ਇਸਕਾਨ ਮੰਦਰ ਮੁੜ ਹੋਇਆ ਹਿੰਸਾ ਦਾ ਸ਼ਿਕਾਰ, ਚੱਲ ਗਈਆਂ ਗੋਲ਼ੀਆਂ
Tuesday, Jul 01, 2025 - 01:58 PM (IST)

ਯੂਟਾਹ- ਸਪੈਨਿਸ਼ ਫੋਰਕ ਕੋਲ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਦੇ ਆਗੂਆਂ ਨੇ ਕਿਹਾ ਕਿ ਮੰਦਰ ਹਾਲ ਹੀ 'ਚ ਨਫ਼ਰਤੀ ਅਪਰਾਧਾਂ ਅਤੇ ਘਰੇਲੂ ਅੱਤਵਾਦ ਦਾ ਨਿਸ਼ਾਨਾ ਬਣਿਆ ਹੈ। ਲੀਡਰਸ਼ਿਪ ਅਨੁਸਾਰ, ਪਿਛਲੇ ਕੁਝ ਦਿਨਾਂ 'ਚ ਮੰਦਰ ਦੀ ਇਮਾਰਤ ਅਤੇ ਜਾਇਦਾਦ 'ਤੇ ਘੱਟੋ-ਘੱਟ 20-30 ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਮਲੇ ਰਾਤ ਦੇ ਸਮੇਂ ਉਦੋਂ ਹੋਏ ਜਦੋਂ ਲੋਕ ਇਮਾਰਤ ਦੇ ਅੰਦਰ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ ਹੁਕਮ
ਯੂਟਾਹ ਦੇ ਕ੍ਰਿਸ਼ਨ ਮੰਦਰ ਦੇ ਸਹਿ-ਸੰਸਥਾਪਕ ਅਤੇ ਮੰਦਰ ਦੇ ਪੁਜਾਰੀ ਕਾਰੂ ਦਾਸ ਦੀ ਪਤਨੀ ਵਾਈ ਵਾਰਡਨ ਨੇ ਕਿਹਾ,"ਹਿੰਦੂ ਭਾਈਚਾਰਾ ਇਕਜੁਟ ਹੋ ਰਿਹਾ ਹੈ ਅਤੇ ਕਹਿ ਰਿਹਾ ਹੈ,''ਇਹ ਭਿਆਨਕ ਹੈ। ਅਸੀਂ ਕੀ ਕਰ ਸਕਦੇ ਹਾਂ? ਕਿਉਂਕਿ ਇਹ ਅਸਲ 'ਚ ਕਿਸੇ ਕਿਸਮ ਦਾ ਧਾਰਮਿਕ ਅਤਿਆਚਾਰ ਹੈ।'' ਇਸ ਤੋਂ ਪਹਿਲਾਂ 18 ਜੂਨ ਨੂੰ ਮੰਦਰ ਦੀ ਇਕ ਖਿੜਕੀ ਕੋਲ ਗੋਲੀ ਚਲਾਈ ਗਈ ਸੀ ਅਤੇ ਮੰਦਰ ਦੇ ਪੂਜਾ ਕਮਰੇ ਦੇ ਉਲਟ ਕੰਧ 'ਚ ਲੱਗੀ ਸੀ। ਮੰਦਰ ਦੇ ਬੁਨਿਆਦੀ ਢਾਂਚਿਆਂ 'ਤੇ ਕਈ ਗੋਲੀਆਂ ਦੇ ਨਿਸ਼ਾਨ ਵੀ ਮਿਲੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8