ਇਜ਼ਰਾਈਲ-UAE ''ਚ ਪਹਿਲੀ ਵਾਰ ਸ਼ੁਰੂ ਹੋਈਆਂ ਸਿੱਧੀਆਂ ਵਪਾਰਕ ਉਡਾਣਾਂ
Tuesday, Sep 01, 2020 - 06:25 PM (IST)

ਆਬੂਧਾਬੀ (ਬਿਊਰੋ): ਮੱਧ ਏਸ਼ੀਆ ਵਿਚ ਸ਼ਾਂਤੀ ਵੱਲ ਇਤਿਹਾਸਿਕ ਕਦਮ ਵਧਾਉਂਦੇ ਹੋਏ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿਚ ਪਹਿਲਾ ਕਾਰੋਬਾਰੀ ਜਹਾਜ਼ ਸੋਮਵਾਰ ਨੂੰ ਆਬੂਧਾਬੀ ਵਿਚ ਉਤਰਿਆ। ਇਸ ਜਹਾਜ਼ ਵਿਚ ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੀਰ ਬੇਨ ਸ਼ੱਬਾਤ ਦੀ ਅਗਵਾਈ ਵਿਚ ਉੱਚ ਪੱਧਰੀ ਇਜ਼ਰਾਇਲੀ ਵਫਦ ਵੀ ਯੂ.ਏ.ਈ. ਪਹੁੰਚਿਆ। ਇਸੇ ਜਹਾਜ਼ ਜ਼ਰੀਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਅਤੇ ਜਵਾਈ ਜੇਰੇਡ ਕੁਸ਼ਨਰ, ਯੂ.ਐੱਸ. ਦੇ ਸੁਰੱਖਿਆ ਸਲਾਹਕਾਰ ਰੌਬਰਟ ਓਬ੍ਰਾਇਨ ਅਤੇ ਉੱਚ ਪੱਧਰੀ ਅਮਰੀਕੀ ਵਫਦ ਵੀ ਆਬੂਧਾਬੀ ਪਹੁੰਚਿਆ।
ਜਹਾਜ਼ ਤੋਂ ਉਤਰਨ ਦੇ ਬਾਅਦ ਕੁਸ਼ਨਰ ਨੇ ਕਿਹਾ ਕਿ ਅਸੀਂ ਹੁਣੇ-ਹੁਣੇ ਅਸਲ ਵਿਚ ਇਤਿਹਾਸਿਕ ਉਡਾਣ ਪੂਰੀ ਕੀਤੀ ਹੈ। ਆਸ ਕਰਦੇ ਹਾਂ ਕਿ ਇਹ ਭਵਿੱਖ ਵਿਚ ਆਉਣ ਵਾਲੀਆਂ ਸਾਰੀਆਂ ਉਡਾਣਾਂ ਵਿਚੋਂ ਇਕ ਹੋਵੇ। ਉਹਨਾਂ ਨੇ ਇਸ ਮੌਕੇ ਦੇ ਲਈ ਦੋਹਾਂ ਦੇਸ਼ਾਂ ਦੀ ਲੀਡਰਸ਼ਿਪ ਨੂੰ ਧੰਨਵਾਦ ਦਿੱਤਾ। ਸਾਊਦੀ ਅਰਬ ਨੇ ਵੀ ਸਿੱਧੀਆਂ ਉਡਾਣਾਂ ਦੇ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ। ਕੁਸ਼ਨਰ ਨੇ ਕਿਹਾ ਕਿ ਲੋਕ ਸ਼ਾਂਤੀ ਚਾਹੁੰਦੇ ਹਨ, ਉਹਨਾਂ ਨੂੰ ਛੱਡ ਕੇ ਜੋ ਦੂਜਿਆਂ ਦੀਆਂ ਤਕਲੀਫਾਂ ਨੂੰ ਪੌੜੀ ਬਣਾ ਕੇ ਸੱਤਾ ਵਿਚ ਬਣੇ ਰਹਿਣਾ ਚਾਹੁੰਦੇ ਹਨ। ਭਵਿੱਖ ਖੇਤਰ ਦੇ ਮਿਹਨਤੀ ਲੋਕਾਂ ਦਾ ਹੈ। ਸਰਕਾਰੀ ਸਮਾਚਾਰ ਏਜੰਸੀ ਡਬਲਊ. ਏ.ਐੱਮ. ਦੀ ਖਬਰ ਦੇ ਮੁਤਾਬਕ, ਇਹ ਪੁੱਛਣ 'ਤੇ ਕੀ ਅਮਰੀਕਾ ਯੂ.ਏ.ਈ. ਨੂੰ ਐੱਫ-35 ਲੜਾਕੂ ਜਹਾਜ਼ ਵੇਚੇਗਾ ਤਾਂ ਕੁਸ਼ਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਰਾਸ਼ਟਰਪਤੀ ਟਰੰਪ ਕਦੇ ਨਾ ਕਦੇ ਇਸ ਵਾਰੇ ਵਿਚ ਚਰਚਾ ਕਰਨਗੇ।
13 ਅਗਸਤ ਨੂੰ ਹੋਇਆ ਸੀ ਸਮਝੌਤਾ
ਇਜ਼ਰਾਈਲ ਅਤੇ ਯੂ.ਏ.ਈ. ਨੇ 13 ਅਗਸਤ ਨੂੰ ਘੋਸ਼ਣਾ ਕੀਤੀ ਸੀ ਕਿ ਉਹ ਅਮਰੀਕਾ ਦੀ ਵਿਚੋਲਗੀ ਨਾਲ ਹੋਏ ਸਮਝੌਤੇ ਦੇ ਤਹਿਤ ਪੂਰੇ ਕੂਟਨੀਤਕ ਸੰਬੰਧਾਂ ਨੂੰ ਸਥਾਪਿਤ ਕਰ ਰਹੇ ਹਨ। ਇਸ ਸਮਝੌਤੇ ਦੇ ਤਹਿਤ ਇਜ਼ਰਾਈਲ ਨੂੰ ਪੱਛਮੀ ਤੱਟ ਦੇ ਕੁਝ ਹਿੱਸਿਆਂ ਨੂੰ ਆਪਣੇ ਅਧਿਕਾਰ ਖੇਤਰ ਵਿਚ ਮਿਲਾਉਣ ਦੀ ਆਪਣੀ ਯੋਜਨਾ 'ਤੇ ਰੋਕ ਲਗਾਉਣੀ ਹੈ। ਯੂ.ਏ.ਈ. ਤੀਜਾ ਅਰਬ ਦੇਸ਼ ਹੈ ਜਿਸ ਨੇ ਯਹੂਦੀ ਦੇਸ਼ ਦੇ ਨਾਲ ਸਿੱਧੇ ਕੂਟਨੀਤਕ ਸੰਬੰਧ ਜੋੜੇ ਹਨ। ਇਹਨਾਂ ਦੇ ਇਲਾਵਾ ਇਜ਼ਰਾਈਲ ਦੇ ਦੋ ਗੁਆਂਢੀ ਦੇਸ਼ ਜਾਰਡਨ ਅਤੇ ਮਿਸਰ ਉਸ ਨੂੰ ਮਾਨਤਾ ਦਿੰਦੇ ਹਨ।
ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਨੇ ਆਸਟ੍ਰੇਲੀਆ 'ਚ ਮੀਡੀਆ ਅਤੇ ਯੂਜ਼ਰਾਂ ਨੂੰ ਬਲਾਕ ਕਰਨ ਦੀ ਦਿੱਤੀ ਧਮਕੀ
ਉਡਾਣ ਜ਼ਰੀਏ ਰਚਿਆ ਇਤਿਹਾਸ
ਇਸ ਕਦਮ ਨੂੰ ਵੱਡੀ ਸਫਲਤਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿਉਂਕਿ ਇਜ਼ਰਾਇਲੀ ਰਾਸ਼ਟਰੀ ਹਵਾਬਾਜ਼ੀ ਕੰਪਨੀ, ਐੱਲ ਅਲ ਦਾ ਜਹਾਜ਼ ਸਾਊਦੀ ਅਰਬ ਦੇ ਹਵਾਈ ਖੇਤਰ ਵਿਚੋਂ ਹੋ ਕੇ ਲੰਘਿਆ। ਵਿਸ਼ਲੇਸ਼ਕ ਇਸ ਨੂੰ ਖਾੜੀ ਦੇਸ਼ਾਂ ਵੱਲੋਂ ਇਜ਼ਰਾਈਲ ਨੂੰ ਸਵੀਕਾਰ ਕੀਤੇ ਜਾਣ ਅਤੇ ਸੰਭਵ ਤੌਰ 'ਤੇ ਉਸ ਖੇਤਰ ਵਿਚ ਹੋਰ ਦੋਸਤਾਨਾ ਦੇਸ਼ਾਂ ਦੇ ਨਾਲ ਰਿਸ਼ਤੇ ਸਧਾਰਨ ਹੋਣ ਦੇ ਤੌਰ 'ਤੇ ਦੇਖ ਰਹੇ ਹਨ। ਇਜ਼ਰਾਈਲ ਦੇ ਬੇਨ ਗੁਰਿਯਨ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਬਾਅਦ ਤਿੰਨ ਘੰਟੇ ਵੀਹ ਮਿੰਟ ਦੀ ਯਾਤਰਾ ਕਰਨ ਕੇ ਇਹ ਜਹਾਜ਼ ਆਬੂਧਾਬੀ ਪਹੁੰਚਿਆ।