ਇਜ਼ਰਾਇਲ ਅਤੇ ਹਮਾਸ ਗਾਜਾ ਪੱਟੀ 'ਚ ਸ਼ਾਂਤੀ ਬਹਾਲੀ ਨੂੰ ਲੈ ਕੇ ਸਹਿਮਤ
Saturday, Jul 21, 2018 - 01:24 PM (IST)

ਗਾਜਾ,(ਏਜੰਸੀ)— ਇਜ਼ਰਾਇਲ ਅਤੇ ਹਮਾਸ ਗਾਜਾ ਪੱਟੀ 'ਚ ਸ਼ਾਂਤੀ ਬਹਾਲੀ ਨੂੰ ਲੈ ਕੇ ਸਹਿਮਤ ਹੋ ਗਏ ਹਨ। ਗਾਜਾ ਪੱਟੀ 'ਤੇ ਕੰਟਰੋਲ ਰੱਖਣ ਵਾਲੇ ਫਿਲਸਤੀਨ ਦੇ ਵਿਰੋਧੀ ਇਸਲਾਮ ਕੱਟੜਪੰਥੀ ਸੰਗਠਨ ਹਮਾਸ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਹਮਾਸ ਦੇ ਬੁਲਾਰੇ ਫਾਵਜੀ ਬਰਹਉਮ ਨੇ ਕਿਹਾ,''ਮਿਸਰ ਅਤੇ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਨਾਲ ਇਜ਼ਰਾਇਲ ਅਤੇ ਫਿਲਸਤੀਨ ਦੇ ਗੁੱਟਾਂ ਵਿਚਕਾਰ ਸ਼ਾਂਤੀ ਬਣਾਏ ਰੱਖਣ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਇਜ਼ਰਾਇਲ ਦੇ ਅਧਿਕਾਰੀਆਂ ਨੇ ਇਸ ਘੋਸ਼ਣਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਫੌਜੀ ਬੁਲਾਰੇ ਨੇ ਕਿਹਾ ਕਿ ਸ਼ਨੀਵਾਰ ਦੀ ਸਵੇਰ ਨੂੰ ਗਾਜਾ ਪੱਟੀ 'ਤੇ ਕੋਈ ਕਾਰਵਾਈ ਨਹੀਂ ਹੋਈ।
ਫਿਲਸਤੀਨ ਦੇ ਨਿਵਾਸੀਆਂ ਨੇ ਕਿਹਾ ਕਿ ਅਜੇ ਖੇਤਰ 'ਚ ਸ਼ਾਂਤੀ ਹੈ। ਸ਼ੁੱਕਰਵਾਰ ਨੂੰ ਫਿਲਸਤੀਨ ਦੇ ਬੰਦੂਕਧਾਰੀਆਂ ਨੇ ਗਾਜਾ ਪੱਟੀ ਸਰਹੱਦ 'ਤੇ ਇਕ ਇਜ਼ਰਾਇਲੀ ਫੌਜੀ ਨੂੰ ਮਾਰ ਦਿੱਤਾ ਸੀ । ਇਜ਼ਰਾਇਲ ਦੀ ਫੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਈ ਹਮਲੇ ਕੀਤੇ, ਜਿਨ੍ਹਾਂ 'ਚ ਹਮਾਸ ਦੇ ਤਿੰਨ ਬਾਗੀਆਂ ਸਮੇਤ ਕੁੱਲ ਚਾਰ ਫਿਲਸਤੀਨੀਆਂ ਦੀ ਮੌਤ ਹੋ ਗਈ ਸੀ ਅਤੇ ਗਾਜਾ ਪੱਟੀ ਦੇ 120 ਲੋਕ ਜ਼ਖਮੀ ਹੋ ਗਏ ਸਨ। ਇਜ਼ਰਾਇਲ ਅਤੇ ਫਿਲਸਤੀਨ ਵਿਚਕਾਰ ਗਾਜਾ ਪੱਟੀ 'ਤੇ ਸਾਲ 2014 ਦੇ ਸੰਘਰਸ਼ ਤੋਂ ਬਾਅਦ ਪਹਿਲੀ ਵਾਰ ਕਿਸੇ ਆਨ ਡਿਊਟੀ ਫੌਜੀ ਨੂੰ ਮਾਰਿਆ ਗਿਆ ਸੀ। ਫਿਲਸਤੀਨ ਦੇ ਅਧਿਕਾਰੀਆਂ ਮੁਤਾਬਕ, 'ਇਸ ਦੇ ਬਾਅਦ ਮਿਸਰ ਦੇ ਸੁਰੱਖਿਆ ਅਧਿਕਾਰੀਆਂ ਅਤੇ ਇਕ ਹੋਰ ਰਾਸ਼ਟਰ ਦੇ ਰਾਜਨੀਤਕ ਨੇ ਸ਼ਾਂਤੀ ਬਹਾਲ ਕਰਨ ਲਈ ਹਮਾਸ ਅਤੇ ਇਜ਼ਰਾਇਲ ਨਾਲ ਸੰਪਰਕ ਕੀਤਾ ਸੀ।