ਆਇਰਲੈਂਡ ਦੇ ਵਿਦੇਸ਼ ਮੰਤਰੀ ਗੱਲਬਾਤ ਲਈ ਯੂਕ੍ਰੇਨ ਪਹੁੰਚੇ
Thursday, Apr 14, 2022 - 06:43 PM (IST)
ਲੰਡਨ-ਆਇਰਲੈਂਡ ਦੇ ਵਿਦੇਸ਼ ਮੰਤਰੀ ਯੂਕ੍ਰੇਨ ਦੀ ਰਾਜਧਾਨੀ ਕੀਵ ਪਹੁੰਚੇ ਹਨ। ਮੰਤਰੀ ਦੀ ਇਹ ਯਾਤਰਾ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਦੇਸ਼ ਦੇ ਪ੍ਰਤੀ ਸਮਰਥਨ ਦਿਖਾਉਣ ਲਈ ਯੂਰਪੀਅਨ ਨੇਤਾਵਾਂ ਦੇ ਦੌਰੇ ਦੀ ਲੜੀ 'ਚ ਹੀ ਹੈ। ਆਇਰਲੈਂਡ ਦੀ ਸਰਕਾਰ ਨੇ ਕਿਹਾ ਕਿ ਸਿਮੋਨ ਕੋਵੇਨੇਯ ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਅਤੇ ਰੱਖਿਆ ਮੰਤਰੀ ਓਲੈਕਸੀ ਰੇਜਨੀਕੋਵ ਨਾਲ ਮੁਲਾਕਾਤ ਕਰ ਰਹੇ ਹਨ।
ਇਹ ਵੀ ਪੜ੍ਹੋ : ਰੂਸ 'ਤੇ ਪਾਬੰਦੀਆਂ ਦੀ ਅਣਦੇਖੀ ਕਰਨ ਵਾਲੇ ਦੇਸ਼ਾਂ ਨੂੰ ਭੁਗਤਣੇ ਪੈਣਗੇ ਅੰਜ਼ਾਮ : ਯੇਲੇਨ
ਸਿਮੋਨ ਦੇਸ਼ ਦੀ ਰੱਖਿਆ ਮੰਤਰੀ ਵੀ ਹੈ। ਆਇਰਲੈਂਡ ਨੇ ਯੂਕ੍ਰੇਨ ਨੂੰ ਮਨੁੱਖੀ ਸਹਾਇਤਾ ਦੇ ਤੌਰ 'ਤੇ ਦੋ ਕਰੋੜ ਯੂਰੋ ਅਤੇ ਗੈਰ-ਘਾਤਕ ਫੌਜੀ ਸਹਾਇਤਾ ਦੇ ਤੌਰ 'ਤੇ ਤਿੰਨ ਕਰੋੜ 30 ਲੱਖ ਯੂਰੋ ਦਿੱਤੇ ਹਨ। ਆਇਰਲੈਂਡ ਯੂਕ੍ਰੇਨ ਦੇ ਯੂਰਪੀਅਨ ਯੂਨੀਅਨ 'ਚ ਸ਼ਾਮਲ ਹੋਣ ਦੀ ਮਜ਼ਬੂਤ ਵਕਾਤਲ ਕਰਦਾ ਰਿਹਾ ਹੈ ਅਤੇ ਸਰਕਾਰ ਨੇ ਕਿਹਾ ਕਿ ਕੇਵੇਨੇਯ ਇਸ ਗੱਲ 'ਤੇ ਚਰਚਾ ਕਰਨਗੇ ਕਿ ਯੂਕ੍ਰੇਨ ਦੇ ਯੂਰਪੀਅਨ ਯੂਨੀਅਨ 'ਚ ਸ਼ਾਮਲ ਹੋਣ 'ਚ ਆਇਰਲੈਂਡ ਕਿਵੇਂ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ : ਭਗਵਾਨ ਮਹਾਵੀਰ ਜਯੰਤੀ ’ਤੇ ਅੱਜ ਪੰਜਾਬ ’ਚ ਮੀਟ ਤੇ ਆਂਡੇ ਦੀਆਂ ਦੁਕਾਨਾਂ ਰਹਿਣਗੀਆਂ ਬੰਦ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ