ਇਰਾਕ ''ਚ ਫਿਰ ਦਾਗੇ ਗਏ ਰਾਕੇਟ, ਅਮਰੀਕੀ ਦੂਤਘਰ ਕੋਲ ਹੋਏ ਧਮਾਕੇ

Sunday, Feb 16, 2020 - 08:26 AM (IST)

ਇਰਾਕ ''ਚ ਫਿਰ ਦਾਗੇ ਗਏ ਰਾਕੇਟ, ਅਮਰੀਕੀ ਦੂਤਘਰ ਕੋਲ ਹੋਏ ਧਮਾਕੇ

ਬਗਦਾਦ— ਇਰਾਕ ਸਥਿਤ ਅਮਰੀਕਾ ਦੇ ਟਿਕਾਣਿਆਂ 'ਤੇ ਫਿਰ ਤੋਂ ਮਿਜ਼ਾਇਲ ਹਮਲੇ ਦੀ ਖਬਰ ਹੈ। ਇਹ ਰਾਕੇਟ ਹਮਲਾ ਇਰਾਕ ਦੀ ਰਾਜਧਾਨੀ ਬਗਦਾਦ ਸਥਿਤ ਦੂਤਘਰ ਕੋਲ ਹੋਇਆ। ਸੂਤਰਾਂ ਮੁਤਾਬਕ ਉੱਥੇ ਇਕ ਨਹੀਂ ਕਈ ਮਿਜ਼ਾਇਲਾਂ ਦਾਗੀਆਂ ਗਈਆਂ। ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਰਾਕ 'ਚ ਉਨ੍ਹਾਂ ਦੇ ਟਿਕਾਣਿਆਂ 'ਤੇ ਇਹ ਪਿਛਲੇ ਅਕਤੂਬਰ ਤੋਂ ਹੁਣ ਤਕ 19ਵਾਂ ਹਮਲਾ ਹੈ। ਫਿਲਹਾਲ ਜਾਣਕਾਰੀ ਨਹੀਂ ਹੈ ਕਿ ਕਿੰਨੇ ਰਾਕੇਟ ਦਾਗੇ ਗਏ ਅਤੇ ਕਿੰਨਾ ਨੁਕਸਾਨ ਹੋਇਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਰਾਕ 'ਚ ਅਮਰੀਕਾ ਦੇ ਫੌਜੀ ਅੱਡੇ 'ਤੇ ਰਾਕੇਟ ਨਾਲ ਹਮਲਾ ਹੋਇਆ ਸੀ।

ਜ਼ਿਕਰਯੋਗ ਹੈ ਕਿ ਈਰਾਨ ਦੇ ਮੇਜਰ ਜਨਰਲ ਹੁਸੈਨ ਸਲਾਮੀ ਨੇ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦੇ 40 ਦਿਨ ਬਾਅਦ ਕਿਹਾ ਸੀ ਕਿ ਜੇਕਰ ਅਮਰੀਕਾ ਜਾਂ ਇਜ਼ਰਾਇਲ ਜ਼ਰਾ ਵੀ ਗਲਤੀ ਕਰਨਗੇ ਤਾਂ ਉਨ੍ਹਾਂ 'ਤੇ ਅਸੀਂ ਹਮਲਾ ਕਰਨਗੇ। ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦੇ ਬਾਅਦ ਈਰਾਨ ਅਤੇ ਅਮਰੀਕਾ ਵਿਚਕਾਰ ਸਬੰਧ ਵਿਗੜ ਗਏ ਹਨ। ਅਮਰੀਕਾ ਨੇ ਕਮਾਂਡਰ ਸੁਲੇਮਾਨੀ ਨੂੰ ਇਰਾਕ 'ਚ ਮਾਰ ਦਿੱਤਾ ਸੀ।


Related News