ਇਸ ਅਜੀਬ ਆਈਲੈਂਡ 'ਚ ਜਨਾਨੀਆਂ ਦਾ ਜਾਣਾ ਹੈ ਮਨ੍ਹਾਂ, ਪੁਰਸ਼ਾਂ ਨੂੰ ਉਤਾਰਨੇ ਪੈਂਦੇ ਨੇ ਕੱਪੜੇ

Monday, Aug 31, 2020 - 01:14 AM (IST)

ਇਸ ਅਜੀਬ ਆਈਲੈਂਡ 'ਚ ਜਨਾਨੀਆਂ ਦਾ ਜਾਣਾ ਹੈ ਮਨ੍ਹਾਂ, ਪੁਰਸ਼ਾਂ ਨੂੰ ਉਤਾਰਨੇ ਪੈਂਦੇ ਨੇ ਕੱਪੜੇ

ਟੋਕੀਓ: ਦੁਨੀਆ ਵਿਚ ਅਜਿਹੀਆਂ ਕਈ ਥਾਵਾਂ ਹਨ ਜੋ ਬਹੁਤ ਖੂਬਸੂਰਤ ਹਨ ਤੇ ਉਹ ਆਪਣੇ ਅੰਦਰ ਇਕ ਇਤਿਹਾਸ ਸਾਂਭੀ ਬੈਠੇ ਹਨ। ਇਨ੍ਹਾਂ ਥਾਵਾਂ ਦੇ ਬਾਰੇ ਵਿਚ ਸੁਣਨ ਤੋਂ ਬਾਅਦ ਹਰ ਕਿਸੇ ਦਾ ਅਜਿਹੀਆਂ ਥਾਵਾਂ 'ਤੇ ਜਾਣ ਦਾ ਮਨ ਕਰਦਾ ਹੈ। ਦੱਖਣ-ਪੱਛਮ ਜਾਪਾਨ ਵਿਚ ਓਕਿਨੋਸ਼ਿਮਾ ਆਈਲੈਂਡ ਅਜਿਹੀ ਥਾਂ ਹੈ ਜਿਸ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਤੇ ਉਸ ਦਾ ਆਪਣਾ ਇਕ ਇਤਿਹਾਸ ਹੈ, ਪਰ ਇਸ ਪਵਿੱਤਰ ਆਈਲੈਂਡ 'ਤੇ ਕਿਸੇ ਮਹਿਲਾ ਨੂੰ ਦਾਖਲਾ ਨਹੀਂ ਮਿਲਦਾ। ਇਸ ਆਈਲੈਂਡ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਐਲਾਨ ਕੀਤਾ ਗਿਆ ਹੈ।

ਓਕਿਨੋਸ਼ਿਮਾ, ਕਿਯੂਸ਼ੂ ਦੇ ਦੱਖਣ-ਪੱਛਮੀ ਮੁੱਖ ਟਾਪੂ ਤੇ ਕੋਰੀਆਈ ਟਾਪੂ ਸਮੂਹ ਦੇ ਵਿਚਾਲੇ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਚੌਥੀ ਤੋਂ ਨੌਂਵੀਂ ਸ਼ਤਾਬਦੀ ਦੌਰਾਨ ਇਹ ਕੋਰੀਆਈ ਤੇ ਚੀਨ ਦੇ ਵਿਚਾਲੇ ਸਬੰਧ ਦਾ ਕੇਂਦਰ ਸੀ। ਮੰਨਿਆ ਜਾਂਦਾ ਹੈ ਕਿ ਇਥੇ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਦੇ ਲਈ ਸਮੁੰਦਰ ਦੀ ਦੇਵੀ ਮੁਨਾਕਾਤਾ ਤਿਸ਼ਾ ਓਕਿਤਸੂ ਦੀ ਪੂਜਾ ਕੀਤੀ ਜਾਂਦੀ ਹੈ ਤੇ ਅੱਜ ਵੀ ਇਥੇ ਉਨ੍ਹਾਂ ਦਾ ਮੰਦਰ ਹੈ। ਮੁਨਕਾਤਾ ਤਿਸ਼ਾ ਦੇ ਪੁਜਾਰੀ, ਜੋ ਸ਼ਿੰਟੋ ਸ਼੍ਰਾਈਨ ਦਾ ਇਕ ਸਮੂਹ ਹੈ, ਉਨ੍ਹਾਂ ਨੂੰ ਹੀ ਸਿਧਾਂਤਿਕ ਤੌਰ 'ਤੇ ਟਾਪੂ ਦੇ 17ਵੀਂ ਸ਼ਤਾਬਦੀ ਦੇ ਮੰਦਰ ਵਿਚ ਪੂਜਾ ਕਰਨ ਦੀ ਆਗਿਆ ਹੈ। ਜਾਪਾਨ ਦੇ ਲੋਕ ਇਸ ਆਈਲੈਂਡ ਨੂੰ ਬਹੁਤ ਪਵਿੱਤਰ ਮੰਨਦੇ ਹਨ ਤੇ ਇਥੇ ਆਉਣ ਵਾਲਿਆਂ ਦੇ ਲਈ ਬਹੁਤ ਸਖਤ ਕਾਨੂੰਨ ਹਨ। ਇਸ ਆਈਲੈਂਡ 'ਤੇ ਕਾਨੂੰਨ ਇੰਨੇ ਸਖਤ ਹਨ ਕਿ ਇਥੇ ਸਾਲ ਵਿਚ ਸਿਰਫ 200 ਪੁਰਸ਼ਾਂ ਨੂੰ ਹੀ ਯਾਤਰਾ ਦੀ ਆਗਿਆ ਦਿੱਤੀ ਜਾਂਦੀ ਹੈ। ਇਸ ਆਈਲੈਂਡ 'ਤੇ ਹਰ ਸਾਲ 27 ਮਈ ਨੂੰ, ਮਲਾਹਾਂ ਨੂੰ ਸਨਮਾਨਿਕ ਕਰਨ ਦੇ ਲਈ ਜੋ 1904-05 ਦੇ ਰੂਸੀ-ਜਾਪਾਨੀ ਯੁੱਧ ਦੇ ਦੌਰਾਨ ਮਾਰੇ ਗਏ ਸਨ, ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।

ਮਿਸੋਗੀ ਤੋਂ ਹੋ ਕੇ ਪੈਂਦਾ ਹੈ ਲੰਘਣਾ
ਇਸ ਦੌਰਾਨ ਆਈਲੈਂਡ 'ਤੇ ਆਉਣ ਵਾਲੇ ਪੁਰਸ਼ਾਂ ਨੂੰ ਮਿਸੋਗੀ ਤੋਂ ਹੋ ਕੇ ਲੰਘਣਾ ਪੈਂਦਾ ਹੈ। ਦੱਸ ਦਈਏ ਕਿ ਮਿਸੋਗੀ ਵਿਚ ਪੁਰਸ਼ਾਂ ਨੂੰ ਪੂਰੀ ਤਰ੍ਹਾਂ ਨਗਨ ਹੋ ਕੇ ਸਮੁੰਦਰ ਵਿਚ ਨਹਾਉਣਾ ਹੁੰਦਾ ਹੈ। ਮਾਨਤਾ ਹੈ ਕਿ ਉਹ ਅਜਿਹਾ ਖੁਦ ਦੀਆਂ ਅਸ਼ੁੱਧੀਆਂ ਤੋਂ ਛੁਟਕਾਰਾ ਪਾਉਂਦੇ ਹਨ। ਆਈਲੈਂਡ ਦੀ ਵੈੱਬਸਾਈਟ ਦੀ ਜਾਣਕਾਰੀ ਮੁਤਾਬਕ ਇਸ ਆਈਲੈਂਡ ਤੋਂ ਕਿਸੇ ਨੂੰ ਕੁਝ ਵੀ ਲੈ ਜਾਣ ਦੀ ਆਗਿਆ ਨਹੀਂ ਹੈ, ਇਥੋਂ ਤੱਕ ਕਿ ਘਾਹ ਵੀ ਨਹੀਂ।


author

Baljit Singh

Content Editor

Related News