ਆਈ. ਐੱਸ. ਵੱਲੋਂ ਓਸਾਮਾ ਦੇ ਟਿਕਾਣੇ ''ਤੇ ਕਬਜ਼ਾ ਕਰਨ ਦਾ ਦਾਅਵਾ
Friday, Jun 16, 2017 - 03:12 AM (IST)

ਕਾਬੁਲ— ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਦਾ ਦਾਅਵਾ ਹੈ ਕਿ ਉਸ ਦੇ ਲੜਾਕਿਆਂ ਨੇ ਪੂਰਬੀ ਅਫਗਾਨਿਸਤਾਨ ਦੇ ਤੋਰਾ-ਬੋਰਾ ਸਥਿਤ ਓਸਾਮਾ-ਬਿਨ-ਲਾਦੇਨ ਦੇ ਖਤਰਨਾਕ ਟਿਕਾਣੇ 'ਤੇ ਕਬਜ਼ਾ ਕਰ ਲਿਆ ਹੈ। ਆਈ. ਐੱਸ. ਨੇ ਇਕ ਆਡੀਓ ਰਿਕਾਰਡਿੰਗ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਪਹਾੜੀ ਇਲਾਕੇ ਵਿਚ ਉਸ ਦਾ ਕਾਲਾ ਝੰਡਾ ਲਹਿਰਾ ਰਿਹਾ ਹੈ।
ਇਹ ਸੰਦੇਸ਼ ਕੱਲ ਅੱਤਵਾਦੀਆਂ ਦੇ ਰੇਡੀਓ ਖਿਲਾਫਤ ਸਟੇਸ਼ਨ 'ਤੇ ਪਸ਼ਤੋ ਭਾਸ਼ਾ 'ਚ ਪ੍ਰਸਾਰਿਤ ਹੋਇਆ। ਸੰਦੇਸ਼ 'ਚ ਇਹ ਵੀ ਕਿਹਾ ਗਿਆ ਹੈ ਕਿ ਆਈ. ਐੱਸ. ਨੇ ਹੋਰ ਕਈ ਜ਼ਿਲਿਆਂ 'ਤੇ ਕਬਜ਼ਾ ਕਰ ਲਿਆ ਹੈ।