ਅਮਰੀਕਾ ਨੂੰ ਉਲਝਾਏ ਰੱਖਣ ਲਈ ਸੀਰੀਆ ''ਚ IS ਬੰਦੀਆਂ ਨੂੰ ਰਿਹਾਅ ਕਰ ਸਕਦੈ ਕੁਰਦ : ਟਰੰਪ
Tuesday, Oct 15, 2019 - 12:54 AM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਆਖਿਆ ਕਿ ਕੁਰਦ ਲੜਾਕੇ ਉੱਤਰ ਪੂਰਬੀ ਸੀਰੀਆ 'ਚ ਅਮਰੀਕਾ ਨੂੰ ਜੰਗ 'ਚ ਉਲਝਾਏ ਰਹਿਣ ਲਈ ਜੇਲ 'ਚ ਬੰਦ ਇਸਲਾਮਕ ਸਟੇਟ ਸਮੂਹ ਦੇ ਜ਼ਿਹਾਦੀਆਂ ਨੂੰ ਰਿਹਾਅ ਕਰ ਸਕਦੇ ਹਨ। ਪੈਂਟਾਗਨ ਨੇ ਐਤਵਾਰ ਨੂੰ ਆਖਿਆ ਕਿ ਕੁਰਦ ਬਲਾਂ 'ਤੇ ਤੁਰਕੀ ਦੇ ਤੇਜ਼ ਹੁੰਦੇ ਹਮਲੇ ਵਿਚਾਲੇ ਟਰੰਪ ਨੇ ਉੱਤਰੀ ਸੀਰੀਆ ਤੋਂ 1000 ਫੌਜੀਆਂ ਮਤਲਬ ਸੰਘਰਸ਼ ਪ੍ਰਭਾਵਿਤ ਦੇਸ਼ 'ਚ ਜ਼ਮੀਨੀ ਤੌਰ 'ਤੇ ਤੈਨਾਤ ਸਾਰੇ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਆਦੇਸ਼ ਦਿੱਤਾ ਸੀ।
ਫੌਜੀਆਂ ਨੂੰ ਵਾਪਸ ਬੁਲਾਉਣ ਅਤੇ ਤੁਰਕੀ ਦੇ ਹਮਲੇ ਲਈ ਰਸਤਾ ਸਾਫ ਕਰਨ ਦੇ ਲਿਹਾਜ਼ ਨਾਲ ਪਿਛਲੇ ਹਫਤੇ ਲਏ ਗਏ ਟਰੰਪ ਦੇ ਫੈਸਲੇ ਦੀ ਅਮਰੀਕਾ 'ਚ ਨਿੰਦਾ ਹੋ ਰਹੀ ਹੈ। ਇਸ ਨੂੰ ਅਮਰੀਕਾ ਦੇ ਕੁਰਦ ਸਹਿਯੋਗੀਆਂ ਦੇ ਨਾਲ ਧੋਖੇ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ ਨਾਲ ਆਈ. ਐੱਸ. ਦੇ ਫਿਰ ਤੋਂ ਉਭਰਣ ਦਾ ਖਤਰਾ ਪੈਦਾ ਹੋ ਰਿਹਾ ਹੈ। ਟਰੰਪ ਨੇ ਟਵੀਟ ਕੀਤਾ ਕਿ ਯੂਰਪ ਦੇ ਕੋਲ ਉਨ੍ਹਾਂ ਦੇ ਆਈ. ਐੱਸ. ਆਈ. ਐੱਸ. ਕੈਦੀਆਂ ਨੂੰ ਪਾਉਣ ਦਾ ਮੌਕਾ ਸੀ ਪਰ ਉਹ ਕੀਮਤ ਨਾ ਚੁੱਕਾਉਣਾ ਚਾਹੁੰਦੇ ਸਨ।