ਯੇਰੂਸ਼ਲਮ : ਚਾਕੂ ਹਮਲੇ ''ਚ ਦੋ ਇਜ਼ਰਾਇਲੀ ਨਾਗਰਿਕ ਜ਼ਖਮੀ
Friday, May 31, 2019 - 12:23 PM (IST)

ਯੇਰੂਸ਼ਲਮ (ਭਾਸ਼ਾ)— ਪੂਰਬੀ ਯੇਰੂਸ਼ਲਮ ਵਿਚ ਸ਼ੁੱਕਰਵਾਰ ਨੂੰ ਇਕ ਚਾਕੂ ਹਮਲੇ ਵਿਚ ਦੋ ਇਜ਼ਰਾਇਲੀ ਨਾਗਰਿਕ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਪੁਲਸ ਨੇ ਦੱਸਿਆ ਕਿ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ। ਭਾਵੇਂਕਿ ਇਹ ਸਪਸ਼ੱਟ ਨਹੀਂ ਹੈ ਕਿ ਕਾਬੂ ਕਰਨ ਦੌਰਾਨ ਹਮਲਾਵਰ ਮਾਰਿਆ ਗਿਆ ਜਾਂ ਜ਼ਖਮੀ ਹੋਇਆ।
ਓਲਡ ਸਿਟੀ ਵਿਚ ਜਿੱਥੇ ਇਹ ਹਮਲਾ ਹੋਇਆ ਉੱਥੇ ਹਾਲ ਹੀ ਦੇ ਸਾਲਾਂ ਵਿਚ ਫਿਲਸਤੀਨੀ ਹਮਲਾਵਰਾਂ ਵੱਲੋਂ ਇਜ਼ਰਾਇਲੀਆਂ 'ਤੇ ਚਾਕੂ ਹਮਲੇ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਪਹਿਲੇ ਇਜ਼ਰਾਇਲੀ ਨਾਗਰਿਕ 'ਤੇ ਹਮਲਾ ਦਮਿਸ਼ਕ ਗੇਟ ਨੇੜੇ ਹਇਆ ਜਦਕਿ ਦੂਜੇ ਇਜ਼ਰਾਇਲੀ ਨਾਗਰਿਕ 'ਤੇ ਹਮਲਾ ਪੁਰਾਣੇ ਸ਼ਹਿਰ ਦੇ ਦੂਜੇ ਪਾਸੇ ਜਾਫਾ ਗੇਟ ਨੇੜੇ ਹੋਇਆ। ਮੁਸਲਿਮਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੌਰਾਨ ਪੂਰੇ ਯੇਰੂਸ਼ਲਮ ਵਿਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ।