ਕੈਨੇਡਾ ਜਿੱਤਣ ਦੀ ਸੋਚ ਰਹੇ ਜਗਮੀਤ ਸਿੰਘ ਹੋ ਗਏ ਕਿਸੇ ਹੋਰ ਦੇ, ਤਸਵੀਰਾਂ ਵਾਇਰਲ

Monday, Dec 18, 2017 - 09:16 PM (IST)

ਕੈਨੇਡਾ ਜਿੱਤਣ ਦੀ ਸੋਚ ਰਹੇ ਜਗਮੀਤ ਸਿੰਘ ਹੋ ਗਏ ਕਿਸੇ ਹੋਰ ਦੇ, ਤਸਵੀਰਾਂ ਵਾਇਰਲ

ਟੋਰਾਂਟੋ— ਸ਼ੋਸ਼ਲ ਮੀਡੀਆ 'ਤੇ ਅੱਜ ਮਤਲਬ ਸੋਮਵਾਰ ਨੂੰ ਕੈਨੇਡਾ ਦੇ ਐੱਨ.ਡੀ.ਪੀ. ਪਾਰਟੀ ਦੇ ਆਗੂ ਜਗਮੀਤ ਸਿੰਘ ਦੀ ਮੰਗਣੀ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਐੱਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਦੇ ਪ੍ਰੈੱਸ ਸਕੱਤਰ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਖਾਰਿਜ ਕੀਤਾ ਹੈ।

PunjabKesari
ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਪੋਸਟਾਂ 'ਚ ਦਿਖਾਈ ਦੇ ਰਿਹਾ ਹੈ ਕਿ ਐਤਵਾਰ ਨੂੰ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਨੂੰ ਇਕ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੇਸ਼ ਕੀਤਾ ਗਿਆ ਹੈ। ਜੇਮਸ ਸਮਿਥ ਜੋ ਕਿ ਜਗਮੀਤ ਸਿੰਘ ਦੇ ਪ੍ਰੈੱਸ ਸਕੱਤਰ ਹਨ ਨੇ ਕਿਹਾ ਕਿ ਇਹ ਤਸਵੀਰਾਂ ਜਗਮੀਤ ਸਿੰਘ ਦੀ ਮੰਗਣੀ ਜਾਂ ਰੋਕੇ ਦੀਆਂ ਨਹੀਂ ਹਨ। ਜੇਮਸ ਸਮਿਥ ਨੇ ਕਿਹਾ ਕਿ ਅਜੇ ਜਗਮੀਤ ਸਿੰਘ ਨੇ ਇਸ ਐਤਵਾਰ ਦੀ ਘਟਨਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

PunjabKesari
ਮੰਗਣੀ ਜਾਂ ਰੋਕੇ ਤੋਂ ਇਨਕਾਰ ਕਰਨ ਦੇ ਬਾਵਜੂਦ ਫੇਸਬੁੱਕ ਤੇ ਸ਼ੋਸ਼ਲ ਮੀਡੀਆ ਸਾਈਟਾਂ 'ਤੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਲਈ ਵਧਾਈਆਂ ਦਾ ਤਾਂਤਾ ਲੱਗਾ ਹੋਇਆ ਹੈ। ਹਰ ਕੋਈ ਉਨ੍ਹਾਂ ਨੂੰ ਉਨ੍ਹਾਂ ਦੀ ਮੰਗਣੀ ਲਈ ਵਧਾਈਆਂ ਦੇ ਰਿਹਾ ਹੈ। ਐਤਵਾਰ ਦੀ ਪਾਰਟੀ ਬਾਰੇ ਕੋਈ ਵੀ ਸੂਚਨਾ ਨਾ ਹੋਣ ਕਾਰਨ ਅਜਿਹਾ ਲੱਗ ਰਿਹਾ ਹੈ ਕਿ ਇਸ 'ਚ ਜ਼ਰੂਰ ਕੋਈ ਗੰਭੀਰਤਾ ਹੋ ਸਕਦੀ ਹੈ।


Related News