ਇਜ਼ਰਾਈਲ ਨੇ ਪੂਰਬੀ ਲੇਬਨਾਨ ''ਚ ਕੀਤੇ ਹਵਾਈ ਹਮਲੇ, ਹਿਜ਼ਬੁੱਲਾ ਦੇ 2 ਲੜਾਕਿਆਂ ਦੀ ਮੌਤ

03/27/2024 9:31:24 AM

ਬੇਰੂਤ (ਵਾਰਤਾ)- ਲੇਬਨਾਨ ਦੇ ਉੱਤਰ-ਪੂਰਬੀ ਸ਼ਹਿਰ ਜ਼ਬੌਦ ਅਤੇ ਪੂਰਬੀ ਬਾਲਬੇਕ-ਹਰਮੇਲ ਗਵਰਨਰੇਟ ਵਿਚ ਓਆਦੀ ਫਾਰਾ ਨੇੜੇ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਇਜ਼ਰਾਈਲੀ ਹਵਾਈ ਹਮਲਿਆਂ ਵਿਚ ਮੰਗਲਵਾਰ ਨੂੰ ਹਿਜ਼ਬੁੱਲਾ ਦੇ 2 ਲੜਾਕਿਆਂ ਦੀ ਮੌਤ ਹੋ ਗਈ ਅਤੇ 3 ਨਾਗਰਿਕ ਜ਼ਖਮੀ ਹੋ ਗਏ। ਚੀਨ ਦੀ ਇਕ ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। ਨਾਮ ਨਾ ਦੱਸਣ ਵਾਲੇ ਸੂਤਰਾਂ ਨੇ ਕਿਹਾ ਕਿ ਇਜ਼ਰਾਈਲ ਨੇ ਪਹਿਲੀ ਵਾਰ ਇਨ੍ਹਾਂ ਦੋ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ, ਜੋ ਕਿ ਲੇਬਨਾਨੀ ਖੇਤਰ ਦੇ ਅੰਦਰ ਹਨ ਅਤੇ ਇਜ਼ਰਾਈਲ ਨਾਲ ਲੱਗਦੀ ਲੇਬਨਾਨ ਦੀ ਸਰਹੱਦ ਤੋਂ ਲਗਭਗ 140 ਕਿਲੋਮੀਟਰ ਦੂਰ ਹਨ।

ਇਹ ਵੀ ਪੜ੍ਹੋ: ਭਾਰਤ ’ਚ ਹਰ 7 ਮਿੰਟ ’ਚ ਇਕ ਔਰਤ ਦੀ ਸਰਵਾਈਕਲ ਕੈਂਸਰ ਨਾਲ ਹੁੰਦੀ ਹੈ ਮੌਤ

ਉਨ੍ਹਾਂ ਕਿਹਾ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਬਾਲਬੇਕ-ਹਰਮੇਲ ਗਵਰਨਰੇਟ ਦੇ ਤਿੰਨ ਕਸਬਿਆਂ ਅਤੇ ਪਿੰਡਾਂ ਅਤੇ ਦੱਖਣੀ ਲੇਬਨਾਨ ਸਰਹੱਦੀ ਖੇਤਰ ਦੇ 7 ਕਸਬਿਆਂ ਅਤੇ ਪਿੰਡਾਂ 'ਤੇ ਕਈ ਹਵਾਈ ਹਮਲੇ ਕੀਤੇ। ਇਸ ਦੌਰਾਨ ਹਿਜ਼ਬੁੱਲਾ ਨੇ ਕਿਹਾ ਕਿ ਉਸ ਦੇ ਲੜਾਕਿਆਂ ਨੇ ਗਾਈਡਡ ਮਿਜ਼ਾਈਲਾਂ ਨਾਲ ਇਜ਼ਰਾਈਲ ਦੇ ਮੇਰੋਨ ਏਅਰ ਬੇਸ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਜਾਨੀ ਨੁਕਸਾਨ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਮਾਸ ਵੱਲੋਂ ਇਜ਼ਰਾਈਲ 'ਚ ਕੀਤੇ ਗਏ ਹਮਲਿਆਂ ਦਾ ਲੇਬਨਾਨ ਦੇ ਹਥਿਆਰਬੰਦ ਸਮੂਹ ਹਿਜ਼ਬੁੱਲਾ ਵੱਲੋਂ ਸਮਰਥਨ ਕਰਨ ਤੋਂ ਬਾਅਦ ਲੈਬਨਾਨ-ਇਜ਼ਰਾਈਲ ਸਰਹੱਦ 'ਤੇ ਤਣਾਅ ਵਧ ਗਿਆ ਹੈ।

ਇਹ ਵੀ ਪੜ੍ਹੋ: ਹੁਣ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ, ਲੱਗੀ ਪਾਬੰਦੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


cherry

Content Editor

Related News