ਗਾਜ਼ਾ ਦੇ ਹਸਪਤਾਲ ਕੰਪਲੈਕਸ ’ਤੇ ਇਜ਼ਰਾਈਲ ਵੱਲੋਂ ਭਾਰੀ ਬੰਬਾਰੀ,ਅਮਰੀਕਾ ਨੇ ਕੀਤਾ ਵੱਡਾ ਦਾਅਵਾ

Saturday, Nov 11, 2023 - 09:44 AM (IST)

ਗਾਜ਼ਾ ਦੇ ਹਸਪਤਾਲ ਕੰਪਲੈਕਸ ’ਤੇ ਇਜ਼ਰਾਈਲ ਵੱਲੋਂ ਭਾਰੀ ਬੰਬਾਰੀ,ਅਮਰੀਕਾ ਨੇ ਕੀਤਾ ਵੱਡਾ ਦਾਅਵਾ

ਯੇਰੂਸ਼ਲਮ (ਏ.ਐੱਨ.ਆਈ.) : ਇਜ਼ਰਾਈਲ-ਹਮਾਸ ਜੰਗ ਦੌਰਾਨ ਗਾਜ਼ਾ ਵਿਚ ਇਜ਼ਰਾਈਲੀ ਫ਼ੌਜ ਦੀ ਕਾਰਵਾਈ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵੀਰਵਾਰ ਰਾਤ ਇਜ਼ਰਾਈਲੀ ਫ਼ੌਜ (ਆਈ.ਡੀ.ਐੱਫ.) ਨੇ ਗਾਜ਼ਾ ਦੇ ਅਲ-ਸ਼ਿਫਾ ਹਸਪਤਾਲ ਕੰਪਲੈਕਸ ’ਤੇ ਬੰਬਾਰੀ ਕੀਤੀ, ਜਿਸ ਕਾਰਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ ਇਜ਼ਰਾਈਲੀ ਬਲਾਂ ਨੇ ਗਾਜ਼ਾ ਪੱਟੀ ਦੇ ਉੱਤਰ ਵਿਚ ਉਸ ਖੇਤਰ ਵਿਚ ਗੋਲੀਬਾਰੀ ਕੀਤੀ, ਜਿਥੇ ਹਮਾਸ ਦੇ ਅੱਤਵਾਦੀ ਲੁਕੇ ਹੋਏ ਸਨ। ਦੋਵਾਂ ਧਿਰਾਂ ਨੇ ਇਕ-ਦੂਜੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਕਿਹਾ ਕਿ ਇਜ਼ਰਾਈਲ ਹਰ ਰੋਜ਼ 4 ਘੰਟੇ ਲਈ ਹਮਲੇ ਰੋਕਣ ਲਈ ਰਾਜ਼ੀ ਹੋ ਗਿਆ ਹੈ।

ਇਹ ਵੀ ਪੜ੍ਹੋ :  ਰਾਸ਼ਟਰੀ ਜਾਂਚ ਏਜੰਸੀ ਦੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ

ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮੁਖੀ ਨੇ ਜੰਗਬੰਦੀ ਦੀ ਮੰਗ ਕਰਦਿਆਂ ਕਿਹਾ ਕਿ ਦੋਵੇਂ ਧਿਰਾਂ ਨੇ ਇਕ ਮਹੀਨੇ ਵਿਚ ਕਈ ਜੰਗੀ ਅਪਰਾਧ ਕੀਤੇ ਹਨ। ਹਮਾਸ ਸ਼ਾਸਿਤ ਖੇਤਰ ਦੇ ਉੱਤਰ ਵਿਚ ਅੱਤਵਾਦੀ ਗੜ੍ਹ ਗਾਜ਼ਾ ਸ਼ਹਿਰ ਦੇ ਨਿਵਾਸੀਆਂ ਨੇ ਕਿਹਾ ਕਿ ਸ਼ਹਿਰ ਨੂੰ ਇਜ਼ਰਾਈਲੀ ਟੈਂਕਾਂ ਨੇ ਘੇਰਿਆ ਹੋਇਆ ਹੈ। ਇਜ਼ਰਾਈਲੀ ਫ਼ੌਜ ਨੂੰ ਦੋ ਹਸਪਤਾਲਾਂ ਨੇੜੇ ਜਾਂਦੇ ਦੇਖਿਆ ਗਿਆ, ਜਿਥੇ ਹਜ਼ਾਰਾਂ ਵਿਸਥਾਪਿਤ ਫਿਲਸਤੀਨੀ ਸ਼ਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਇਥੇ ਬੁਨਿਆਦੀ ਸਪਲਾਈ ਬੰਦ ਕਰ ਦਿੱਤੀ ਹੈ, ਜਿਸ ਕਾਰਨ ਫਿਲਸਤੀਨੀ ਨਾਗਰਿਕਾਂ ਨੂੰ ਦਵਾਈਆਂ, ਭੋਜਨ ਅਤੇ ਪਾਣੀ ਵੀ ਨਹੀਂ ਮੁਹੱਈਆ ਹੋ ਰਿਹਾ ਹੈ।

ਇਹ ਵੀ ਪੜ੍ਹੋ :  ਕੈਨੇਡਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, IELTS 'ਚੋਂ ਘੱਟ ਬੈਂਡ ਵਾਲਿਆਂ ਨੂੰ ਵੀ ਮਿਲਣਗੇ ਧੜਾ-ਧੜ ਵੀਜ਼ੇ

ਓਧਰ ਫਰਾਂਸ ਵਿਚ 80 ਦੇਸ਼ਾਂ ਅਤੇ ਸੰਗਠਨਾਂ ਨੇ ਗਾਜ਼ਾ ਵਿਚ ਮਨੁੱਖੀ ਸਹਾਇਤਾ ਦੇ ਤਾਲਮੇਲ ਦੇ ਤਰੀਕਿਆਂ ਬਾਰੇ ਇਕ ਮੀਟਿੰਗ ਕੀਤੀ। ਬੈਠਕ ’ਚ ਗਾਜ਼ਾ ’ਚ ਜ਼ਖ਼ਮੀਆਂ ਨੂੰ ਘੇਰਾਬੰਦੀ ਤੋਂ ਬਾਹਰ ਕੱਢਣ ’ਚ ਮਦਦ ਕਰਨ ’ਤੇ ਵੀ ਚਰਚਾ ਹੋਈ।

ਇਹ ਵੀ ਪੜ੍ਹੋ : ਜਲੰਧਰ ਪੁਲਸ ਵੱਲੋਂ ਆਰਮੀ ਦਾ ਮੇਜਰ ਗ੍ਰਿਫ਼ਤਾਰ, ਪੂਰਾ ਮਾਮਲਾ ਜਾਣ ਰਹਿ ਜਾਓਗੇ ਹੱਕੇ-ਬੱਕੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News