ਸਿਰਫ਼ 90 ਸਕਿੰਟਾਂ ''ਚ 17 ਕਰੋੜ ਦੇ ਗਹਿਣੇ ਗ਼ਾਇਬ ! ਹੋਸ਼ ਉਡਾ ਦੇਵੇਗਾ ਚੋਰਾਂ ਦਾ ਇਹ ਕਾਰਨਾਮਾ
Sunday, Aug 17, 2025 - 01:02 PM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਵੈਸਟ ਸੀਏਟਲ ਸਟੋਰ 'ਚ ਚੋਰਾਂ ਨੇ 2 ਮਿੰਟ ਤੋਂ ਵੀ ਘੱਟ ਸਮੇਂ 'ਚ 2 ਮਿਲੀਅਨ ਡਾਲਰ (ਕਰੀਬ 17.5 ਕਰੋੜ ਰੁਪਏ) ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਲਿਆ ਤੇ ਫਰਾਰ ਹੋ ਗਏ।
ਸਟੋਰ ਦੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਪ੍ਰਾਪਤ ਫੁਟੇਜ 'ਚ 4 ਨਕਾਬਪੋਸ਼ ਲੁਟੇਰਿਆਂ ਹਥੌੜਿਆਂ ਦੇ ਨਾਲ ਸ਼ੀਸ਼ੇ ਦੇ ਦਰਵਾਜ਼ੇ ਨੂੰ ਤੋੜ ਕੇ ਅਤੇ ਫਿਰ 6 ਡਿਸਪਲੇਅ ਕੇਸਾਂ ਦੀ ਤੋੜ-ਭੰਨ ਕਰਦੇ ਹੋਏ 2 ਮਿਲੀਅਨ ਡਾਲਰ ਦੇ ਗਹਿਣੇ ਲੁੱਟ ਕੇ ਲੈ ਗਏ। ਪੁਲਸ ਨੇ ਸ਼ੁੱਕਰਵਾਰ (15 ਅਗਸਤ, 2025) ਨੂੰ ਦੱਸਿਆ ਕਿ ਸੀਏਟਲ ਵਿੱਚ ਚੋਰਾਂ ਨੇ ਦਿਨ-ਦਿਹਾੜੇ ਇੱਕ ਦਲੇਰਾਨਾ ਲੁੱਟ ਨੂੰ ਅੰਜਾਮ ਦਿੱਤਾ, ਜਦੋਂ ਇਕ ਗਹਿਣਿਆਂ ਦੇ ਸਟੋਰ ਵਿੱਚ ਲਗਭਗ 90 ਸਕਿੰਟਾਂ ਵਿੱਚ ਹੀ ਉਹ ਕਰੀਬ 2 ਮਿਲੀਅਨ ਡਾਲਰ ਦੇ ਹੀਰੇ, ਲਗਜ਼ਰੀ ਘੜੀਆਂ, ਸੋਨਾ ਅਤੇ ਹੋਰ ਚੀਜ਼ਾਂ ਚੋਰੀ ਕਰ ਕੇ ਫਰਾਰ ਹੋ ਗਏ।
ਪੁਲਸ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇੱਕ ਪ੍ਰਦਰਸ਼ਨੀ ਦੌਰਾਨ ਲਗਭਗ 7,50,000 ਡਾਲਰ ਦੀਆਂ ਰੋਲੈਕਸ ਘੜੀਆਂ ਸਨ ਅਤੇ ਇੱਕ ਹੋਰ ਪ੍ਰਦਰਸ਼ਨੀ ਵਿੱਚ 1,25,000 ਹਜ਼ਾਰ ਡਾਲਰ ਦੀ ਕੀਮਤ ਦਾ ਇਕ ਐਮਰਾਲਡ ਦਾ ਹਾਰ ਵੀ ਲੈ ਗਏ। ਪੁਲਸ ਨੇ ਦੱਸਿਆ ਕਿ ਇੱਕ ਨਕਾਬਪੋਸ਼ ਵਿਅਕਤੀ ਨੇ ਕਰਮਚਾਰੀਆਂ ਨੂੰ ਸਪਰੇਅ ਅਤੇ ਟੇਜ਼ਰ ਦੀ ਧਮਕੀ ਦਿੱਤੀ। ਹਾਲਾਂਕਿ ਗਨਿਮਤ ਰਹੀ ਕਿ ਇਸ ਦੌਰਾਨ ਕੋਈ ਵੀ ਮੁਲਾਜ਼ਮ ਜ਼ਖਮੀ ਨਹੀਂ ਹੋਇਆ।
ਇਹ ਵੀ ਪੜ੍ਹੋ- 10 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੇ ਭਾਰਤੀ ਨੌਜਵਾਨ ਹੋਇਆ ਗ੍ਰਿਫ਼ਤਾਰ ! ਨਵਜੰਮੀ ਧੀ ਨੂੰ ਲੈ ਕੇ ਪਤਨੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e