ਗਾਜ਼ਾ ਪੱਟੀ ''ਤੇ ਵਿਆਪਕ ਹਮਲੇ ਦੀ ਤਿਆਰੀ ''ਚ ਇਜ਼ਰਾਈਲ! ਰੱਖਿਆ ਮੰਤਰੀ ਨੇ ਦਿੱਤੀ ਚਿਤਾਵਨੀ

Tuesday, Oct 10, 2023 - 11:28 PM (IST)

ਗਾਜ਼ਾ ਪੱਟੀ ''ਤੇ ਵਿਆਪਕ ਹਮਲੇ ਦੀ ਤਿਆਰੀ ''ਚ ਇਜ਼ਰਾਈਲ! ਰੱਖਿਆ ਮੰਤਰੀ ਨੇ ਦਿੱਤੀ ਚਿਤਾਵਨੀ

ਇੰਟਰਨੈਸ਼ਨਲ ਡੈਸਕ: ਇਜ਼ਰਾਈਲ-ਹਮਾਸ ਸੰਘਰਸ਼ ਚੌਥੇ ਦਿਨ ਵਿਚ ਦਾਖ਼ਲ ਹੋ ਚੁੱਕਿਆ ਹੈ। ਇਸ ਵਿਚਾਲੇ ਇਜ਼ਰਾਈਲੀ ਅਧਿਕਾਰੀਆਂ ਨੇ ਉਜਾਗਰ ਕੀਤਾ ਕਿ ਗਾਜ਼ਾ ਵਿਚ ਤਕਰੀਬਨ 150 ਲੋਕ ਬੰਧਕ ਬਣਾਏ ਗਏ ਹਨ। ਸੰਯੁਕਤ ਰਾਸ਼ਟਰ ਵਿਚ ਇਜ਼ਰਾਈਲ ਦੇ ਸਥਾਈ ਪ੍ਰਤੀਨਿਧੀ ਗਿਲਾਡ ਏਰਡਾਨ ਮੁਤਾਬਕ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਗਾਜ਼ਾ ਪੱਟੀ ਦੀ "ਪੂਰੀ ਤਰ੍ਹਾਂ ਘੇਰਾਬੰਦੀ" ਕਰਨ ਦਾ ਆਦੇਸ਼ ਦਿੱਤਾ ਹੈ, ਜਿਸ ਮਗਰੋਂ ਹਮਾਸ ਵੱਲੋਂ 150 ਲੋਕਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ। ਇਸ ਵਿਚਾਲੇ ਇਜ਼ਰਾਇਲੀ ਰੱਖਿਆ ਮੰਤਰੀ ਨੇ ਦਾ ਇਕ ਹੋਰ ਬਿਆਨ ਸਾਹਮਣੇ ਆਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਭਾਣਜੇ ਦਾ ਜਨਮ ਦਿਨ ਮਨਾਉਣ ਜਲੰਧਰ ਆਏ ਮਾਮੇ 'ਤੇ ਭਾਰੀ ਪਈ 'ਕੁਦਰਤ ਦੀ ਕਰੋਪੀ', ਮਚ ਗਿਆ ਚੀਕ-ਚਿਹਾੜਾ

ਇਜ਼ਰਾਇਲੀ ਰੱਖਿਆ ਮੰਤਰੀ ਯੋਆਵ ਗੈਲੈਂਟ ਦਾ ਕਹਿਣਾ ਹੈ ਕਿ ਅਸੀਂ ਗਾਜ਼ਾ ਪੱਟੀ 'ਤੇ ਵਿਆਪਕ ਹਮਲੇ ਵੱਲ ਵਧ ਰਹੇ ਹਾਂ। ਉੱਧਰ ਹਮਾਸ ਨੇ ਬੀਤੇ ਦਿਨੀਂ ਧਮਕੀ ਦਿੱਤੀ ਸੀ ਕਿ ਜੇਕਰ ਇਜ਼ਰਾਈਲ ਨੇ ਹਮਲੇ ਨਾ ਰੋਕੇ ਤਾਂ ਉਹ ਇਕ-ਇਕ ਕਰ ਕੇ ਬੰਧਕਾਂ ਨੂੰ ਮਾਰਣਾ ਸ਼ੁਰੂ ਕਰ ਦੇਵੇਗਾ। ਇਜ਼ਰਾਈਲ ਦੇ ਰਾਜਦੂਤ ਗਿਲਾਡ ਏਰਡਨ ਨੇ ਕਿਹਾ ਕਿ ਉਨ੍ਹਾਂ ਦੀ ਸਥਿਤੀ "ਸਾਨੂੰ ਉਹ ਕਰਨ ਤੋਂ ਨਹੀਂ ਰੋਕ ਸਕੇਗੀ ਜੋ ਸਾਨੂੰ ਇਜ਼ਰਾਈਲ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕਰਨ ਦੀ ਲੋੜ ਹੈ।" 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀਆਂ ਇਹ ਗੱਲਾਂ

ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਹ ਬੰਧਕ ਸੁਰੱਖਿਅਤ ਢੰਗ ਨਾਲ ਆਪਣੇ ਘਰਾਂ ਨੂੰ ਪਰਤ ਜਾਣਗੇ। ਏਰਡਾਨ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਸਾਰੀਆਂ ਅੰਤਰਰਾਸ਼ਟਰੀ ਸੰਸਥਾਵਾਂ ਇਨ੍ਹਾਂ ਬੰਧਕਾਂ 'ਤੇ ਧਿਆਨ ਦੇਣਗੀਆਂ ਕਿ ਉਨ੍ਹਾਂ ਨਾਲ ਕਿਵੇਂ ਵਿਵਹਾਰ ਕੀਤਾ ਜਾਂਦਾ ਹੈ ਅਤੇ ਉਹ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਰੱਖੇ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਨੂੰ ਉਹ ਕਰਨ ਤੋਂ ਰੋਕਣ ਵਾਲਾ ਨਹੀਂ ਹੈ, ਜੋ ਸਾਨੂੰ ਇਜ਼ਰਾਈਲ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕਰਨ ਦੀ ਲੋੜ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News