ਇਜ਼ਰਾਇਲ ''ਚ ਕ੍ਰਿਸਮਸ ਮੌਕੇ ਲਾਈਆਂ ਗਈਆਂ ਕੋਰੋਨਾ ਸਬੰਧੀ ਪਾਬੰਦੀਆਂ
Thursday, Dec 24, 2020 - 08:11 AM (IST)
ਯੇਰੂਸ਼ਲਮ- ਇਜ਼ਰਾਇਲ ਵਿਚ ਕੋਰੋਨਾ ਵਾਇਰਸ ਲਈ ਬਣਾਏ ਗਏ ਵਿਸ਼ੇਸ਼ ਸਰਕਾਰੀ ਵਿਭਾਗ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਕ੍ਰਿਸਮਸ ਮੌਕੇ ਪ੍ਰਾਰਥਨਾਵਾਂ ਵਿਚ ਲੋਕਾਂ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਹੈ।
ਇਜ਼ਰਾਇਲ ਦੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਸਿਹਤ ਮੰਤਰਾਲਾ ਨੇ ਕਿਹਾ,"ਅੱਜ ਰਾਤ ਕੋਰੋਨਾ ਵਾਇਰਸ 'ਤੇ ਮੰਤਰੀ ਪੱਧਰੀ ਵਿਭਾਗ ਨੇ ਕ੍ਰਿਸਮਸ ਦੀਆਂ ਛੁੱਟੀਆਂ ਲਈ ਵਿਸ਼ੇਸ਼ ਸ਼ਰਤਾਂ ਨੂੰ ਮਨਜ਼ੂਰੀ ਦਿੱਤੀ, ਜੋ 24 ਦਸੰਬਰ ਨੂੰ ਸ਼ਾਮ 5 ਵਜੇ ਤੋਂ 25 ਦਸੰਬਰ ਰਾਤ 8 ਵਜੇ ਤੱਕ, 6 ਜਨਵਰੀ ਨੂੰ ਸ਼ਾਮ 5 ਵਜੇ ਤੋਂ 7 ਜਨਵਰੀ ਨੂੰ ਰਾਤ 8 ਵਜੇ ਤੱਕ ਅਤੇ 18 ਜਨਵਰੀ ਨੂੰ ਸ਼ਾਮ 5 ਵਜੇ ਤੋਂ 19 ਜਨਵਰੀ ਰਾਤ 8 ਵਜੇ ਤੱਕ ਲਾਗੂ ਰਹਿਣਗੀਆਂ।" ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਆਊਟਡੋਰ ਪ੍ਰੋਗਰਾਮ ਵਿਚ 100 ਵਿਅਕਤੀ ਅਤੇ ਇਨਡੋਰ 10 ਲੋਕਾਂ ਤੋਂ ਜ਼ਿਆਦਾ ਦੇ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ- ਸੋਨਾਲੀਕਾ ਨੇ ਲਾਂਚ ਕੀਤਾ ਇਲੈਕਟ੍ਰਿਕ ਟਰੈਕਟਰ, ਜਾਣੋ ਖੂਬੀਆਂ ਤੇ ਕੀਮਤ
ਜ਼ਿਕਰਯੋਗ ਹੈ ਕਿ ਇਜ਼ਰਾਇਲ ਵਿਚ ਕੁਝ ਦਿਨਾਂ ਤੋਂ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸਰਕਾਰ ਨੂੰ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ। ਹਰ ਰੋਜ਼ 3000 ਤੋਂ ਵੱਧ ਨਵੇਂ ਮਾਮਲੇ ਦਰਜ ਹੋਣ ਕਾਰਨ ਸਰਕਾਰ ਦੀ ਚਿੰਤਾ ਵੱਧ ਗਈ ਸੀ।
►ਕੀ ਇਜ਼ਰਾਇਲ ਸਰਕਾਰ ਨੇ ਪਾਬੰਦੀਆਂ ਸਖ਼ਤ ਕਰਨ ਵਿਚ ਦੇਰ ਤਾਂ ਨਹੀਂ ਕਰ ਦਿੱਤੀ? ਕੁਮੈਂਟ ਬਾਕਸ 'ਚ ਦਿਓ ਰਾਇ