ਇਰਾਕ ''ਚ ਬੰਦੂਕਧਾਰੀਆਂ ਨੇ ਦੋ ਪੁਲਸ ਕਰਮਚਾਰੀਆਂ ਦਾ ਕੀਤਾ ਕਤਲ

Sunday, Jul 07, 2019 - 09:20 AM (IST)

ਇਰਾਕ ''ਚ ਬੰਦੂਕਧਾਰੀਆਂ ਨੇ ਦੋ ਪੁਲਸ ਕਰਮਚਾਰੀਆਂ ਦਾ ਕੀਤਾ ਕਤਲ

ਬਗਦਾਦ— ਇਰਾਕ ਦੀ ਰਾਜਧਾਨੀ ਬਗਦਾਦ ਨੇੜੇ ਇਕ ਪੁਲਸ ਤਲਾਸ਼ੀ ਕੇਂਦਰ 'ਤੇ ਹਥਿਆਰਬੰਦ ਬਦਮਾਸ਼ਾਂ ਦੇ ਹਮਲੇ 'ਚ ਸ਼ਨੀਵਾਰ ਨੂੰ ਦੋ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਅਨਬਰ ਸੂਬੇ ਦੇ ਇਕ ਪੁਲਸ ਅਧਿਕਾਰੀ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ 3 ਬੰਦੂਕਧਾਰੀਆਂ (ਜਿਨ੍ਹਾਂ ਦੇ ਇਸਲਾਮਕ ਸਟੇਟ ਨਾਲ ਜੁੜੇ ਹੋਣ ਦਾ ਖਦਸ਼ਾ ਹੈ) ਨੇ ਬਗਦਾਦ ਤੋਂ ਲਗਭਗ 40 ਕਿਲੋਮੀਟਰ ਪੱਛਮ 'ਚ ਅਮੇਰੀਅਲ ਅਲ-ਫਾਲੁਜਾ 'ਚ ਸਥਿਤ ਇਕ ਪੁਲਸ ਤਲਾਸ਼ ਕੇਂਦਰ 'ਤੇ ਗੋਲੀਆਂ ਚਲਾਈਆਂ, ਜਿਸ ਦੇ ਕਾਰਨ ਦੋ ਪੁਲਸਕਰਮਚਾਰੀਆਂ ਦੀ ਮੌਤ ਹੋ ਗਈ। 

ਉਨ੍ਹਾਂ ਕਿਹਾ ਕਿ ਸੁਰੱਖਿਆ ਫੌਜ ਨੇ ਘਟਨਾ ਵਾਲੇ ਇਲਾਕੇ ਨੂੰ ਸੀਲ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਘਟਨਾ ਵਾਲੇ ਇਲਾਕੇ ਨੂੰ ਸੀਲ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News