ਜਿਹਾਦੀ ਦੁਲਹਨ ਸ਼ਮੀਮਾ ਬੇਗਮ ਦੇ ਨਵਜਾਤ ਬੱਚੇ ਦੀ ਸੀਰੀਆ ''ਚ ਮੌਤ
Saturday, Mar 09, 2019 - 03:31 PM (IST)

ਲੰਡਨ— ਸੀਰੀਆ ਦੇ ਡੈਮੋਕ੍ਰੇਟਿਕ ਫੋਰਸਿਜ਼ (ਐੱਸ.ਡੀ.ਐੱਫ.) ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੀਰੀਆ ਦੇ ਇਕ ਸ਼ਰਨਾਰਥੀ ਕੈਂਪ 'ਚ ਯੂ.ਕੇ. ਦੀ ਭਗੌੜੀ ਆਈ.ਐੱਸ.ਆਈ.ਐੱਸ. ਦੁਲਹਨ ਸ਼ਮੀਮਾ ਬੇਗਮ ਦੇ ਨਵਜਾਤ ਬੱਚੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇਕ ਮੈਡੀਕਲ ਸਰਟੀਫਿਕੇਟ ਮੁਤਾਬਕ, ਬੱਚੇ ਦਾ ਨਾਂ ਜਾਰਾਹ ਰੱਖਿਆ ਸੀ ਤੇ ਦੋ ਹਫਤਿਆਂ ਤੋਂ ਘੱਟ ਉਮਰ ਦੇ ਉਸ ਬੱਚੇ ਦੀ ਨਮੂਨੀਆ ਕਾਰਨ ਮੌਤ ਹੋਈ ਸੀ। ਯੂ.ਕੇ. ਦੇ ਸਰਕਾਰੀ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਬੱਚੇ ਦੀ ਮੌਤ “ਪਰਿਵਾਰ ਲਈ ਦੁਖਦਾਈ ਅਤੇ ਡੂੰਘੀ ਪਰੇਸ਼ਾਨੀ'' ਹੁੰਦੀ ਹੈ।
ਕੈਂਪ ਵਿਚ ਕੁਰਦਿਸ਼ ਰੈੱਡ ਕ੍ਰੇਸੈਂਟ ਲਈ ਕੰਮ ਕਰ ਰਹੀ ਇਕ ਪੈਰਾ ਮੈਡੀਕਲ ਟੀਮ ਨੇ ਕਿਹਾ ਕਿ ਬੱਚੇ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਸੀ। ਉਸ ਨੂੰ ਆਪਣੀ ਮਾਂ ਦੇ ਨਾਲ ਹਸਪਤਾਲ ਦਾਖਲ ਹੋਣ ਤੋਂ ਪਹਿਲਾਂ ਵੀਰਵਾਰ ਨੂੰ ਡਾਕਟਰ ਕੋਲ ਲਿਜਾਇਆ ਗਿਆ ਸੀ, ਪਰ ਬਾਅਦ 'ਚ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਸ਼ਮੀਮਾ ਬੇਗਨ ਨੂੰ ਵਾਪਸ ਕੈਂਪ 'ਚ ਭੇਜ ਦਿੱਤਾ ਗਿਆ ਤੇ ਬੱਚੇ ਨੂੰ ਸ਼ੁੱਕਰਵਾਰ ਨੂੰ ਦਫਨਾ ਦਿੱਤਾ ਗਿਆ।