ਹਿਜ਼ਬੁੱਲ੍ਹਾ ''ਤੇ ਇਜ਼ਰਾਈਲੀ ਏਅਰ ਸਟ੍ਰਾਈਕ! ਦੱਖਣੀ ਲੇਬਨਾਨ ''ਚ ਕਈ ਟਿਕਾਣੇ ਕੀਤੇ ਤਬਾਹ, 2 ਦੀ ਮੌਤ

Monday, May 04, 2026 - 04:21 PM (IST)

ਹਿਜ਼ਬੁੱਲ੍ਹਾ ''ਤੇ ਇਜ਼ਰਾਈਲੀ ਏਅਰ ਸਟ੍ਰਾਈਕ! ਦੱਖਣੀ ਲੇਬਨਾਨ ''ਚ ਕਈ ਟਿਕਾਣੇ ਕੀਤੇ ਤਬਾਹ, 2 ਦੀ ਮੌਤ

ਤੇਲ ਅਵੀਵ: ਇਜ਼ਰਾਈਲੀ ਹਵਾਈ ਫੌਜ (IAF) ਨੇ ਦੱਖਣੀ ਲੇਬਨਾਨ 'ਚ ਹਿਜ਼ਬੁੱਲ੍ਹਾ ਦੇ ਅੱਤਵਾਦੀ ਬੁਨਿਆਦੀ ਢਾਂਚੇ 'ਤੇ ਜ਼ੋਰਦਾਰ ਹਮਲੇ ਕੀਤੇ ਹਨ। ਇਹ ਹਮਲਾ ਇਜ਼ਰਾਈਲੀ ਸੈਨਿਕਾਂ 'ਤੇ ਦਾਗੀ ਗਈ ਇੱਕ ਐਂਟੀ-ਟੈਂਕ ਮਿਜ਼ਾਈਲ ਦੇ ਜਵਾਬ ਵਿੱਚ ਕੀਤਾ ਗਿਆ ਹੈ। ਹਾਲਾਂਕਿ ਇਸ ਮਿਜ਼ਾਈਲ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ, ਪਰ ਜਵਾਬੀ ਕਾਰਵਾਈ 'ਚ 91ਵੇਂ ਡਿਵੀਜ਼ਨ ਦੀਆਂ ਫੌਜਾਂ ਨੇ ਉਸ ਲਾਂਚ ਪੋਜੀਸ਼ਨ ਨੂੰ ਤਬਾਹ ਕਰ ਦਿੱਤਾ ਜਿੱਥੋਂ ਮਿਜ਼ਾਈਲ ਫਾਇਰ ਕੀਤੀ ਗਈ ਸੀ।

70 ਫੌਜੀ ਢਾਂਚੇ ਤੇ 50 ਟਿਕਾਣੇ ਕੀਤੇ ਨੇਸਤੋਨਾਬੂਦ
ਇਜ਼ਰਾਈਲ ਰੱਖਿਆ ਬਲ (IDF) ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ ਹਮਲਿਆਂ 'ਚ ਹਿਜ਼ਬੁੱਲ੍ਹਾ ਨਾਲ ਸਬੰਧਤ ਲਗਭਗ 70 ਫੌਜੀ ਢਾਂਚੇ ਤੇ 50 ਬੁਨਿਆਦੀ ਢਾਂਚੇ ਦੇ ਸਾਈਟਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਨ੍ਹਾਂ ਨਿਸ਼ਾਨਿਆਂ 'ਚ ਕਮਾਂਡ ਸੈਂਟਰ, ਹਥਿਆਰਾਂ ਦੇ ਭੰਡਾਰ, ਫੌਜੀ ਇਮਾਰਤਾਂ ਤੇ ਹੋਰ ਅਜਿਹੇ ਸਥਾਨ ਸ਼ਾਮਲ ਸਨ ਜੋ ਇਜ਼ਰਾਈਲੀ ਸੈਨਿਕਾਂ ਵਿਰੁੱਧ ਹਮਲਿਆਂ ਲਈ ਵਰਤੇ ਜਾਂਦੇ ਸਨ।

במהלך הלילה, חיל-האוויר תקף תשתיות של ארגון הטרור חיזבאללה מהן פעלו מחבלי הארגון, לאחר ששוגר טיל נ"ט לעבר כוחותינו בדרום לבנון, ללא נפגעים.
תוך זמן קצר, כוחות אוגדה 91 תקפו את עמדת השיגור ממנה שוגר הטיל. pic.twitter.com/NqG4QAveWA

— Israeli Air Force (@IAFsite) May 4, 2026

ਕਈ ਇਲਾਕਿਆਂ 'ਚ ਭਾਰੀ ਬੰਬਾਰੀ, ਜੰਗਬੰਦੀ ਦੇ ਬਾਵਜੂਦ ਟਕਰਾਅ ਜਾਰੀ
ਮੀਡੀਆ ਰਿਪੋਰਟਾਂ (ਅਲ ਜਜ਼ੀਰਾ) ਅਨੁਸਾਰ, ਇਜ਼ਰਾਈਲ ਨੇ ਦੇਬਾਲ, ਕਾਨਾ, ਸਰੀਫਾ, ਕਲਾਉਈਆ ਅਤੇ ਸ਼ਹੂਰ ਸਮੇਤ ਕਈ ਕਸਬਿਆਂ ਨੂੰ ਨਿਸ਼ਾਨਾ ਬਣਾਇਆ ਹੈ। ਸ਼ਹੂਰ ਕਸਬੇ 'ਚ ਹੋਏ ਹਮਲੇ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਜ਼ਿਕਰਯੋਗ ਹੈ ਕਿ 16 ਅਪ੍ਰੈਲ ਨੂੰ ਹੋਈ ਜੰਗਬੰਦੀ ਦੇ ਬਾਵਜੂਦ ਦੱਖਣੀ ਲੇਬਨਾਨ 'ਚ ਦੋਵਾਂ ਪੱਖਾਂ ਵਿਚਾਲੇ ਗੋਲੀਬਾਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਸੁਰੱਖਿਆ ਲਈ ਕਾਰਵਾਈ ਰਹੇਗੀ ਜਾਰੀ: IDF
ਇਜ਼ਰਾਈਲੀ ਫੌਜ ਨੇ ਇਕ ਬਿਆਨ 'ਚ ਕਿਹਾ ਹੈ ਕਿ ਉਹ ਆਪਣੇ ਨਾਗਰਿਕਾਂ ਅਤੇ ਸੈਨਿਕਾਂ ਨੂੰ ਖਤਰਿਆਂ ਤੋਂ ਬਚਾਉਣ ਲਈ ਰਾਜਨੀਤਿਕ ਹੁਕਮਾਂ ਅਨੁਸਾਰ ਅੱਗੇ ਵੀ ਕਾਰਵਾਈ ਜਾਰੀ ਰੱਖੇਗੀ। ਫਿਲਹਾਲ ਦੱਖਣੀ ਲੇਬਨਾਨ 'ਚ ਤਣਾਅ ਬਹੁਤ ਜ਼ਿਆਦਾ ਬਣਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News