ਰਾਕੇਟ ਦਾਗਣ ਦੀ ਆਵਾਜ਼ ਸੁਣਨ ਮਗਰੋਂ ਨੇਤਨਯਾਹੂ ਨੇ ਵਿਚਾਲੇ ਛੱਡੀ ਰੈਲੀ

12/26/2019 12:59:29 PM

ਯੇਰੂਸ਼ਲਮ— ਗਾਜ਼ਾ ਵਲੋਂ ਰਾਕੇਟ ਦਾਗੇ ਜਾਣ ਦੇ ਸਾਇਰਨ ਦੀ ਆਵਾਜ਼ ਆਉਣ ਦੇ ਬਾਅਦ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਸ਼ਾਮ ਨੂੰ ਇਕ ਰੈਲੀ ਵਿਚਾਲੇ ਹੀ ਛੱਡ ਦਿੱਤੀ। ਉਹ ਅਗਲੇ ਦਿਨ ਹੋਣ ਵਾਲੀ ਪਾਰਟੀ ਦੀ ਪ੍ਰਾਇਮਰੀ ਲਈ ਪ੍ਰਚਾਰ ਕਰ ਰਹੇ ਸਨ। ਹਾਲ ਦੇ ਮਹੀਨਿਆਂ 'ਚ ਅਜਿਹਾ ਦੂਜੀ ਵਾਰ ਹੋਇਆ ਹੈ ਜਦ ਰਾਕੇਟ ਦੀ ਆਵਾਜ਼ ਸੁਣਨ ਮਗਰੋਂ ਉਨ੍ਹਾਂ ਨੇ ਕੋਈ ਪ੍ਰੋਗਰਾਮ ਵਿਚਾਲੇ ਹੀ ਛੱਡਿਆ ਹੈ। ਇਜ਼ਰਾਇਲ ਦੀ ਫੌਜ ਮੁਤਾਬਕ ਗਾਜ਼ਾ ਪੱਟੀ ਤੋਂ ਇਜ਼ਰਾਇਲ ਖੇਤਰ ਵੱਲ ਮਿਜ਼ਾਇਲ ਦਾਗੀ ਗਈ ਜਿਸ ਨੂੰ ਆਇਰਨ ਡੋਮ ਰੱਖਿਆ ਪ੍ਰਣਾਲੀ ਨੇ ਰੋਕ ਲਿਆ ਅਤੇ ਅਸ਼ਕੇਲਾਨ 'ਚ ਸਾਇਰਨ ਵੱਜਣ ਲੱਗੇ। ਅਸ਼ਕੇਲਾਨ 'ਚ ਹੀ ਪ੍ਰਧਾਨ ਮੰਤਰੀ ਰੈਲੀ ਕਰ ਰਹੇ ਸਨ।

ਇਜ਼ਰਾਇਲ ਦੇ ਸਰਕਾਰੀ ਟੀ. ਵੀ. ਨੇ ਤਸਵੀਰਾਂ ਜਾਰੀ ਕੀਤੀਆਂ, ਜਿਸ 'ਚ ਸੁਰੱਖਿਆ ਗਾਰਡ ਨੇਤਨਯਾਹੂ ਨੂੰ 'ਰੈੱਡ ਅਲਰਟ' ਬਾਰੇ ਦੱਸਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ 10 ਸਤੰਬਰ ਨੂੰ ਲਿਕੁਡ ਪਾਰਟੀ ਦੇ ਮੁਖੀ ਨੂੰ ਦੱਖਣੀ ਸ਼ਹਿਰ ਅਸ਼ਦੋਦ 'ਚ ਇਕ ਚੋਣ ਰੈਲੀ ਛੱਡ ਕੇ ਜਾਣਾ ਪਿਆ ਸੀ ਕਿਉਂਕਿ ਗਾਜ਼ਾ ਪੱਟੀ ਤੋਂ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਵੱਜਣ ਲੱਗੇ ਸਨ। ਇਜ਼ਰਾਇਲ ਦੀ ਫੌਜ ਨੇ ਦੱਸਿਆ ਕਿ ਪਿਛਲੇ ਹਫਤੇ ਗਾਜ਼ਾ ਤੋਂ ਇਜ਼ਰਾਇਲ ਵਲੋਂ ਦੋ ਰਾਕੇਟ ਦਾਗੇ ਗਏ ਸਨ। ਇਸ ਦੇ ਜਵਾਬ 'ਚ ਇਜ਼ਰਾਇਲ ਦੇ ਦੋ ਲੜਾਕੂ ਜਹਾਜ਼ਾਂ ਨੇ ਹਮਾਸ ਦੇ ਉੱਚ ਅਧਿਕਾਰੀਆਂ 'ਤੇ ਬੰਬ ਵ੍ਹਰਾਏ।


Related News