ਲੱਗੇਗੀ ਪ੍ਰਮਾਣੂ ਜੰਗ, ਮਚੇਗੀ ਤਬਾਹੀ! ਇਜ਼ਰਾਈਲ ਨੂੰ ਪਈ ਟੈਂਸ਼ਨ
Wednesday, Oct 09, 2024 - 04:48 PM (IST)
ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਤੇ ਈਰਾਨ ਵਿਚਾਲੇ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਮਿਜ਼ਾਈਲ ਹਮਲੇ ਦੀ ਤਾਜ਼ਾ ਘਟਨਾ ਨੇ ਇਸ ਨੂੰ ਹੋਰ ਵਧਾ ਦਿੱਤਾ ਹੈ। ਇਸੇ ਵਿਚਾਲੇ ਸੱਤ ਅਕਤੂਬਰ ਨੂੰ ਈਰਾਨ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਭੂਚਾਲ ਦੇ ਝਟਕੇ ਕਿਸੇ ਪ੍ਰਮਾਣੂ ਟੈਸਟ ਜਿਹੇ ਸਨ।
ਹਾਲਾਂਕਿ ਇਜ਼ਰਾਈਲ ਕੋਲ ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਕਰਨ ਦਾ ਮੌਕਾ ਹੈ, ਪਰ ਦ ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਇਜ਼ਰਾਈਲ ਅਜਿਹਾ ਨਹੀਂ ਕਰੇਗਾ। ਇਸ ਦੀ ਬਜਾਏ, ਇਜ਼ਰਾਈਲ ਨੇ ਈਰਾਨ ਦੇ ਫੌਜੀ ਠਿਕਾਣਿਆਂ 'ਤੇ ਹਮਲਾ ਕਰਨ ਦਾ ਫੈਸਲਾ ਕੀਤਾ ਹੈ। ਇਸ ਰਣਨੀਤੀ ਦਾ ਮੁੱਖ ਕਾਰਨ ਇਹ ਹੈ ਕਿ ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਕਰਨ ਨਾਲ ਈਰਾਨ ਨਾਲ ਵੱਡੀ ਖੇਤਰੀ ਜੰਗ ਦਾ ਖਤਰਾ ਵਧ ਸਕਦਾ ਹੈ, ਜਿਸ 'ਚ ਅਮਰੀਕਾ ਅਤੇ ਪੱਛਮੀ ਦੇਸ਼ ਵੀ ਸ਼ਾਮਲ ਹੋ ਸਕਦੇ ਹਨ।
JUST IN: 🇮🇷
— Radar🚨 (@RadarHits) October 7, 2024
💥“Earthquake” in Iran fits the profile of a nuclear test explosion. pic.twitter.com/IfkjD2dweN
ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਇਜ਼ਰਾਈਲ ਲਈ ਇਕ ਮਹੱਤਵਪੂਰਨ ਮੌਕਾ ਹੋ ਸਕਦਾ ਹੈ, ਪਰ ਇਹ ਹਮਲਾ ਈਰਾਨ ਦੇ ਪ੍ਰਮਾਣੂ ਹਥਿਆਰਾਂ ਦੇ ਉਤਪਾਦਨ ਨੂੰ ਹੋਰ ਤੇਜ਼ ਕਰੇਗਾ। ਈਰਾਨ ਪਹਿਲਾਂ ਹੀ ਅਜਿਹੇ ਹਮਲਿਆਂ ਦਾ ਅੰਦਾਜ਼ਾ ਲਗਾ ਰਿਹਾ ਹੈ। ਇਸ ਲਈ ਉਹ ਆਪਣੀ ਰੱਖਿਆ ਲਈ ਕੁਝ ਵੀ ਕਰ ਸਕਦਾ ਹੈ। ਇਸ ਕਾਰਨ ਇਜ਼ਰਾਈਲ ਨੇ ਫੈਸਲਾ ਕੀਤਾ ਹੈ ਕਿ ਫਿਲਹਾਲ ਉਹ ਆਪਣੀ ਸੁਰੱਖਿਆ ਰਣਨੀਤੀ ਵਿਚ ਸੰਜਮ ਵਰਤੇਗਾ ਅਤੇ ਖੇਤਰੀ ਸੰਘਰਸ਼ ਤੋਂ ਬਚਣ ਦੀ ਕੋਸ਼ਿਸ਼ ਕਰੇਗਾ।
ਕੀ ਈਰਾਨ ਨੇ ਕੀਤਾ ਪਰਮਾਣੂ ਪ੍ਰੀਖਣ?
ਇਸ ਦੌਰਾਨ, ਈਰਾਨ 'ਚ ਹਾਲ ਹੀ 'ਚ ਆਏ ਭੂਚਾਲ ਤੋਂ ਬਾਅਦ, ਅਫਵਾਹਾਂ ਤੇਜ਼ ਹੋ ਗਈਆਂ ਕਿ ਈਰਾਨ ਨੇ ਪ੍ਰਮਾਣੂ ਪ੍ਰੀਖਣ ਕੀਤਾ ਹੋ ਸਕਦਾ ਹੈ। ਹਾਲਾਂਕਿ, ਕਿਸੇ ਮਾਹਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਫਿਰ ਵੀ ਸ਼ੰਕੇ ਬਰਕਰਾਰ ਹਨ ਕਿ ਕੀ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾ ਰਿਹਾ ਹੈ। ਇਜ਼ਰਾਈਲ ਲਈ ਮੁੱਖ ਚਿੰਤਾ ਇਹ ਹੈ ਕਿ ਉਹ ਆਪਣੀ ਉੱਤਰੀ ਸਰਹੱਦ 'ਤੇ ਲੇਬਨਾਨ ਦੇ ਹਿਜ਼ਬੁੱਲਾ ਅਤੇ ਹਮਾਸ ਵਰਗੇ ਸਮੂਹਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ ਅਤੇ ਇਰਾਨ ਨਾਲ ਕਿਸੇ ਵੱਡੀ ਜੰਗ 'ਚ ਉਲਝਣਾ ਨਹੀਂ ਚਾਹੁੰਦਾ ਹੈ। ਇਸ ਤੋਂ ਇਲਾਵਾ ਅਮਰੀਕਾ ਇਜ਼ਰਾਈਲ ਨੂੰ ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਕਰਨ ਤੋਂ ਬਚਣ ਦਾ ਵੀ ਸੁਝਾਅ ਦਿੰਦਾ ਰਿਹਾ ਹੈ ਕਿਉਂਕਿ ਇਸ ਨਾਲ ਖੇਤਰੀ ਅਸਥਿਰਤਾ ਹੋਰ ਵਧ ਸਕਦੀ ਹੈ।
ਸਥਿਤੀ ਹਾਲਾਤ ਹੋਣ 'ਤੇ ਇਜ਼ਰਾਈਲ ਲੈ ਸਕਦੈ ਕੋਈ ਫੈਸਲਾ
ਮਾਹਿਰਾਂ ਦਾ ਮੰਨਣਾ ਹੈ ਕਿ ਇਜ਼ਰਾਈਲ ਫਿਲਹਾਲ ਹਮਾਸ ਅਤੇ ਹਿਜ਼ਬੁੱਲਾ 'ਤੇ ਆਪਣੀ ਸਥਿਤੀ ਮਜ਼ਬੂਤ ਕਰਨ 'ਤੇ ਧਿਆਨ ਦੇਵੇਗਾ। ਇਜ਼ਰਾਈਲ ਈਰਾਨ ਦੇ ਪਰਮਾਣੂ ਪ੍ਰੋਗਰਾਮ ਖਿਲਾਫ ਕੋਈ ਵੱਡਾ ਕਦਮ ਉਦੋਂ ਹੀ ਚੁੱਕੇਗਾ ਜਦੋਂ ਸਥਿਤੀ ਹੋਰ ਗੰਭੀਰ ਹੋ ਜਾਵੇਗੀ।