ਟਰੰਪ ਨੇ ਸ਼ੇਅਰ ਕੀਤੀ ‘ਓਬਾਮਾ ਪਰਿਵਾਰ’ ਅਤੇ ‘ਏਅਰ ਫੋਰਸ ਵਨ’ ਦੀ ਐਡਿਟ ਕੀਤੀ ਹੋਈ ਤਸਵੀਰ

Tuesday, Jul 07, 2026 - 06:13 PM (IST)

ਟਰੰਪ ਨੇ ਸ਼ੇਅਰ ਕੀਤੀ ‘ਓਬਾਮਾ ਪਰਿਵਾਰ’ ਅਤੇ ‘ਏਅਰ ਫੋਰਸ ਵਨ’ ਦੀ ਐਡਿਟ ਕੀਤੀ ਹੋਈ ਤਸਵੀਰ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ਨੂੰ ਛੇੜਛਾੜ ਕਰ ਕੇ ਬਣਾਇਆ ਗਿਆ ਸੀ ਅਤੇ ਜਿਸ ਵਿਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ‘ਏਅਰ ਫੋਰਸ ਵਨ’ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਕਬੂਲਦੇ ਦਿਖਾਈ ਦੇ ਰਹੇ ਹਨ।

ਤਸਵੀਰ ਵਿਚ ਜਹਾਜ਼ ’ਤੇ ‘ਸਪ੍ਰੇਅ ਪੇਂਟ’ ਨਾਲ ਨਾਅਰੇ ਲਿਖੇ ਹੋਏ ਦਿਖਾਈ ਦੇ ਰਹੇ ਹਨ। ਇਸ ਘਟਨਾ ਤੋਂ ਕੁਝ ਮਹੀਨੇ ਪਹਿਲਾਂ ਰਾਸ਼ਟਰਪਤੀ ਨੇ ਇਕ ਹੋਰ ਨਸਲੀ ਪੋਸਟ ਕੀਤੀ ਸੀ, ਜਿਸ ਵਿਚ ਜੋੜੇ ਨੂੰ ਜੰਗਲ ਵਿਚ ਰਹਿਣ ਵਾਲੇ ਬਾਂਦਰਾਂ ਦੇ ਰੂਪ ਵਿਚ ਦਿਖਾਇਆ ਗਿਆ ਸੀ। ਹਾਲਾਂਕਿ ਦੇਸ਼ ਦੀਆਂ ਦੋਵਾਂ ਪ੍ਰਮੁੱਖ ਪਾਰਟੀਆਂ ਦੀ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਉਸ ਪੋਸਟ ਨੂੰ ਹਟਾ ਦਿੱਤਾ ਗਿਆ ਸੀ। ਤਾਜ਼ਾ ਤਸਵੀਰ ਵਿਚ ਬਰਾਕ ਅਤੇ ਮਿਸ਼ੇਲ ਓਬਾਮਾ ਪੌੜੀਆਂ ਦੇ ਉੱਪਰ ਮੁਸਕੁਰਾਉਂਦੇ ਅਤੇ ਹੱਥ ਹਿਲਾ ਕੇ ਸਵਾਗਤ ਕਬੂਲਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਪਿੱਛੇ ਹਲਕੇ ਨੀਲੇ ਅਤੇ ਚਿੱਟੇ ਰੰਗ ਦਾ ਰਾਸ਼ਟਰਪਤੀ ਦਾ ਜਹਾਜ਼ ਹੈ ਜਿਸ ’ਤੇ ਨਾਅਰੇ ਲਿਖੇ ਹੋਏ ਹਨ।

ਇਸ ਵਿਚ ‘ਡੈਮੋਕ੍ਰੇਟਿਕ ਪਾਰਟੀ’ ਦਾ ਚੋਣ ਨਾਅਰਾ ‘ਯੈੱਸ, ਵੀ ਕੈਨ’ (ਹਾਂ, ਅਸੀਂ ਕਰ ਸਕਦੇ ਹਾਂ), ‘ਓਬਾਮਾ’ ਅਤੇ ‘ਬੀ.ਐੱਲ.ਐੱਮ.’ (ਬਲੈਕ ਲਾਈਵਜ਼ ਮੈਟਰ)’ ਲਿਖਿਆ ਹੋਇਆ ਹੈ। ਪੋਸਟ ਵਿਚ ਜਹਾਜ਼ ’ਤੇ ਅਰਬੀ ਭਾਸ਼ਾ ਵਿਚ ‘ਅਲਹਮਦੁਲਿੱਲਾਹ’ ਲਿਖਿਆ ਦਿਖਾਈ ਦੇ ਰਿਹਾ ਹੈ, ਜਿਸ ਦਾ ਮਤਲਬ ਹੈ ‘ਪ੍ਰਮਾਤਮਾ ਦਾ ਸ਼ੁਕਰ ਹੈ’।


author

Harpreet SIngh

Content Editor

Related News