ਇਜ਼ਰਾਈਲ: ਮੋਸਾਦ ਮੁਖੀ ਨੇ ਹਮਾਸ ਦੇ ਮੈਂਬਰਾਂ ਨੂੰ ਚੁਣ-ਚੁਣ ਕੇ ਮਾਰਨ ਦਾ ਲਿਆ ਸੰਕਲਪ
Thursday, Jan 04, 2024 - 12:21 PM (IST)

ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਦੀ ਮੋਸਾਦ ਖੁਫੀਆ ਸੇਵਾ ਦੇ ਮੁਖੀ ਡੇਵਿਡ ਬਰਨੀਆ ਨੇ ਬੁੱਧਵਾਰ ਨੂੰ ਸੰਕਲਪ ਜਤਾਇਆ ਕਿ ਏਜੰਸੀ ਹਮਾਸ ਦੇ ਹਰ ਉਸ ਮੈਂਬਰ ਨੂੰ ਚੁਣ-ਚੁਣ ਕੇ ਮਾਰੇਗੀ, ਜੋ ਇਜ਼ਰਾਈਲ ‘ਤੇ 7 ਅਕਤੂਬਰ ਨੂੰ ਹੋਏ ਹਮਲੇ ‘ਚ ਸ਼ਾਮਲ ਸਨ, ਫਿਰ ਭਾਵੇਂ ਉਹ ਕਿਤੇ ਵੀ ਲੁਕੇ ਹੋਣ। ਬੇਰੂਤ 'ਚ ਇਕ ਸ਼ੱਕੀ ਇਜ਼ਰਾਇਲੀ ਹਮਲੇ 'ਚ ਫਲਸਤੀਨੀ ਕੱਟੜਪੰਥੀ ਸਮੂਹ ਦੇ ਉਪ ਮੁਖੀ ਦੇ ਮਾਰੇ ਜਾਣ ਤੋਂ ਇਕ ਦਿਨ ਬਾਅਦ ਮੋਸਾਦ ਮੁਖੀ ਨੇ ਇਹ ਗੱਲ ਕਹੀ। ਇਜ਼ਰਾਈਲ ਨੇ ਕੱਟੜਪੰਥੀ ਸਮੂਹ ਦੇ ਉਪ ਮੁਖੀ ਦੇ ਕਤਲ ਨਾਲ ਸਬੰਧਤ ਖ਼ਬਰਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਡੇਵਿਡ ਬਰਨੀਆ ਦੀ ਪ੍ਰਤੀਕਿਰਿਆ ਇਹ ਸੰਕੇਤ ਮਿਲਦਾ ਹੈ ਕਿ ਹਮਲੇ ਪਿੱਛੇ ਮੋਸਾਦ ਦਾ ਹੀ ਹੱਥ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਘਰ 'ਚ ਅੱਗ ਲੱਗਣ ਕਾਰਨ 4 ਬੱਚਿਆਂ ਦੀ ਦਰਦਨਾਕ ਮੌਤ
ਉਨ੍ਹਾਂ ਨੇ 1972 ਮਿਊਨਿਖ ਓਲੰਪਿਕ ਕਤਲੇਆਮ ਤੋਂ ਬਾਅਦ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ, ਜਦੋਂ ਮੋਸਾਦ ਦੇ ਏਜੰਟਾਂ ਨੇ ਇਜ਼ਰਾਈਲੀ ਐਥਲੀਟਾਂ ਦੇ ਕਤਲ ਵਿੱਚ ਸ਼ਾਮਲ ਫਲਸਤੀਨੀ ਕੱਟੜਪੰਥੀਆਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਮਾਰ ਦਿੱਤਾ। ਲੇਬਨਾਨ ਦੀ ਰਾਜਧਾਨੀ ਵਿੱਚ ਹੋਏ ਹਮਲੇ ਵਿੱਚ ਹਮਾਸ ਦੇ ਸਭ ਤੋਂ ਸੀਨੀਅਰ ਮੈਂਬਰ ਸਾਲੇਹ ਅਰੋਰੀ ਦੇ ਮਾਰੇ ਜਾਣ ਤੋਂ ਬਾਅਦ ਹਿਜ਼ਬੁੱਲਾ ਅੱਤਵਾਦੀਆਂ ਨਾਲ ਵਧਦੇ ਤਣਾਅ ਵਧਣ ਦੇ ਡਰ ਵਿਚਕਾਰ ਬੁੱਧਵਾਰ ਨੂੰ ਇਜ਼ਰਾਈਲ ਵਿਚ "ਹਾਈ ਅਲਰਟ" ਘੋਸ਼ਿਤ ਕੀਤਾ ਗਿਆ। ਕਰੀਬ ਤਿੰਨ ਮਹੀਨੇ ਪਹਿਲਾਂ ਗਾਜ਼ਾ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਅਰੋਰੀ ਦੀ ਹੱਤਿਆ ਹਮਾਸ ਲਈ ਇੱਕ ਵੱਡਾ ਝਟਕਾ ਹੈ।
ਇਹ ਵੀ ਪੜ੍ਹੋ: UK ਦਾ ਵੱਡਾ ਐਲਾਨ, ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਨੂੰ ਦੇਵੇਗਾ ਵੀਜ਼ਾ ਮੁਕਤ ਐਂਟਰੀ
ਦੱਖਣੀ ਬੇਰੂਤ ਨੂੰ ਹਿਜ਼ਬੁੱਲਾ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਇੱਥੇ ਹਮਲਾ ਲੇਬਨਾਨ ਦੀ ਸਰਹੱਦ 'ਤੇ ਚੱਲ ਰਹੀ ਝੜਪ ਦੇ ਯੁੱਧ ਵਿੱਚ ਬਦਲਣ ਦੀ ਸੰਭਾਵਨਾ ਨੂੰ ਵਧਾ ਸਕਦਾ ਹੈ। ਹਿਜ਼ਬੁੱਲਾ ਦੇ ਨੇਤਾ ਹਸਨ ਨਸਰੁੱਲਾ ਨੇ ਬੁੱਧਵਾਰ ਸ਼ਾਮ ਨੂੰ ਇੱਕ ਭਾਸ਼ਣ ਵਿੱਚ ਅਰੋਰੀ ਦੇ ਕਤਲ ਦਾ ਬਦਲਾ ਲੈਣ ਦਾ ਵਾਅਦਾ ਕੀਤਾ ਅਤੇ ਆਪਣੇ ਸਮੂਹ ਦੇ ਬਿਆਨ ਨੂੰ ਦੁਹਰਾਉਂਦੇ ਹੋਏ ਕਿ ਉਹ ਅਰੋਰੀ ਦੇ ਕਤਲ 'ਤੇ ਚੁੱਪ ਨਹੀਂ ਬੈਠੇਗਾ ਅਤੇ ਬਿਨਾਂ ਸਜ਼ਾ ਦਿੱਤੇ ਨਹੀਂ ਛੱਡੇਗਾ। ਹਾਲਾਂਕਿ, ਨਸਰੱਲਾ ਨੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਜਵਾਬ ਕਦੋਂ ਅਤੇ ਕਿਸ ਰੂਪ ਵਿੱਚ ਦਿੱਤਾ ਜਾਵੇਗਾ।
ਨਸਰੱਲਾ ਨੇ ਕਿਹਾ, "ਉਨ੍ਹਾਂ (ਇਜ਼ਰਾਈਲ) ਨੂੰ ਇਸ ਦਾ ਪਛਤਾਵਾ ਹੋਵੇਗਾ। ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ।'' ਉਥੇ ਹੀ ਬਰਨੀਆ ਨੇ ਦੱਖਣੀ ਇਜ਼ਰਾਈਲ ਦੇ ਖੇਤਰ 'ਤੇ ਹਮਾਸ ਦੇ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੋਸਾਦ ਗਾਜ਼ਾ ਖੇਤਰ 'ਤੇ ਹਮਲਾ ਕਰਨ ਵਾਲੇ ਕਾਤਲਾਂ ਨੂੰ ਜਵਾਬਦੇਹ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਇਸ ਹਮਲੇ ਦੇ ਸਾਜ਼ਿਸ਼ਕਾਰਾਂ ਅਤੇ ਇਸ ਨਾਲ ਜੁੜੇ ਲੋਕਾਂ ਸਮੇਤ ਹਮਲੇ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਲ ਲੋਕਾਂ ਨੂੰ ਖਤਮ ਕਰਨ ਦਾ ਸੰਕਲਪ ਜਤਾਇਆ।
ਇਹ ਵੀ ਪੜ੍ਹੋ: ਅਮਰੀਕਾ : ਕੋਲੋਰਾਡੋ ਸੁਪਰੀਮ ਕੋਰਟ ’ਚ ਦਾਖ਼ਲ ਹੋ ਕੇ ਬੰਦੂਕਧਾਰੀ ਨੇ ਕੀਤੀ ਗੋਲੀਬਾਰੀ, ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।