਾਦ ਨੂੰ ਹੱਲਾਸ਼ੇਰੀ ਦੇਵੇਗੀ। ਸਮਝਿਆ ਜਾਦਾਂ ਹੈ ਕਿ ਇਜ਼ਰਾਇਲ ਇਹ ਪ੍ਰਕਿਰਿਆ ਇਕ ਜੁਲਾਈ ਤੋਂ ਸ਼ੁਰੂ ਕਰ ਸਕਦਾ ਹੈ। ਇਜ਼ਰਾਇਲੀ ਸਰਕਾਰ ਨੇ ਆਖਿਆ ਹੈ ਕਿ ਦੇਸ਼ ਦੀ ਸੁਰੱਖਿਆ ਲਈ ਜਾਰਡਨ ਘਾਟੀ ਅਹਿਮ ਇਲਾਕਾ ਹੈ।

ਯੂ. ਏ. ਈ. ਦੇ ਰਾਜਦੂਤ ਨੇ ਦਿੱਤੀ ਚਿਤਾਵਨੀ
ਅਮਰੀਕਾ ਵਿਚ ਨਿਯੁਕਤ ਸੰਯੁਰਕ ਅਰਬ ਅਮੀਰਾਤ ਦੇ ਰਾਜਦੂਤ ਨੇ ਜਾਰਡਨ ਘਾਟੀ ਅਤੇ ਵੈਸਟ ਬੈਂਕ ਦੇ ਹੋਰ ਹਿੱਸਿਆਂ ਨੂੰ ਕਬਜ਼ੇ ਵਿਚ ਲਏ ਜਾਣ ਖਿਲਾਫ ਇਜ਼ਰਾਇਲ ਨੂੰ ਸ਼ੁੱਕਰਵਾਰ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਇਹ ਕਦਮ ਅਰਬ ਦੇਸ਼ਾਂ ਨਾਲ ਸਬੰਧ ਬਿਹਤਰ ਬਣਾਉਣ ਦੇ ਇਜ਼ਰਾਇਲ ਦੇ ਯਤਨਾਂ ਨੂੰ ਨੁਕਸਾਨ ਪਹੁੰਚਾਵੇਗਾ। ਇਸ ਵਿਚਾਲੇ, ਇਜ਼ਰਾਇਲ ਦੇ ਸਾਬਕਾ ਪ੍ਰਧਾਨ ਮੰਤਰੀ ਏਹੁਦ ਓਲਮਰਟ ਨੇ ਆਖਿਆ ਕਿ ਅਸੀਂ ਜਾਰਡਨ ਘਾਟੀ ਦੇ ਬਗੈਰ ਵੀ ਆਪਣੀ ਸਰਹੱਦ ਦੀ ਰੱਖਿਆ ਕਰ ਸਕਦੇ ਹਾਂ ਅਤੇ ਜੋ ਕੋਈ ਆਖ ਰਿਹਾ ਹੈ ਕਿ ਸੁਰੱਖਿਆ ਦੇ ਲਈ ਇਹ ਜ਼ਰੂਰੀ ਹੈ, ਉਹ ਲੋਕਾਂ ਨੂੰ ਝੂਠ ਬੋਲ ਰਿਹਾ ਹੈ।

ਰਾਜਦੂਤ ਨੇ ਕਿਹਾ - ਇਸ ਨਾਲ ਹਿੰਸਾ ਭੜਕੇਗੀ
ਜ਼ਿਕਰਯੋਗ ਹੈ ਕਿ ਵੈਸਟ ਬੈਂਕ ਪੱਛਮੀ ਏਸ਼ੀਆ ਦੇ ਭੂ-ਮੱਧ ਸਾਗਰ ਤੱਟ ਨੇੜੇ ਸਥਿਤ ਚਾਰੋਂ ਪਾਸਿਓ ਜ਼ਮੀਨ ਤੋਂ ਘਿਰਿਆ ਖੇਤਰ ਹੈ। ਇਜ਼ਰਾਇਲ ਦੇ ਯੇਦੀਯੋਤ ਅਹਾਰੋਨੋਤ ਅਖਬਾਰ ਵਿਚ ਪ੍ਰਕਾਸ਼ਿਤ ਇਕ ਸੰਪਾਦਕੀ ਵਿਚ ਅਲ ਓਤਾਇਬਾ ਨੇ ਚਿਤਾਵਨੀ ਦਿੱਤੀ ਹੈ ਕਿ ਜਾਰਡਨ ਘਾਟੀ ਅਤੇ ਹੋਰ ਇਲਾਕਿਆਂ ਨੂੰ ਆਪਣੇ ਇਲਾਕੇ ਵਿਚ ਮਿਲਾਉਣ ਦੀ ਇਜ਼ਰਾਇਲ ਦੀ ਪ੍ਰਸਤਾਵਿਤ ਯੋਜਨਾ ਹਿੰਸਾ ਭੜਕਾਵੇਗੀ ਅਤੇ ਵੱਖਵਾਦ ਨੂੰ ਵਧਾਵੇਗੀ। ਸਮਝਿਆ ਜਾਂਦਾ ਹੈ ਕਿ ਇਹ ਪ੍ਰਕਿਰਿਆ ਇਕ ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ।


author

Karan Kumar

Content Editor

Related News