UN ''ਚ ਇਜ਼ਰਾਈਲ ਦੇ ਪ੍ਰਤੀਨਿਧੀ ਨੇ ਹਮਾਸ ਦੇ ਅੱਤਵਾਦੀਆਂ ਦੇ ਹਮਲੇ ਦੀ ਕੀਤੀ ਨਿਖੇਧੀ
Monday, Oct 09, 2023 - 11:46 AM (IST)
ਨਿਊਯਾਰਕ (ਏਐਨਆਈ): ਸੰਯੁਕਤ ਰਾਸ਼ਟਰ ਵਿਚ ਇਜ਼ਰਾਈਲ ਦੇ ਸਥਾਈ ਪ੍ਰਤੀਨਿਧੀ ਗਿਲਾਡ ਏਰਡਾਨ ਨੇ ਸੋਮਵਾਰ ਨੂੰ ਹਮਾਸ ਦੇ ਅੱਤਵਾਦੀਆਂ ਦੇ ਯੁੱਧ ਅਪਰਾਧਾਂ ਦੀ ਗੰਭੀਰਤਾ ਨੂੰ ਉਜਾਗਰ ਕੀਤਾ, ਜਿਨ੍ਹਾਂ ਦੇ "ਅਚਾਨਕ ਹਮਲੇ" ਵਿਚ ਸੈਂਕੜੇ ਇਜ਼ਰਾਈਲੀ ਮਾਰੇ ਗਏ। ਉਹਨਾਂ ਨੇ ਕਿਹਾ,"ਬੇਰਹਿਮ ਅੱਤਵਾਦੀਆਂ ਨੇ ਬੇਕਸੂਰ ਇਜ਼ਰਾਈਲੀ ਨਾਗਰਿਕਾਂ ਨੂੰ ਸੜਕਾਂ 'ਤੇ ਗੋਲੀਆਂ ਮਾਰ ਦਿੱਤੀਆਂ, ਜਿਹੜਾ ਵੀ ਸਾਹਮਣੇ ਆਇਆ ਉਸ ਦਾ ਕਤਲ ਕਰ ਦਿੱਤਾ ... ਇਹ ਅੱਤਵਾਦੀ ਘਰਾਂ ਵਿੱਚ ਦਾਖਲ ਹੋਏ ਅਤੇ ਲੋਕਾਂ ਨੂੰ ਇਸ ਤਰ੍ਹਾਂ ਗੋਲੀ ਮਾਰ ਦਿੱਤੀ ਜਿਵੇਂ ਉਹ ਕੀੜੇ-ਮਕੌੜਿਆਂ ਨੂੰ ਮਾਰ ਰਹੇ ਹੋਣ"।
ਏਰਡਾਨ ਨੇ ਅੱਗੇ ਜ਼ੋਰ ਦਿੱਤਾ ਕਿ ਇਹ "ਸਖ਼ਤ ਦਸਤਾਵੇਜ਼ੀ ਜੰਗੀ ਅਪਰਾਧ" ਹਨ। ਉਸ ਨੇ ਕਿਹਾ ਕਿ ਹਮਾਸ ਦੇ ਅੱਤਵਾਦੀਆਂ ਨੇ ਕਈ ਹੋਰਾਂ ਨੂੰ ਮਾਰ ਦਿੱਤਾ ਜੋ ਇਜ਼ਰਾਈਲੀ ਛੁੱਟੀਆਂ ਦਾ ਵੀਕੈਂਡ ਮਨਾ ਰਹੇ ਸਨ। ਆਪਣੀਆਂ ਮਾਵਾਂ ਤੋਂ ਵੱਖ ਹੋਏ ਬੱਚਿਆਂ ਨੂੰ ਬੇਰਹਿਮੀ ਨਾਲ ਬੰਧਕ ਬਣਾ ਲਿਆ ਗਿਆ। ਇਹ ਜੰਗੀ ਅਪਰਾਧ ਹਨ, ਘੋਰ ਦਸਤਾਵੇਜ਼ੀ ਜੰਗੀ ਅਪਰਾਧ ਹਨ ਪਰ ਦੁਖਦਾਈ ਤੌਰ 'ਤੇ ਇਹ ਘਿਣਾਉਣੀ ਘਟਨਾ ਇੱਥੇ ਖ਼ਤਮ ਨਹੀਂ ਹੁੰਦੀ ਹੈ। ਏਰਡਾਨ ਨੇ ਅੱਗੇ ਕਿਹਾ ਕਿ ਦੇਸ਼ ਨੂੰ ਭਿਆਨਕ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਦਿ ਟਾਈਮਜ਼ ਆਫ਼ ਇਜ਼ਰਾਈਲ ਨੇ ਹਿਬਰੂ ਮੀਡੀਆ ਆਉਟਲੈਟਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਅਧਿਕਾਰੀਆਂ ਅਨੁਸਾਰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਵਿੱਚ ਮਰਨ ਵਾਲਿਆਂ ਦੀ ਗਿਣਤੀ 700 ਤੋਂ ਪਾਰ ਹੋ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਇਲੀ PM ਨੇ ਦਿੱਤੀ ਚੇਤਾਵਨੀ, ਕਿਹਾ-ਹਮਾਸ ਦੇ ਟਿਕਾਣਿਆਂ ਨੂੰ 'ਮਲਬੇ' 'ਚ ਕਰਾਂਗੇ ਤਬਦੀਲ
ਏਰਡਾਨ ਮੁਤਾਬਕ "ਬੀਤੇ ਦਿਨ ਹਰ ਇੱਕ ਇਜ਼ਰਾਈਲੀ ਲਈ ਵਿਨਾਸ਼ਕਾਰੀ ਰਹੇ ਹਨ। ਇਜ਼ਰਾਈਲ 'ਤੇ ਇੱਕ ਭਿਆਨਕ ਹਮਲਾ ਹੋਇਆ ਹੈ ਅਤੇ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਜ਼ਰਾਈਲ 'ਤੇ ਹਮਾਸ ਦੇ ਅਚਾਨਕ ਹਮਲੇ ਤੋਂ ਬਾਅਦ ਪਿਛਲੇ ਦੋ ਦਿਨਾਂ ਵਿੱਚ ਮੇਰੇ ਦੇਸ਼ ਵਿੱਚ ਸੈਂਕੜੇ ਮੌਤਾਂ ਹੋਈਆਂ ਹਨ,"।ਸ਼ਨੀਵਾਰ ਨੂੰ ਇਜ਼ਰਾਈਲ 'ਤੇ ਹਮਾਸ ਦੇ ਅਚਾਨਕ ਹਮਲੇ ਨੂੰ ਉਜਾਗਰ ਕਰਦੇ ਹੋਏ ਏਰਡਾਨ ਨੇ ਕਿਹਾ ਕਿ ਹਮਾਸ ਦੇ ਸੈਂਕੜੇ ਅੱਤਵਾਦੀਆਂ ਨੇ ਇਜ਼ਰਾਈਲ 'ਚ ਘੁਸਪੈਠ ਕੀਤੀ, ਹਜ਼ਾਰਾਂ ਰਾਕੇਟ ਇਜ਼ਰਾਈਲ 'ਤੇ ਦਾਗੇ। ਇਸ ਤੋਂ ਇਲਾਵਾ ਗਾਜ਼ਾ ਵਿੱਚ ਕਈ ਇਜ਼ਰਾਈਲੀਆਂ ਨੂੰ ਬੰਧਕ ਬਣਾ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।