ਇਸਲਾਮਿਕ ਸਟੇਟ ਨੇ ਅਫ਼ਗਾਨਿਸਤਾਨ ’ਚ ਭਾਰਤ, ਚੀਨ ਅਤੇ ਈਰਾਨ ਦੇ ਦੂਤਘਰਾਂ ’ਤੇ ਹਮਲੇ ਦੀ ਦਿੱਤੀ ਧਮਕੀ
Friday, Feb 10, 2023 - 01:50 AM (IST)

ਸੰਯੁਕਤ ਰਾਸ਼ਟਰ (ਭਾਸ਼ਾ)-ਸੰਯੁਕਤ ਰਾਸ਼ਟਰ ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ‘ਇਸਲਾਮਿਕ ਸਟੇਟ ਇਨ ਇਰਾਕ ਐਂਡ ਦਿ ਲੇਵੈਂਟ-ਖੁਰਾਸਾਨ’ (ਆਈ. ਐੱਸ. ਆਈ. ਐੱਲ.-ਕੇ.) ਨੇ ਅਫ਼ਗਾਨਿਸਤਾਨ ’ਚ ਭਾਰਤ, ਈਰਾਨ ਅਤੇ ਚੀਨ ਦੇ ਦੂਤਘਰਾਂ ’ਤੇ ਅੱਤਵਾਦੀ ਹਮਲੇ ਦੀ ਧਮਕੀ ਦਿੱਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀ ਸਮੂਹ ਤਾਲਿਬਾਨ ਅਤੇ ਮੱਧ ਤੇ ਦੱਖਣੀ ਏਸ਼ੀਆ ਖੇਤਰ ’ਚ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਆਈ. ਐੱਸ. ਆਈ. ਐੱਲ. ਵੱਲੋਂ ਪੈਦਾ ਕੀਤੇ ਗਏ ਖ਼ਤਰੇ ’ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟਾਰੇਸ ਦੀ ਇਕ ਰਿਪੋਰਟ ’ਚ ਇਹ ਖ਼ੁਲਾਸਾ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਆਪ੍ਰੇਸ਼ਨ ਦੋਸਤ’ : ਤੁਰਕੀ ’ਚ ਭਾਰਤੀ ਫ਼ੌਜ ਦੇ ‘ਫੀਲਡ’ ਹਸਪਤਾਲ ਨੇ ਕੰਮ ਕਰਨਾ ਕੀਤਾ ਸ਼ੁਰੂ
ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਆਈ. ਐੱਸ. ਆਈ. ਐੱਲ. (ਦਾਏਸ਼) ਵੱਲੋਂ ਪੇਸ਼ ਕੀਤੇ ਜਾਣ ਵਾਲੇ ਖ਼ਤਰੇ ਅਤੇ ਇਸ ਖ਼ਤਰੇ ਦਾ ਮੁਕਾਬਲਾ ਕਰਨ ’ਚ ਮੈਂਬਰ ਦੇਸ਼ਾਂ ਦੀ ਮਦਦ ਦੇ ਸੰਯੁਕਤ ਰਾਸ਼ਟਰ ਦੇ ਯਤਨਾਂ ’ਤੇ ਜਨਰਲ ਸਕੱਤਰ ਦੀ 16ਵੀਂ ਰਿਪੋਰਟ ’ਚ ਕਿਹਾ ਗਿਆ ਹੈ, ‘ਆਈ. ਐੱਸ. ਆਈ. ਐੱਲ-ਕੇ ਮੱਧ ਅਤੇ ਦੱਖਣੀ ਏਸ਼ੀਆ ’ਚ ਇਕ ਵੱਡਾ ਅੱਤਵਾਦੀ ਖ਼ਤਰਾ ਹੈ ਅਤੇ ਆਪਣੇ ਬਾਹਰੀ ਕਾਰਵਾਈਆਂ ਨੂੰ ਅੰਜਾਮ ਦੇਣ ਦਾ ਗਰੁੱਪ ਦਾ ਇਰਾਦਾ ਬਰਕਰਾਰ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਆਈ. ਐੱਸ. ਆਈ. ਐੱਲ.-ਕੇ ਨੇ ਆਪਣੇ ਆਪ ਨੂੰ ਤਾਲਿਬਾਨ ਦੇ ‘ਮੁੱਢਲੇ ਵਿਰੋਧੀ’ ਵਜੋਂ ਪੇਸ਼ ਕੀਤਾ ਹੈ ਅਤੇ ਇਹ ਦਿਖਾਉਣਾ ਚਾਹੁੰਦਾ ਹੈ ਕਿ ਤਾਲਿਬਾਨ ਦੇਸ਼ ’ਚ ਸੁਰੱਖਿਆ ਪ੍ਰਦਾਨ ਕਰਨ ’ਚ ਅਸਮਰੱਥ ਹੈ।
ਇਹ ਖ਼ਬਰ ਵੀ ਪੜ੍ਹੋ : ਟਾਂਡਾ ਉੜਮੁੜ ਵਿਖੇ ਪੁਲਸ ਮੁਲਾਜ਼ਮ ਦੇ ਸਿਰ 'ਚ ਲੱਗੀ ਗੋਲ਼ੀ, ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ